2 ਦਿਨ ਅੰਦਰ ਦੂਜੀ ਘਟਨਾ, ਵੰਦੇ ਭਾਰਤ ਐਕਸਪ੍ਰੈੱਸ ਮੁੜ ਗਾਂ ਨਾਲ ਟਕਰਾਈ

Saturday, Oct 08, 2022 - 11:52 AM (IST)

2 ਦਿਨ ਅੰਦਰ ਦੂਜੀ ਘਟਨਾ, ਵੰਦੇ ਭਾਰਤ ਐਕਸਪ੍ਰੈੱਸ ਮੁੜ ਗਾਂ ਨਾਲ ਟਕਰਾਈ

ਮੁੰਬਈ (ਭਾਸ਼ਾ)- ਗਾਂਧੀਨਗਰ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਸ਼ੁੱਕਰਵਾਰ ਨੂੰ ਗੁਜਰਾਤ ਦੇ ਆਨੰਦ ਸਟੇਸ਼ਨ ਕੋਲ ਇਕ ਗਾਂ ਨਾਲ ਟਕਰਾ ਗਈ, ਜਿਸ ਨਾਲ ਰੇਲ ਗੱਡੀ ਦਾ ਅਗਲਾ ਹਿੱਸਾ ਮਾਮੂਲੀ ਰੂਪ ਨਾਲ ਨੁਕਸਾਨਿਆ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨਵੀਂ ਸ਼ੁਰੂ ਹੋਈ ਸੈਮੀ-ਹਾਈ ਸਪੀਡ ਰੇਲ ਗੱਡੀ ਨੇ ਇਕ ਦਿਨ ਪਹਿਲੇ 4 ਮੱਝਾਂ ਨਾਲ ਟੱਕਰ ਮਾਰ ਦਿੱਤੀ ਸੀ ਅਤੇ ਇਸ ਦੇ ਅੱਗੇ ਦੇ ਇਕ ਹਿੱਸੇ ਨੂੰ ਬਦਲਣਾ ਪਿਆ ਸੀ।

PunjabKesari

ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਤਾਜ਼ਾ ਘਟਨਾ 'ਚ ਰੇਲ ਗੱਡੀ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ ਅਤੇ ਅਗਲੇ ਹਿੱਸੇ ਨੂੰ ਮਾਮੂਲੀ ਰੂਪ ਨਾਲ ਨੁਕਸਾਨ ਪਹੁੰਚਿਆ ਹੈ। ਸ਼ੁੱਕਰਵਾਰ ਦੀ ਘਟਨਾ ਦੁਪਹਿਰ 3.48 ਵਜੇ ਮੁੰਬਈ ਤੋਂ 432 ਕਿਲੋਮੀਟਰ ਦੂਰ ਆਨੰਦ 'ਚ ਹੋਈ। ਪੱਛਮੀ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਸੁਮਿਤ ਠਾਕੁਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ,''ਰੇਲ ਗੱਡੀ ਦੇ ਅਗਲੇ ਹਿੱਸੇ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ।'' ਉਨ੍ਹਾਂ ਕਿਹਾ ਕਿ ਸਾਰੇ ਯਾਤਰੀ ਸੁਰੱਖਿਅਤ ਹਨ।

ਇਹ ਵੀ ਪੜ੍ਹੋ : ਮੱਝਾਂ ਦੇ ਝੁੰਡ ਨਾਲ ਟਕਰਾਈ ‘ਵੰਦੇ ਭਾਰਤ’ ਟ੍ਰੇਨ, 30 ਸਤੰਬਰ ਨੂੰ PM ਮੋਦੀ ਨੇ ਕੀਤਾ ਸੀ ਉਦਘਾਟਨ


author

DIsha

Content Editor

Related News