ਮੁਲਕ ਦੇ 15 ਸੂਬਿਆਂ ਦੇ 70 ਜ਼ਿਲ੍ਹਿਆਂ ’ਚ ਕੋਵਿਡ ਦਰ ਚਿੰਤਾਜਨਕ, ਕੇਂਦਰ ਨੇ ਤਿਉਹਾਰਾਂ ਤੋਂ ਪਹਿਲਾਂ ਦਿੱਤੇ ਦਿਸ਼ਾ-ਨਿਰਦੇਸ਼

09/19/2021 10:05:25 AM

ਨਵੀਂ ਦਿੱਲੀ (ਬਿਊਰੋ ਨੈਸ਼ਨਲ ਡੈਸਕ)- ਕੇਂਦਰ ਸਰਕਾਰ ਦੀ ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ ਪ੍ਰਬੰਧਨ ਅਤੇ ਰਾਹਤ ਰਣਨੀਤੀ ਦੀ ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਮੁਲਕ ਦੇ 15 ਸੂਬਿਆਂ ਵਿਚ 70 ਜ਼ਿਲੇ ਚਿੰਤਾ ਦਾ ਕਾਰਨ ਹਨ ਕਿਉਂਕਿ ਇਨ੍ਹਾਂ ਵਿਚੋਂ 34 ਜ਼ਿਲ੍ਹਿਆਂ ਵਿਚ 10 ਫੀਸਦੀ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਪਾਜ਼ੇਟਿਵ ਹੈ ਅਤੇ 36 ਜ਼ਿਲ੍ਹਿਆਂ ਵਿਚ 5 ਫੀਸਦੀ ਤੋਂ 10 ਫੀਸਦੀ ਦੀ ਹੱਦ ਵਿਚ ਕੋਵਿਡ ਨਮੂਨਿਆਂ ਦੀ ਜਾਂਚ ਪਾਜ਼ੇਟਿਵ ਆ ਰਹੀ ਹੈ। ਆਗਾਮੀ ਤਿਓਹਾਰਾਂ ਦੇ ਮੌਸਮ ਦੇ ਮੱਦੇਨਜ਼ਰ, ਸੂਬਿਆਂ ਨੂੰ ਸਾਰੀਆਂ ਜ਼ਰੂਰੀ ਸਾਵਧਾਨੀਆਂ ਨੂੰ ਯਕੀਨੀ ਕਰਨ ਅਤੇ ਭੀੜ-ਭੱੜਕੇ ਵਾਲੇ ਬੰਦ ਸਥਾਨਾਂ ਤੋਂ ਬਚਣ ਲਈ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨਾ ਯਕੀਨੀ ਕਰਨ ਲਈ ਨਿਰਦੇਸ਼ ਦਿੱਤਾ ਗਿਆ ਹੈ। ਮਾਲ, ਸਥਾਨਕ ਬਾਜ਼ਾਰਾਂ ਅਤੇ ਪੂਜਾ ਸਥਾਨਾਂ ਦੇ ਸਬੰਧ ਵਿਚ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣਾ ਯਕੀਨੀ ਕੀਤੀ ਜਾਣੀ ਜ਼ਰੂਰੀ ਹੈ। ਸੂਬਿਆਂ ਤੋਂ ਕੋਵਿਡ ਉਪਯੁਕਤ ਵਿਵਹਾਰ (ਸੀ. ਏ. ਬੀ.) ਅਤੇ ਕੋਵਿਡ ਸੁਰੱਖਿਅਤ ਉਤਸਵਾਂ ਨੂੰ ਹੱਲਾਸ਼ੇਰੀ ਦੇਣ ਲਈ ਪ੍ਰਭਾਵੀ ਆਈ. ਈ. ਸੀ. ਸ਼ੁਰੂ ਕਰਨ ਦਾ ਬੇਨਤੀ ਕੀਤਾ ਗਿਆ। ਉਨ੍ਹਾਂ ਸਲਾਹ ਦਿੱਤੀ ਗਈ ਸੀ ਕਿ ਉਹ ਸਾਰੇ ਜ਼ਿਲ੍ਹਿਆਂ ਵਿਚ ਦੈਨਿਕ ਆਧਾਰ ’ਤੇ ਕੋਵਿਡ ਮਾਮਲਿਆਂ ਦੀ ਬਰੀਕੀ ਨਾਲ ਨਿਗਰਾਨੀ ਕਰਨ ਤਾਂ ਜੋ ਸ਼ੁਰੂਆਤੀ ਚਿਤਾਵਨੀ ਸੰਕੇਤਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਪਾਬੰਦੀ ਲਾਗੂ ਕਰਨਾ ਯਕੀਨੀ ਕਰਨ ਅਤੇ ਸੀ. ਏ. ਬੀ. ਦੀ ਪਾਲਣਾ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਬੈਂਗਲੁਰੂ ’ਚ ਪਰਿਵਾਰ ਦੇ 5 ਮੈਂਬਰ ਮਿਲੇ ਮ੍ਰਿਤ, 5 ਦਿਨਾਂ ਤੱਕ ਲਾਸ਼ਾਂ ਨਾਲ ਰਹੀ ਢਾਈ ਸਾਲ ਦੀ ਬੱਚੀ

ਕੋਵਿਡ ਇਨਫੈਕਸ਼ਨ ਦਾ ਕੀਤਾ ਜਾਵੇ ਬਰੀਕੀ ਨਾਲ ਵਿਸ਼ਲੇਸ਼ਣ
ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਪ੍ਰਧਾਨਗੀ ਵਿਚ ਹੋਈ ਇਸ ਮੀਟਿੰਗ ਵਿਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਨੀਤੀ ਕਮਿਸ਼ਨ ਵਿਚ ਮੈਂਬਰ (ਸਿਹਤ) ਡਾ. ਵੀ. ਕੇ. ਪਾਲ ਵੀ ਮੌਜੂਦ ਰਹੇ। ਮੀਟਿੰਗ ਵਿਚ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ, ਅਪਰ ਮੁੱਖ ਸਕੱਤਰਾਂ (ਸਿਹਤ), ਪ੍ਰਧਾਨ ਸਕੱਤਰਾਂ (ਸਿਹਤ), ਨਗਰ ਕਮਿਸ਼ਨਰਾਂ, ਜ਼ਿਲਾ ਅਧਿਕਾਰੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਕਿਹਾ ਕਿ ਇਸ ਸਮੇਂ ਢਿਲੇਪਣ ਲਈ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਨੇ ਕੋਵਿਡ ਉਪਯੁਕਤ ਵਿਵਹਾਰ (ਸੀ. ਏ. ਬੀ.) ਦੇ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਈ ਹੋਰ ਦੇਸ਼ਾਂ ਦਾ ਉਦਾਹਰਣ ਦਿੱਤਾ, ਜਿਨ੍ਹਾਂ ਨੇ ਕੋਵਿਡ-19 ਦੀਆਂ ਕਈ ਲਹਿਰਾਂ ਨੂੰ ਦੇਖਿਆ ਹੈ। ਗੌਬਾ ਨੇ ਦੇਸ਼ ਦੇ ਕੁਝ ਹਿੱਸਿਆਂ ਵਿਚ ਕੋਵਿਡ ਦੀਆਂ ਉੱਚੀਆਂ ਦਰਾਂ ’ਤੇ ਪਾਜ਼ੇਟਿਵ ਜਾਂਚ ਰਿਪੋਰਟ ਆਉਣ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਸੂਬੇ ਦੇ ਸਿਹਤ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਇਲਾਕੇ ਵਿਚ ਕੋਵਿਡ ਇਨਫੈਕਸ਼ਨ ਦਾ ਬਰੀਕੀ ਨਾਲ ਵਿਸ਼ਲੇਸ਼ਣ ਅਤੇ ਆਪਣੀ ਸਿਹਤ ਦੇ ਬੁਨੀਆਦੀ ਢਾਂਚੇ ਵਿਚ ਸੁਧਾਰ ਕਰੀਏ। ਉਨ੍ਹਾਂ ਨੇ ਕਿਹਾ ਕਿ ਜ਼ਰੂਰੀ ਦਵਾਈਆਂ ਦਾ ਭੰਡਾਰ ਕਰ ਅਤੇ ਕੋਵਿਡ ਮਾਮਲਿਆਂ ਵਿਚ ਕਿਸੇ ਵੀ ਸੰਭਾਵਿਤ ਵਾਧੇ ਨੂੰ ਰੋਕਣ ਲਈ ਮਨੁੱਖੀ ਸੋਮਿਆ ਨੂੰ ਜਲਦੀ ਤੋਂ ਜਲਦੀ ਵਧਾਓ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦਾ ਇਕ ਸਾਲ : ਅਕਾਲੀ ਦਲ ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੇ ਪਾਰਟੀ ਨੇਤਾਵਾਂ ਨਾਲ ਦਿੱਤੀ ਗ੍ਰਿਫ਼ਤਾਰੀ

ਡੇਂਗੂ ਦੀਆਂ ਉਭਰਤੀ ਚੁਣੌਤੀਆਂ ਬਾਰੇ ਦਿੱਤੀ ਜਾਣਕਾਰੀ
ਕੇਂਦਰੀ ਸਿਹਤ ਸਕੱਤਰ ਨੇ 11 ਸੂਬਿਆਂ ਵਿਚ ਸੀਰੋਟਾਈਪ-II ਡੇਂਗੂ ਦੀ ਉਭਰਦੀ ਚੁਣੌਤੀ ਬਾਰੇ ਰੋਸ਼ਨੀ ਪਾਈ, ਜੋ ਬੀਮਾਰੀ ਦੋ ਹੋਰ ਰੂਪਾਂ ਦੇ ਮੁਕਾਬਲੇ ਵਿਚ ਮਾਮਲਿਆਂ ਦੇ ਵਾਧੇ ਅਤੇ ਮੁਸ਼ਕਲਾਂ ਨਾਲ ਜੁੜਿਆ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸੂਬਿਆਂ ਨੂੰ ਮਾਮਲਿਆਂ ਦਾ ਜਲਦੀ ਪਤਾ ਲਗਾਉਣ, ਬੁਖਾਰ ਹੈਲਪਲਾਈਨ ਦੇ ਸੰਚਾਲਨ ਵਰਗੇ ਕਦਮ ਚੁੱਕਣੇ ਚਾਹੀਦੇ ਹਨ। ਜਾਂਚ ਕਿੱਟਾਂ, ਲਾਰਵਿਸਾਈਡ ਅਤੇ ਦਵਾਈਆਂ ਦਾ ਲੋੜੀਂਦਾ ਭੰਡਾਰ, ਜਾਂਚ ਅਤੇ ਜ਼ਰੂਰੀ ਜਨ ਸਿਹਤ ਕਾਰਵਾਈ ਵਰਗੇ ਬੁਖਾਰ ਸਰਵੇਖਣ, ਸੰਪਰਕ ਦਾ ਪਤਾ ਲਗਾਉਣਾ, ਵੈਕਟਰ ਕੰਟਰੋਲ ਲਈ ਕਾਰਵਾਈ ਟੀਮਾਂ ਦੀ ਤਾਇਨਾਤੀ, ਖੂਨ ਤੇ ਬਲੱਡ ਕੰਪੋਨੈਂਟ, ਵਿਸ਼ੇਸ਼ ਤੌਰ ’ਤੇ ਪਲੇਟਲੇਟਸ ਦੇ ਲੋੜੀਂਦੇ ਭੰਡਾਰ ਨੂੰ ਬਣਾਈ ਰੱਖਣ ਲਈ ਬਲੱਡ ਬੈਂਕਾਂ ਨੂੰ ਸੁਚੇਤ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ’ਤੇ ਅਨਿਲ ਵਿਜ ਨੇ ਕਹੀ ਵੱਡੀ ਗੱਲ, ਨਵਜੋਤ ਸਿੱਧੂ ਨੂੰ ਦੱਸਿਆ ਇਸ ਦਾ ਜ਼ਿੰਮੇਵਾਰ

