ਕ੍ਰਿਕਟ ਮੈਚ ''ਚ ਮਧੂਮੱਖੀਆਂ ਦਾ ਹਮਲਾ ! 1 ਦੀ ਹੋਈ ਦਰਦਨਾਕ ਮੌਤ, 2 ਹੋਰ ਜ਼ਖ਼ਮੀ

Wednesday, Apr 08, 2026 - 04:17 PM (IST)

ਕ੍ਰਿਕਟ ਮੈਚ ''ਚ ਮਧੂਮੱਖੀਆਂ ਦਾ ਹਮਲਾ ! 1 ਦੀ ਹੋਈ ਦਰਦਨਾਕ ਮੌਤ, 2 ਹੋਰ ਜ਼ਖ਼ਮੀ

ਚੰਦਰਪੁਰ- ਮਹਾਰਾਸ਼ਟਰ ਦੇ ਚੰਦਰਪੁਰ 'ਚ ਇਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਕ੍ਰਿਕਟ ਟੂਰਨਾਮੈਂਟ ਦੌਰਾਨ ਵਜਾਏ ਜਾ ਰਹੇ ਡੀਜੇ ਦੀ ਤੇਜ਼ ਆਵਾਜ਼ ਕਾਰਨ ਭੜਕੀਆਂ ਮਧੂਮੱਖੀਆਂ ਨੇ ਲੋਕਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਇੱਕ 65 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਹੈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।

ਡੀਜੇ ਦੀ ਆਵਾਜ਼ ਨੇ ਮਚਾਈ ਤਬਾਹੀ 

ਜਾਣਕਾਰੀ ਅਨੁਸਾਰ, ਇਹ ਘਟਨਾ ਚੰਦਰਪੁਰ ਸੁਪਰ ਥਰਮਲ ਪਾਵਰ ਸਟੇਸ਼ਨ ਦੀ ਦੁਰਗਾਪੁਰ ਕਾਲੋਨੀ ਸਥਿਤ ਗ੍ਰਾਊਂਡ 'ਚ ਵਾਪਰੀ, ਜਿੱਥੇ ਸਥਾਨਕ ਸਰਪੰਚ ਵੱਲੋਂ ਕ੍ਰਿਕਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਸੀ। ਮੈਚ ਦੌਰਾਨ ਬਹੁਤ ਤੇਜ਼ ਆਵਾਜ਼ 'ਚ ਡੀਜੇ ਚਲਾਇਆ ਜਾ ਰਿਹਾ ਸੀ। ਇਸ ਆਵਾਜ਼ ਕਾਰਨ ਫੂਡ ਸਟਾਲ ਨੇੜੇ ਲੱਗਾ ਮਧੂਮੱਖੀਆਂ ਦਾ ਛੱਤਾ ਖਿੰਡ ਗਿਆ ਅਤੇ ਗੁੱਸੇ 'ਚ ਆਈਆਂ ਮਧੂਮੱਖੀਆਂ ਨੇ ਮੈਦਾਨ 'ਚ ਮੌਜੂਦ ਲੋਕਾਂ 'ਤੇ ਅਚਾਨਕ ਹਮਲਾ ਕਰ ਦਿੱਤਾ।

ਸੇਵਾਮੁਕਤ ਕਰਮਚਾਰੀ ਦੀ ਹੋਈ ਮੌਤ 

ਇਸ ਹਮਲੇ 'ਚ ਮਾਰੇ ਗਏ ਬਜ਼ੁਰਗ ਦੀ ਪਛਾਣ ਨਵੇਗਾਓਂ ਸ਼ਿਨਾਲਾ ਨਿਵਾਸੀ ਮਧੂਕਰ ਰੰਗਾਰੀ (65) ਵਜੋਂ ਹੋਈ ਹੈ, ਜੋ ਮਹਾਰਾਸ਼ਟਰ ਰਾਜ ਬਿਜਲੀ ਬੋਰਡ ਦੇ ਸੇਵਾਮੁਕਤ ਕਰਮਚਾਰੀ ਸਨ। ਮਧੂਮੱਖੀਆਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੱਟ ਲਿਆ ਸੀ, ਜਿਸ ਕਾਰਨ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜ਼ਖਮੀਆਂ 'ਚੋਂ ਇਕ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਦਾ ਇਲਾਜ ਜ਼ਿਲ੍ਹਾ ਹਸਪਤਾਲ ਦੇ ICU 'ਚ ਚੱਲ ਰਿਹਾ ਹੈ, ਜਦਕਿ ਦੂਜਾ ਜ਼ਖਮੀ ਬਿਜਲੀ ਕੇਂਦਰ ਕਾਲੋਨੀ ਦੇ ਹਸਪਤਾਲ 'ਚ ਜ਼ੇਰੇ ਇਲਾਜ ਹੈ। ਇਸ ਘਟਨਾ ਤੋਂ ਬਾਅਦ ਕ੍ਰਿਕਟ ਮੈਦਾਨ 'ਚ ਭਾਜੜ ਪੈ ਗਈ ਅਤੇ ਖੁਸ਼ੀ ਦਾ ਮਾਹੌਲ ਪਲ ਭਰ 'ਚ ਹੀ ਦਹਿਸ਼ਤ 'ਚ ਬਦਲ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News