ਸ਼ਮਸ਼ਾਨਘਾਟ ’ਚ ਚਿਤਾ ਦੀ ਸਵਾਹ ਕੋਲ ਦਿਸਿਆ ਕੁੱਤਿਆਂ ਦਾ ਝੁੰਡ, ਨੋਚਦੇ ਰਹੇ ਲਾਸ਼ ਦੀਆਂ ਅਸਥੀਆਂ
Monday, Aug 04, 2025 - 10:26 AM (IST)

ਲਲਿਤਪੁਰ- ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲੇ ਤੋਂ ਮਨੁੱਖਤਾ ਨੂੰ ਝੰਜੋੜ ਦੇਣ ਵਾਲੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਵਾਇਰਲ ਵੀਡੀਓ ’ਚ ਸ਼ਮਸ਼ਾਨਘਾਟ ’ਤੇ ਚਿਤਾ ਦੀ ਸਵਾਹ ਕੋਲ ਕੁੱਤਿਆਂ ਦਾ ਝੁੰਡ ਲਾਸ਼ ਦੀਆਂ ਬਚੀਆਂ ਅਸਥੀਆਂ ਨੂੰ ਨੋਚਦਾ ਨਜ਼ਰ ਆ ਰਿਹਾ ਹੈ। ਇਹ ਦ੍ਰਿਸ਼ ਵੇਖ ਕੇ ਹਰ ਕੋਈ ਨਗਰਪਾਲਿਕਾ ਦੀ ਲਾਪਰਵਾਹੀ ’ਤੇ ਸਵਾਲ ਉਠਾ ਰਿਹਾ ਹੈ। ਵੀਡੀਓ ਕਥਿਤ ਤੌਰ ’ਤੇ ਗਾਂਧੀ ਨਗਰ ਖੇਤਰ ਦੇ ਸ਼ਮਸ਼ਾਨਘਾਟ ਦੀ ਦੱਸੀ ਜਾ ਰਹੀ ਹੈ, ਜਿੱਥੇ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਨਗਰਪਾਲਿਕਾ ਨੇ ਵਿਵਸਥਾ ਕੀਤੀ ਹੋਈ ਹੈ। ਬਾਵਜੂਦ ਇਸ ਦੇ ਸ਼ਮਸ਼ਾਨਘਾਟ ਦੀ ਸਫਾਈ ਅਤੇ ਦੇਖਭਾਲ ਨੂੰ ਲੈ ਕੇ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਮਸ਼ਾਨਘਾਟ ਦੇ ਪ੍ਰਬੰਧਾਂ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਨਤੀਜਾ ‘ਸਿਫ਼ਰ’ ਰਿਹਾ। ਇਸ ’ਤੇ ਨਗਰਪਾਲਿਕਾ ਦੇ ਕਾਰਜਕਾਰੀ ਅਧਿਕਾਰੀ ਦਿਨੇਸ਼ ਵਿਸ਼ਵਕਰਮਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ। ਹੁਣ ਸ਼ਮਸ਼ਾਨਘਾਟਾਂ ’ਤੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਕੁਝ ਲੋਕ ਨਗਰਪਾਲਿਕਾ ਦਾ ਅਕਸ ਖਰਾਬ ਕਰਨ ਦੇ ਮਕਸਦ ਨਾਲ ਇਸ ਤਰ੍ਹਾਂ ਦੀ ਪੁਰਾਣੀ ਵੀਡੀਓ ਵਾਇਰਲ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8