ਇਨ੍ਹਾਂ ਲੋਕਾਂ ਨੂੰ ਮਿਲੇਗੀ ਸਭ ਤੋਂ ਪਹਿਲਾਂ 'ਕੋਰੋਨਾ ਵੈਕਸੀਨ', ਜਾਣੋ ਭਾਰਤ ਸਰਕਾਰ ਦੀ ਯੋਜਨਾ
Wednesday, Oct 21, 2020 - 01:44 PM (IST)
ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਉਦੋਂ ਤੱਕ ਮਾਸਕ ਅਤੇ ਦੋ ਗਜ਼ ਦੀ ਦੂਰੀ ਹੀ ਸਾਡੇ ਸਾਰਿਆਂ ਲਈ ਦਵਾਈ ਹੈ। ਵੈਕਸੀਨ ਦੀ ਖੋਜ ਦੁਨੀਆ ਭਰ ਦੇ ਕਈ ਦੇਸ਼ ਕਰ ਰਹੇ ਹਨ, ਭਾਰਤ ਵੀ ਇਸ ਦੌੜ ਵਿਚ ਸ਼ਾਮਲ ਹੈ। ਜੇਕਰ ਭਾਰਤ ਅੱਜ ਕੋਰੋਨਾ ਵੈਕਸੀਨ ਵਿਕਸਿਤ ਕਰਦਾ ਹੈ ਤਾਂ ਸਰਕਾਰ ਘੱਟ ਤੋਂ ਘੱਟ 3 ਕਰੋੜ ਲੋਕਾਂ ਨੂੰ ਪਹਿਲਾਂ ਵੈਕਸੀਨ ਦੇਵੇਗੀ। ਸਿਹਤ ਮਹਿਕਮੇ ਨੇ ਇਹ ਜਾਣਕਾਰੀ ਦਿੱਤੀ। ਸਿਹਤ ਮਹਿਕਮੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜਿਹੇ 3 ਕਰੋੜ ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਵੈਕਸੀਨ ਦੀ ਲੋੜ ਪਹਿਲਾਂ ਹੈ। ਇਨ੍ਹਾਂ 'ਚ 70 ਤੋਂ 80 ਲੱਖ ਡਾਕਟਰ ਹਨ, ਜਦਕਿ 2 ਕਰੋੜ ਲੋਕ ਹੈਲਥ ਕੇਅਰ ਵਰਕਰ ਹਨ
ਇਹ ਵੀ ਪੜ੍ਹੋ: ਕੀ ਅਖ਼ਬਾਰ ਨਾਲ ਫੈਲਦਾ ਹੈ ਕੋਰੋਨਾ? ਜਾਣੋ ਇਸ ਬਾਰੇ ਕੀ ਬੋਲੇ ਡਾ. ਹਰਸ਼ਵਰਧਨ
ਦੱਸ ਦੇਈਏ ਕਿ ਮਾਹਰ ਕਮੇਟੀ ਨੇ ਇਕ ਡਰਾਫਟ ਤਿਆਰ ਕੀਤਾ ਹੈ, ਜਿਸ ਵਿਚ ਇਸ ਗੱਲ ਦੀ ਚਰਚਾ ਕੀਤੀ ਗਈ ਹੈ ਕਿ ਜੇਕਰ ਵੈਕਸੀਨ ਤਿਆਰ ਹੁੰਦੀ ਹੈ ਤਾਂ ਇਹ ਪਹਿਲਾਂ ਕਿਸ ਨੂੰ ਦਿੱਤੀ ਜਾਵੇਗੀ। ਸਰਕਾਰ ਦੀ ਤਰਜੀਹ ਉਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਹੈ, ਜੋ ਇਸ ਲਾਗ ਦੀ ਬੀਮਾਰੀ ਖ਼ਿਲਾਫ਼ ਜੰਗ ਵਿਚ ਫਰੰਟ ਲਾਈਨ ਵਰਕਰ ਬਣੇ ਹੋਏ ਹਨ। ਸਰਕਾਰ ਨੇ ਜਿਨ੍ਹਾਂ 2 ਕਰੋੜ ਸਿਹਤ ਕਾਮਿਆਂ ਦੀ ਪਹਿਚਾਣ ਕੀਤੀ ਹੈ, ਉਨ੍ਹਾਂ ਵਿਚੋਂ ਕੇਂਦਰੀ ਅਤੇ ਸੂਬਾਈ ਪੁਲਸ ਫੋਰਸ, ਹੋਮ ਗਾਰਡ, ਆਰਮਜ਼ ਫੋਰਸ, ਨਿਗਮ ਕਾਮੇ, ਆਸ਼ਾ ਵਰਕਰ, ਸਫਾਈ ਕਾਮੇ, ਅਧਿਆਪਕ ਅਤੇ ਡਰਾਈਵਰ ਸ਼ਾਮਲ ਹਨ।
ਇਹ ਵੀ ਪੜ੍ਹੋ: ਦੇਸ਼ ਨੂੰ ਕਦੋਂ ਮਿਲੇਗੀ ਕੋਰੋਨਾ ਵੈਕਸੀਨ, ਸਿਹਤ ਮੰਤਰੀ ਹਰਸ਼ਵਰਧਨ ਨੇ ਦਿੱਤੀ ਜਾਣਕਾਰੀ
ਦੱਸਣਯੋਗ ਹੈ ਕਿ ਵੈਕਸੀਨ ਨੂੰ ਲੈ ਕੇ ਬਣੀ ਨੈਸ਼ਨਲ ਐਕਸਪਰਟ ਗਰੁੱਪ ਕੇਂਦਰੀ ਅਤੇ ਸੂਬਾਈ ਏਜੰਸੀਆਂ ਨਾਲ ਮਿਲੇ ਇਨਪੁਟ 'ਤੇ ਕੰਮ ਕਰ ਰਹੀ ਹੈ। ਇਸ ਗਰੁੱਪ ਦੀ ਪ੍ਰਧਾਨਗੀ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ. ਕੇ ਪਾਲ ਕਰ ਰਹੇ ਹਨ, ਜਦਕਿ ਸਿਹਤ ਸਕੱਤਰ ਰਾਜੇਸ਼ ਭੂਸ਼ਣ ਇਸ ਦੇ ਸਹਿ ਪ੍ਰਧਾਨ ਹਨ। ਇਨ੍ਹਾਂ ਮਾਹਰਾਂ ਨੇ ਭਾਰਤ ਦੀ ਵੈਕਸੀਨ ਤਰਜੀਹ ਤਿਆਰ ਕਰਦੇ ਸਮੇਂ ਅਮਰੀਕਾ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਦਿਸ਼ਾ-ਨਿਰਦੇਸ਼ਾਂ ਦਾ ਅਧਿਐਨ ਕੀਤਾ ਹੈ। ਸਿਹਤ ਮੰਤਰੀ ਡਾ. ਹਰਸ਼ਵਰਧਨ ਹਾਲ ਹੀ 'ਚ ਕਿਹਾ ਗਿਆ ਸੀ ਕਿ ਵੈਕਸੀਨ ਅਗਲੇ ਸਾਲ ਜੂਨ ਵਿਚਾਲੇ ਉਪਲੱਬਧ ਹੋ ਜਾਵੇਗੀ।