ਫਿਰ ਆਈ ਨਵੀਂ ਆਫ਼ਤ, ਰਸੋਈ ਗੈਸ ’ਤੇ ਵੀ ਮੰਡਰਾਇਆ ਸੰਕਟ, ਜਾਣੋ ਆਮ ਆਦਮੀ ’ਤੇ ਕੀ ਹੋਵੇਗਾ ਅਸਰ
Saturday, Jun 27, 2026 - 11:34 AM (IST)
ਬਿਜ਼ਨੈੱਸ ਡੈਸਕ - ਖਾੜੀ ਦੇਸ਼ਾਂ ’ਚ ਤਣਾਅ ਕੁਝ ਘੱਟ ਹੋਣ ਦੀ ਖ਼ਬਰ ਦਰਮਿਆਨ ਇਕ ਨਵੀਂ ਮੁਸੀਬਤ ਸਾਹਮਣੇ ਆ ਰਹੀ ਹੈ। ਜੰਗਬੰਦੀ ਤੋਂ ਬਾਅਦ ਹੁਣ ਹੋਰਮੁਜ਼ ਤੋਂ ਜਹਾਜ਼ਾਂ ਦੀ ਆਵਾਜਾਈ ਤਾਂ ਦੁਬਾਰਾ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ ਪਰ ਹੁਣ ਉੱਥੇ ਜਹਾਜ਼ਾਂ ਦੀ ਭਾਰੀ ਕਮੀ ਹੋ ਗਈ ਹੈ। ਇਸੇ ਕਾਰਨ ਭਾਰਤ ਆਉਣ ਵਾਲੇ ਇਕ ਵੱਡੇ ਤੇਲ ਤੇ ਗੈਸ ਟੈਂਕਰ ਦਾ ਕਿਰਾਇਆ ਆਮ ਦਰ ਨਾਲੋਂ ਲੱਗਭਗ 9 ਗੁਣਾ ਜ਼ਿਆਦਾ ਤੈਅ ਹੋਇਆ ਹੈ, ਜੋ ਇਸ ਸਾਲ ਦਾ ਸਭ ਤੋਂ ਮਹਿੰਗਾ ਕਿਰਾਇਆ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ
ਇਸ ਦੇ ਨਾਲ ਦੱਖਣੀ ਕੋਰੀਆ ਦੀ ਸ਼ਿਪਿੰਗ ਕੰਪਨੀ ਸਿਨੋਕੋਰ ਦੀ ਇਸ ਬੁਕਿੰਗ ਨੇ ਸਾਫ਼ ਕਰ ਦਿੱਤਾ ਹੈ ਕਿ ਹੋਰਮੁਜ਼ ਵਾਲਾ ਸੰਕਟ ਖ਼ਤਮ ਨਹੀਂ ਹੋਇਆ ਹੈ, ਭਾਵ ਹੁਣ ਇਕ ਨਵੇਂ ਰੂਪ ’ਚ ਸਾਹਮਣੇ ਆ ਗਿਆ ਹੈ। ਭਾਰਤ ਆਪਣੀ ਕੁੱਲ ਰਸੋਈ ਗੈਸ ਦਾ ਲੱਗਭਗ 60 ਤੋਂ 65 ਫੀਸਦੀ ਹਿੱਸਾ ਹੋਰਮੁਜ਼ ਦੇ ਰਸਤੇ ਹੀ ਮੰਗਵਾਉਂਦਾ ਹੈ। ਇਸ ਰਸਤੇ ’ਤੇ ਜਹਾਜ਼ਾਂ ਦੀ ਕਮੀ ਕਾਰਨ ਘਰੇਲੂ ਅਤੇ ਕਮਰਸ਼ੀਅਲ ਐੱਲ. ਪੀ. ਜੀ. ਦੀ ਸਪਲਾਈ ’ਤੇ ਸੰਕਟ ਮੰਡਰਾਉਣ ਲੱਗਾ ਹੈ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਬਦਲ ਜਾਣਗੇ ਇਹ ਨਿਯਮ, ਦੇਸ਼ ਦੇ ਹਰ ਵਿਅਕਤੀ 'ਤੇ ਹੋਵੇਗਾ ਇਸ ਦਾ ਅਸਰ
