ਯੂਕ੍ਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਦੀ ਮਦਦ ਲਈ ਕੇਂਦਰ ਬਣਾਏ ਪੋਰਟਲ : ਸੁਪਰੀਮ ਕੋਰਟ

09/16/2022 6:50:53 PM

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੁਝਾਅ ਦਿੱਤਾ ਕਿ ਰੂਸ ਨਾਲ ਯੁੱਧ ਕਾਰਨ ਯੂਕ੍ਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀਆਂ ਦੀ ਮਦਦ ਲਈ ਕੇਂਦਰ ਇਕ ਵੈੱਬ ਪੋਰਟਲ ਬਣਾਏ, ਜਿਸ 'ਚ ਅਜਿਹੀਆਂ ਵਿਦੇਸ਼ੀ ਯੂਨੀਵਰਸਿਟੀਆਂ ਦਾ ਵੇਰਵਾ ਹੋਵੇ, ਜਿੱਥੇ ਪ੍ਰਭਾਵਿਤ ਵਿਦਿਆਰਥੀ ਸਰਕਾਰ ਦੇ ਸਿੱਖਿਆ ਗਤੀਸ਼ੀਲਤਾ ਪ੍ਰੋਗਰਾਮ ਅਨੁਸਾਰ ਆਪਣਾ ਪਾਠਕ੍ਰਮ ਪੂਰਾ ਕਰ ਸਕੇ। ਜੱਜ ਹੇਮੰਤ ਗੁਪਤਾ ਅਤੇ ਜੱਜ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ ਕਿਹਾ ਕਿ ਇਕ ਪਾਰਦਰਸ਼ੀ ਪ੍ਰਣਾਲੀ ਹੋਣੀ ਚਾਹੀਦੀ ਹੈ ਅਤੇ ਵੈੱਬ ਪੋਰਟਲ 'ਚ ਬਦਲਵੀਂ ਵਿਦੇਸ਼ੀ ਯੂਨੀਵਰਸਿਟੀਆਂ 'ਚ ਉਪਲੱਬਧ ਸੀਟਾਂ ਦੀ ਗਿਣਤੀ ਅਤੇ ਫੀਸ ਦਾ ਪੂਰਾ ਵੇਰਵਾ ਸਪੱਸ਼ਟ ਹੋਣਾ ਚਾਹੀਦਾ, ਜਿੱਥੋਂ ਵਿਦਿਆਰਥੀ ਆਪਣਾ ਪਾਠਕ੍ਰਮ ਪੂਰਾ ਕਰ ਸਕਦੇ ਹਨ। ਸੁਣਵਾਈ ਦੀ ਸ਼ੁਰੂਆਤ 'ਚ, ਕੇਂਦਰ ਵੱਲੋਂ ਪੇਸ਼ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਕਿਹਾ ਕਿ ਉਹ ਕੋਈ ਪ੍ਰਤੀਕੂਲ ਰੁਖ ਨਹੀਂ ਅਪਣਾ ਰਹੇ ਹਨ ਅਤੇ ਉਨ੍ਹਾਂ ਨੇ ਬੈਂਚ ਦੇ ਸੁਝਾਵਾਂ 'ਤੇ ਸਰਕਾਰ ਤੋਂ ਨਿਰਦੇਸ਼ ਲੈਣ ਲਈ ਸਮਾਂ ਦਿੱਤੇ ਜਾਣ ਦੀ ਅਪੀਲ ਕੀਤੀ। 

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਝਟਕਾ

ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 23 ਸਤੰਬਰ ਦੀ ਤਾਰੀਖ਼ ਤੈਅ ਕੀਤੀ। ਸੁਪਰੀਮ ਕੋਰਟ ਉਨ੍ਹਾਂ ਵਿਦਿਆਰਥੀਆਂ ਵਲੋਂ ਦਾਇਰ ਵੱਖ-ਵੱਖ ਪਟੀਸ਼ਨਾਂ ਦੀ ਸੁਣਵਾਈ ਕਰ ਰਿਹਾ ਹੈ, ਜੋ ਵਿਦੇਸ਼ੀ ਮੈਡੀਕਲ ਕਾਲਜ ਜਾਂ ਯੂਨੀਵਰਸਿਟੀਆਂ 'ਚ ਪਹਿਲੇ ਤੋਂ ਚੌਥੇ ਸਾਲ ਦੇ ਮੈਡੀਕਲ ਵਿਦਿਆਰਥੀਆਂ ਹਨ। ਅਜਿਹੇ ਵਿਦਿਆਰਥੀ ਭਾਰਤ 'ਚ ਮੈਡੀਕਲ ਕਾਲਜਾਂ 'ਚ ਤਬਦੀਲ ਹੋਣ ਦੀ ਮੰਗ ਕਰ ਰਹੇ ਹਨ। ਯੂਕ੍ਰੇਨ ਤੋਂ ਪਰਤਣ ਵਾਲੇ ਭਾਰਤੀ ਮੈਡੀਕਲ ਵਿਦਿਆਰਥੀਆਂ ਦੀਆਂ ਉਮੀਦਾਂ ਨੂੰ ਵੀਰਵਾਰ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਜਾਣੂੰ ਕਰਵਾਇਆ ਕਿ ਕਾਨੂੰਨ ਦੇ ਪ੍ਰਬੰਧਾਂ ਦੀ ਘਾਟ 'ਚ ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤੀ ਮੈਡੀਕਲ ਕਾਲਜਾਂ 'ਚ ਨਹੀਂ ਰੱਖਿਆ ਜਾ ਸਕਦਾ।

ਇਹ ਵੀ ਪੜ੍ਹੋ : PM ਦੇ ਜਨਮ ਦਿਨ ’ਤੇ ਦਿੱਲੀ ਦਾ ਰੈਸਟੋਰੈਂਟ ਲਾਂਚ ਕਰੇਗਾ ‘56 ਇੰਚ ਮੋਦੀ ਜੀ’ ਥਾਲੀ

ਕੇਂਦਰ ਸਰਕਾਰ ਨੇ ਇਕ ਹਲਫ਼ਨਾਮੇ 'ਚ ਕਿਹਾ ਕਿ ਹੁਣ ਤੱਕ, ਰਾਸ਼ਟਰੀ ਆਯੂਰਵਿਗਿਆਨ ਕਮਿਸ਼ਨ (ਐੱਨ.ਐੱਮ.ਸੀ.) ਵਲੋਂ ਕਿਸੇ ਵੀ ਭਾਰਤੀ ਮੈਡੀਕਲ ਸੰਸਥਾ/ਯੂਨੀਵਰਸਿਟੀ 'ਚ ਇਕ ਵੀ ਵਿਦੇਸ਼ੀ ਮੈਡੀਕਲ ਵਿਦਿਆਰਥੀ ਨੂੰ ਤਬਦੀਲ ਜਾਂ ਅਨੁਕੂਲਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਕੇਂਦਰ ਨੇ ਹਾਲਾਂਕਿ ਕਿਹਾ ਕਿ ਜੋ ਵਿਦਿਆਰਥੀ ਯੂਕ੍ਰੇਨ 'ਚ ਆਪਣੀ ਐੱਮ.ਬੀ.ਬੀ.ਐੱਸ. ਪੂਰੀ ਨਹੀਂ ਕਰ ਸਕੇ ਉਨ੍ਹਾਂ ਦੀ ਮਦਦ ਅਤੇ ਸਹਿਯੋਗ ਲਈ ਐੱਨ.ਐੱਮ.ਸੀ. ਨੇ ਵਿਦੇਸ਼ ਮੰਤਰਾਲਾ ਨਾਲ ਸਲਾਹ ਮਸ਼ਵਰਾ ਕਰਕੇ 6 ਸਤੰਬਰ ਨੂੰ ਇਕ ਜਨਤਕ ਨੋਟਿਸ ਜਾਰੀ ਕੀਤਾ ਹੈ, ਜਿਸ 'ਚ ਇਹ ਸੰਕੇਤ ਦਿੱਤਾ ਗਿਆ ਹੈ ਕਿ ਕਮਿਸ਼ਨ ਯੂਕ੍ਰੇਨ ਦੀ ਮੂਲ ਸੰਸਥਾ ਦੀ ਮਨਜ਼ੂਰੀ ਨਾਲ ਹੋਰ ਦੇਸ਼ਾਂ 'ਚ ਆਪਣੇ ਬਾਕੀ ਪਾਠਕ੍ਰਮਾਂ ਨੂੰ ਪੂਰਾ ਕਰਨ ਵਾਲੇ ਵਿਦਿਆਰਥੀਆਂ ਦੇ ਪ੍ਰਮਾਣ ਪੱਤਰ ਨੂੰ ਸਵੀਕਾਰ ਕਰੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News