ਗੋਆ ਦੀ ਰਾਜਪਾਲ ਦੀ ਅਨੋਖੀ ਸਲਾਹ ''ਪੈਦਾ ਕਰੋ ਘੱਟੋ-ਘੱਟ 2 ਬੱਚੇ''

Thursday, Jun 14, 2018 - 12:07 AM (IST)

ਗੋਆ ਦੀ ਰਾਜਪਾਲ ਦੀ ਅਨੋਖੀ ਸਲਾਹ ''ਪੈਦਾ ਕਰੋ ਘੱਟੋ-ਘੱਟ 2 ਬੱਚੇ''

ਬੇਲਗਾਵੀ — ਗੋਆ ਦੀ ਰਾਜਪਾਲ ਮ੍ਰਿਦੁਲਾ ਸਿਨ੍ਹਾ ਨੇ ਇਥੇ ਇਕ ਪ੍ਰੋਗਰਾਮ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਨੋਖੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਕ ਬੱਚੇ ਦੇ ਜਨਮ ਤੋਂ ਬਾਅਦ ਰੁਕਣਾ ਨਹੀਂ ਚਾਹੀਦਾ। ਉਨ੍ਹਾਂ ਨੂੰ 2 ਬੱਚੇ ਪੈਦਾ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਬਚਪਨ ਤੋਂ ਹੀ ਬੱਚਿਆਂ ਦੇ ਮਨ ਵਿਚ ਚੀਜ਼ਾਂ ਵੰਡਣ ਦੀ ਸਮਝਦਾਰੀ ਆਉਂਦੀ ਹੈ। ਸਿਨ੍ਹਾ ਇਕ ਕਾਲਜ ਦੇ ਡਿਗਰੀ ਵੰਡ ਸਮਾਰੋਹ 'ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਇਹ ਵੀ ਸਹੁੰ ਚੁਕਾਈ ਕਿ ਉਹ ਆਪਣੇ ਮਾਤਾ-ਪਿਤਾ ਨੂੰ ਬਿਰਧ ਆਸ਼ਰਮ ਨਹੀਂ ਭੇਜਣਗੇ ਅਤੇ ਆਪਣੇ ਜੀਵਨ ਸਾਥੀ ਦਾ ਖਿਆਲ ਰੱਖਣ।


Related News