ਰਿਕਾਰਡ ਕਿਰਾਏ ਦੀ ਬੁਕਿੰਗ
ਫ਼ਾਰਸ ਦੀ ਖਾੜੀ ਤੋਂ ਭਾਰਤ ਤੱਕ ਕੱਚਾ ਤੇਲ ਲਿਆਉਣ ਲਈ ਜਿਸ ਵੱਡੇ ਜਹਾਜ਼ ਨੂੰ ਬੁੱਕ ਕੀਤਾ ਗਿਆ ਹੈ, ਉਸ ’ਚ ਲੱਗਭਗ 20 ਲੱਖ ਬੈਰਲ ਤੇਲ ਆ ਸਕਦਾ ਹੈ। ਸ਼ਿਪ ਬ੍ਰੋਕਰਸ ਮੁਤਾਬਕ ਇਸ ਦਾ ਕਿਰਾਇਆ ਆਮ ਨਾਲੋਂ ਲੱਗਭਗ 9 ਗੁਣਾ ਜ਼ਿਆਦਾ ਤੈਅ ਹੋਇਆ ਹੈ ਅਤੇ ਇਹ ਸਾਲ ਦੀ ਸਭ ਤੋਂ ਵੱਡੀ ਬੁਕਿੰਗ ਹੈ। ਇਹ ਅੰਕੜਾ ਖ਼ੁਦ ਦੱਸਦਾ ਹੈ ਕਿ ਭਾਵੇਂ ਹੀ ਤਣਾਅ ਦੀਆਂ ਖ਼ਬਰਾਂ ਘੱਟ ਹੋ ਗਈਆਂ ਹੋਣ ਪਰ ਸਮੁੰਦਰ ’ਚ ਹਾਲਾਤ ਅਜੇ ਆਮ ਵਰਗੇ ਨਹੀਂ ਹੋਏ ਹਨ।
ਇਹ ਵੀ ਪੜ੍ਹੋ : ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ
ਰਸਤਾ ਖੁੱਲ੍ਹਿਆ ਤਾਂ ਜਹਾਜ਼ਾਂ ਦੀ ਕਮੀ ਸਾਹਮਣੇ ਆਈ
ਜੂਨ 2026 ’ਚ ਅਮਰੀਕਾ ਅਤੇ ਈਰਾਨ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਤਣਾਅ ਕੁਝ ਘੱਟ ਹੋਇਆ ਤਾਂ ਤੇਲ ਕੰਪਨੀਆਂ ਨੇ ਰਾਹਤ ਦਾ ਸਾਹ ਲਿਆ ਅਤੇ ਦੁਬਾਰਾ ਖਾੜੀ ਤੋਂ ਤੇਲ ਮੰਗਵਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਪਰ ਇੱਥੋਂ ਹੀ ਅਸਲੀ ਮੁਸੀਬਤ ਸ਼ੁਰੂ ਹੋਈ। ਤੇਲ ਤਾਂ ਉੱਥੇ ਮੌਜੂਦ ਹੈ ਪਰ ਉਸ ਨੂੰ ਲਿਆਉਣ ਲਈ ਲੋੜੀਂਦੇ ਜਹਾਜ਼ ਨਹੀਂ ਬਚੇ ਹਨ।
ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ
ਤਣਾਅ ਦੇ ਮਹੀਨਿਆਂ ’ਚ ਕਈ ਜਹਾਜ਼ ਉੱਥੋਂ ਦੂਰ ਚਲੇ ਗਏ ਸਨ ਅਤੇ ਹੁਣ ਵਾਪਸੀ ਇੰਨੀ ਜਲਦੀ ਨਹੀਂ ਹੋ ਰਹੀ। ਤਣਾਅ ਘੱਟ ਹੋਣ ਤੋਂ ਬਾਅਦ ਓਮਾਨ ਦੀ ਖਾੜੀ ’ਚ ਇਕ ਹਫ਼ਤੇ ਦੇ ਅੰਦਰ ਸਿਰਫ਼ 65 ਖਾਲੀ ਜਹਾਜ਼ ਹੀ ਪਹੁੰਚ ਸਕਦੇ ਹਨ, ਜਿਨ੍ਹਾਂ ’ਚੋਂ 25 ਜਹਾਜ਼ ਸਿਰਫ਼ ਸਿਨੋਕੋਰ ਕੰਪਨੀ ਕੋਲ ਹਨ। ਮੰਗ ਜ਼ਿਆਦਾ ਹੈ ਅਤੇ ਜਹਾਜ਼ ਘੱਟ ਹਨ ਇਸ ਲਈ ਖਰੀਦਦਾਰ ਮਜਬੂਰੀ ’ਚ ਮੂੰਹ ਮੰਗੀ ਕੀਮਤ ਦੇ ਰਹੇ ਹਨ।
ਭਾਰਤ ਦੀ ਚੌਕਸੀ ਅਤੇ ਕੂਟਨੀਤੀ
ਇਸ ਪੂਰੇ ਸੰਕਟ ’ਚ ਭਾਰਤ ਵੱਲੋਂ ਕੀ ਕੀਤਾ ਜਾ ਰਿਹਾ ਹੈ, ਇਹ ਵੀ ਜਾਣਨਾ ਜ਼ਰੂਰੀ ਹੈ। ਭਾਰਤ ਸਰਕਾਰ ਆਪਣੀ ਊਰਜਾ ਸੁਰੱਖਿਆ ਅਤੇ ਮਲਾਹਾਂ ਦੀ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ’ਤੇ ਹੈ। ਸਰਕਾਰ ਭਾਰਤ ਦੇ ਸਮੁੰਦਰੀ ਹਿੱਤਾਂ ਨੂੰ ਬਚਾਉਣ ਲਈ ਲਗਾਤਾਰ ਅੰਤਰਰਾਸ਼ਟਰੀ ਏਜੰਸੀਆਂ ਨਾਲ ਗੱਲਬਾਤ ’ਚ ਜੁਟੀ ਹੈ।
ਇਹ ਵੀ ਪੜ੍ਹੋ : ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਛੁੱਟੀਆਂ ਦੀ ਪੂਰੀ ਸੂਚੀ
ਰਾਹਤ ਦੀ ਗੱਲ ਇਹ ਹੈ ਕਿ 94 ਭਾਰਤੀ ਮਲਾਹ ਅਤੇ 8.6 ਲੱਖ ਮੀਟ੍ਰਿਕ ਟਨ ਕੱਚੇ ਤੇਲ ਨਾਲ ਭਰੇ 3 ਭਾਰਤੀ ਜਹਾਜ਼ ਦੇਸ਼ ਵੈਭਵ, ਦੇਸ਼ ਵਿਭੋਰ ਅਤੇ ਸਨਮਾਰ ਹੇਰਾਲਡ ਇਸ ਖ਼ਤਰਨਾਕ ਰਸਤੇ ਨੂੰ ਸਫ਼ਲਤਾਪੂਰਵਕ ਪਾਰ ਕਰ ਚੁੱਕੇ ਹਨ। ਇਹ ਜਹਾਜ਼ 24 ਜੂਨ ਤੋਂ 1 ਜੁਲਾਈ 2026 ਦੇ ਵਿਚਾਲੇ ਭਾਰਤ ਦੀਆਂ ਬੰਦਰਗਾਹਾਂ ’ਤੇ ਪਹੁੰਚ ਰਹੇ ਹਨ। ਵਿਦੇਸ਼ ਮੰਤਰਾਲੇ ਮੁਤਾਬਕ ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ ਭਾਰਤ ਆਉਣ ਵਾਲੇ ਕੁੱਲ 11 ਜਹਾਜ਼ ਇਸ ਰਸਤੇ ਨੂੰ ਸੁਰੱਖਿਅਤ ਪਾਰ ਕਰ ਚੁੱਕੇ ਹਨ।
ਆਮ ਆਦਮੀ ’ਤੇ ਕੀ ਹੋਵੇਗਾ ਅਸਰ?