ਕੋਵਿਡ ਮਾਮਲਿਆਂ ਵਿਚ ਉਤਾਰ-ਚੜ੍ਹਾਅ ਰੋਕਣ ਲਈ ਅਧਿਕਾਰਾਂ ਨੂੰ ਦਿੱਤੇ ਇਹ ਨਿਰਦੇਸ਼
1- ਕੋਵਿਡ ਉਪਯੁਕਤ ਵਿਵਹਾਰ ਦੀ ਪਾਲਣਾ ਯਕੀਨੀ ਕਰੋ ਅਤੇ ਉਤਸਵਾਂ ਨੂੰ ਮਨਾਉਣ ਦੇ ਸਮੇਂ ਕੋਵਿਡ-ਸੁਰੱਖਿਆ ਨਿਯਮਾਂ ਦੀ ਪਾਲਣਾ ਕਰੋ।
2- ਕੋਵਿਡ ਨਮੂਨਿਆਂ ਦੀ ਉੱਚ ਪਾਜ਼ੇਟਿਵ ਜਾਂਚ ਰਿਪੋਰਟ ਕਰਨ ਵਾਲੇ ਸਮੂਹਾਂ ਵਿਚ ਗੂੜ੍ਹਾ ਕੰਟਰੋਲ ਅਤੇ ਸਰਗਰਮ ਨਿਗਰਾਨੀ ਨੂੰ ਲਾਗੂ ਕਰਨਾ ਅਤੇ ਪਾਬੰਦੀ ਲਗਾਉਣ ਵਿਚ ਦੇਰੀ ਨਹੀਂ ਕਰਨਾ।
3- ਆਰ. ਟੀ-ਪੀ. ਸੀ. ਆਰ. ਅਨੁਪਾਤ ਨੂੰ ਬਣਾਏ ਰੱਖਦੇ ਹੋਏ ਜਾਂਚ ਵਿਚ ਵਾਧਾ।
4- ਪੀ. ਐੱਸ. ਏ. ਪਲਾਂਟਾਂ, ਆਕਸੀਜਨ ਸਿਲੰਡਰਾਂ, ਕਨਸੰਟ੍ਰੇਟਰਸ ਅਤੇ ਵੈਂਟੀਲੇਟਰਾਂ ਨੂੰ ਤੁਰੰਤ ਚਾਲੂ ਕਰਨਾ।
5- ਕੁਝ ਸੂਬਿਆਂ ਨੇ ਸਕੂਲ ਖੋਲ੍ਹ ਦਿੱਤੇ ਹਨ, ਇਸਨੂੰ ਦੇਖਦੇ ਹੋਏ ਬੱਚਿਆਂ ਵਿਚ ਇਨਫੈਕਸ਼ਨ ਫੈਲਣ ਦੀ ਨਿਗਰਾਨੀ ਕਰੋ।
6- ਟੀਕਾਕਰਨ ਤੋਂ ਬਾਅਦ ਇਨਫੈਕਟਿਡ ਲੋਕਾਂ ਦੀ ਨਿਗਰਾਨੀ ਕਰੋ ਅਤੇ ਉਭਰਦੇ ਸਬੂਤਾਂ ਦਾ ਵਿਸ਼ਲੇਸ਼ਣ ਕਰੋ।
7- ਜੀਨੋਮ ਇੰਡੈਕਸਿੰਗ ਲਈ ਲੋੜੀਂਦੇ ਨਮੂਨੇ ਭੇਜਣ ਸਮੇਤ ਮਿਊਟੇਸ਼ਨ ਦੀ ਨਿਗਰਾਨੀ ਕਰੋ।
8- ਟੀਕਾਕਰਨ ਦੀ ਰਫਤਾਰ ਅਤੇ ਕਵਰੇਜ ਵਿਚ ਤੇਜ਼ੀ ਲਿਆਉਣਾ।
9- ਡੇਂਗੂ ਅਤੇ ਹੋਰ ਵੈਕਟਰ ਜਨਿਤ ਰੋਗਾਂ ਦੀ ਰੋਕਥਾਮ ਅਤੇ ਕੰਟਰੋਲ ਲਈ ਜ਼ਰੂਰੀ ਉਪਾਅ ਕਰੋ।
10- ਲੋੜੀਂਦੀ ਸਮਰੱਥਾ ਨਾਲ ਤਿਆਰੀ ਯਕੀਨੀ ਕਰਨ ਲਈ ਈ. ਸੀ. ਆਰ. ਪੀ.-II ਨੂੰ ਤਰਜੀਹ ਨਾਲ ਲਾਗੂ ਕਰਨ ਲਈ ਨਿਯਮਿਤ ਸਮੀਖਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News