ਆਮ ਆਦਮੀ ਦੀ ਜ਼ਿੰਦਗੀ ’ਤੇ ਇਸ ਦਾ ਕੀ ਅਸਰ ਪਵੇਗਾ, ਇਹ ਸਵਾਲ ਸਭ ਤੋਂ ਜ਼ਿਆਦਾ ਮਾਅਨੇ ਰੱਖਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜਹਾਜ਼ਾਂ ਦਾ ਕਿਰਾਇਆ ਭਾਵੇਂ 9 ਗੁਣਾ ਤੱਕ ਵਧ ਗਿਆ ਹੋਵੇ ਪਰ ਦੁਨੀਆ ਦੇ ਬਾਜ਼ਾਰ ’ਚ ਕੱਚੇ ਤੇਲ ਦੇ ਭਾਅ ਡਿੱਗ ਰਹੇ ਹਨ। ਬ੍ਰੇਂਟ ਕਰੂਡ ਦੀ ਕੀਮਤ ਫਿਲਹਾਲ ਡਿੱਗ ਕੇ ਲੱਗਭਗ 73 ਡਾਲਰ ਪ੍ਰਤੀ ਬੈਰਲ ’ਤੇ ਆ ਗਈ ਹੈ।
ਫਿਰ ਵੀ ਜਦੋਂ ਤੱਕ ਜਹਾਜ਼ਾਂ ਦੀ ਕਿੱਲਤ ਬਣੀ ਰਹੇਗੀ, ਉਦੋਂ ਤੱਕ ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਨੂੰ ਰਾਹਤ ਮਿਲਣੀ ਮੁਸ਼ਕਿਲ ਹੈ, ਜੋ ਸੰਕਟ ਦੇ ਸਮੇਂ ’ਚ ਹਰ ਦਿਨ ਲੱਗਭਗ 650 ਕਰੋੜ ਰੁਪਏ ਦਾ ਨੁਕਸਾਨ ਝੱਲ ਰਹੀਆਂ ਸਨ। ਜੇਕਰ ਆਉਣ ਵਾਲੇ ਹਫ਼ਤਿਆਂ ’ਚ ਜਹਾਜ਼ਾਂ ਦੀ ਸਪਲਾਈ ਆਮ ਵਾਂਗ ਹੁੰਦੀ ਹੈ ਤਾਂ ਭਾਰਤ ਦਾ ਦਰਾਮਦ ਬਿੱਲ ਘੱਟ ਹੋਵੇਗਾ, ਰੁਪਏ ਨੂੰ ਮਜ਼ਬੂਤੀ ਮਿਲੇਗੀ ਅਤੇ ਪੈਟਰੋਲ-ਡੀਜ਼ਲ ਦੀ ਮਹਿੰਗਾਈ ਨੂੰ ਕੰਟਰੋਲ ਕਰਨ ’ਚ ਵੀ ਮਦਦ ਮਿਲੇਗੀ ਪਰ ਉਦੋਂ ਤੱਕ ਲਈ ਟੈਨਸ਼ਨ ਬਰਕਰਾਰ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ : 20 ਫ਼ੀਸਦੀ ਤੱਕ ਸਸਤਾ ਹੋ ਸਕਦੈ Gold, ਇਨ੍ਹਾਂ ਕਾਰਨਾਂ ਕਰਕੇ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ
ਇਹ ਵੀ ਪੜ੍ਹੋ : ਰਿਕਾਰਡ ਹਾਈ ਤੋਂ 27% ਡਿੱਗਾ ਸੋਨਾ, ਨਿਵੇਸ਼ਕਾਂ ਨੂੰ ਭਾਰੀ ਨੁਕਸਾਨ, ਜਾਣੋ ਮਾਹਰਾਂ ਦੀ ਰਾਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
