ਕੋਰੋਨਾ ਖ਼ਿਲਾਫ਼ ਜੰਗ ’ਚ ਭਾਰਤ ਨੇ ਰਚਿਆ ਇਤਿਹਾਸ, ਪੂਰਾ ਕੀਤਾ 100 ਕਰੋੜ ਟੀਕਾਕਰਨ ਦਾ ਟੀਚਾ

10/21/2021 10:18:00 AM

ਨਵੀਂ ਦਿੱਲੀ— ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਦੇਸ਼ ’ਚ ਜਾਰੀ ਟੀਕਾਕਰਨ ਤਹਿਤ ਦਿੱਤੀਆਂ ਗਈਆਂ ਕੋਰੋਨਾ ਵੈਕਸੀਨ ਖ਼ੁਰਾਕਾਂ ਦੀ ਗਿਣਤੀ 100 ਕਰੋੜ ਦੇ ਕਰੀਬ ਪਹੁੰਚ ਗਈ ਹੈ। ਭਾਰਤ ਲਈ ਅੱਜ ਦਾ ਦਿਨ ਬਹੁਤ ਹੀ ਵੱਡਾ ਹੈ। ਇਹ ਭਾਰਤ ਲਈ ਇਕ ਵੱਡੀ ਉਪਲੱਬਧੀ ਹੈ। ਇਸ ਉਪਲੱਬਧੀ ਲਈ ਵਿਗਿਆਨੀਆਂ ਅਤੇ ਸਿਹਤ ਕਾਮਿਆਂ ਦਾ ਧੰਨਵਾਦ। ਕਰੀਬ 10 ਮਹੀਨੇ ਪਹਿਲਾਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ’ਚ ਭਾਰਤ ਨੇ ਇਤਿਹਾਸ ਰਚਿਆ ਹੈ। ਭਾਰਤ ਦੀ ਟੀਕਾਕਰਨ ਮੁਹਿੰਮ ਇਸ ਸਾਲ 16 ਜਨਵਰੀ ਨੂੰ ਸ਼ੁਰੂ ਹੋਈ ਸੀ। ਪਹਿਲੇ ਪੜਾਅ ਵਿਚ ਤਿੰਨ ਕਰੋੜ ਡਾਕਟਰਾਂ, ਸਿਹਤ ਮੁਲਾਜ਼ਮਾਂ ਅਤੇ ਫਰੰਟਲਾਈਨ ਵਰਕਰਾਂ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ: 100 ਕਰੋੜ ਟੀਕਾਕਰਨ ਦਾ ਟੀਚਾ ਪੂਰਾ ਹੋਣ ’ਤੇ ‘ਤਿਰੰਗੇ’ ਦੀ ਰੋਸ਼ਨੀ ਨਾਲ ਜਗਮਗਾਉਣਗੇ ਵਰਿੰਦਾਵਨ ਦੇ 2 ਮੰਦਰ

ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈੱਕ ਵਲੋਂ ਬਣਾਏ ਗਏ ਕੋਵੈਕਸੀਨ ਨਾਲ ਟੀਕਾਕਰਨ ਦੀ ਸ਼ੁਰੂਆਤ ਹੋਈ। ਜਿਵੇਂ-ਜਿਵੇਂ ਟੀਕੇ ਦਾ ਉਤਪਾਦਨ ਵੱਧਦਾ ਗਿਆ, ਟੀਕਾਕਰਨ ਮੁਹਿੰਮ ’ਚ ਵੱਖ-ਵੱਖ ਸਮੂਹ ਜੁੜਦੇ ਗਏ। ਕੇਂਦਰ ਸਰਕਾਰ ਨੇ 31 ਅਕਤੂਬਰ ਤੱਕ ਸਾਰੇ ਬਾਲਗਾਂ ਦੇ ਟੀਕਾਕਰਨ ਦਾ ਟੀਚਾ ਮਿੱਥਿਆ ਹੈ। ਓਧਰ 100 ਕਰੋੜ ਕੋਰੋਨਾ ਖ਼ੁਰਾਕਾਂ ਦਾ ਟੀਚਾ ਹਾਸਲ ਕਰਨ ਦੇ ਮੌਕੇ ਭਾਜਪਾ ਨੇ ਜਸ਼ਨ ਮਨਾਉਣ ਦੀ ਤਿਆਰੀ ਕੀਤੀ ਹੈ। ਇਸ ਤਹਿਤ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਵਿਚ ਯੋਗਦਾਨ ਦੇਣ ਵਾਲੇ ਲੋਕਾਂ ਦਾ ਪਾਰਟੀ ਧੰਨਵਾਦ ਕਰੇਗੀ। 

ਇਹ ਵੀ ਪੜ੍ਹੋ: ਡਾਕਟਰਾਂ ਦੀ ਲਾਪ੍ਰਵਾਹੀ; ਪੱਥਰੀ ਦੀ ਥਾਂ ਕੱਢ ਦਿੱਤੀ ਕਿਡਨੀ, ਹੁਣ ਹਸਪਤਾਲ ਨੂੰ ਦੇਣਾ ਪਵੇਗਾ ਮੋਟਾ ਜੁਰਮਾਨਾ

PunjabKesari

ਓਧਰ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਭਾਰਤ ਨੇ ਕੋਵਿਡ ਟੀਕੇ ਲਗਾਉਣ ਦੇ ਟੀਚੇ ਨੂੰ ਹਾਸਲ ਕਰ ਲਿਆ ਹੈ। ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰੱਥ ਅਗਵਾਈ ਦਾ ਨਤੀਜਾ ਹੈ।  ਦੱਸਣਯੋਗ ਹੈ ਕਿ ਬੁੱਧਵਾਰ ਸ਼ਾਮ ਸਵਾ 7 ਵਜੇ ਤੱਕ ਕੋਵਿਨ ਪੋਰਟਲ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਦੇਸ਼ ’ਚ ਟੀਕੇ ਦੀਆਂ 99.54 ਕਰੋੜ ਖ਼ੁਰਾਕਾਂ ਲੱਗੀਆਂ ਜਾ ਚੁੱਕੀਆਂ ਹਨ। ਕਰੀਬ 75 ਫ਼ੀਸਦੀ ਬਾਲਗਾਂ ਨੂੰ ਟੀਕੇ ਦੀ ਘੱਟ ਤੋਂ ਘੱਟ ਇਕ ਖ਼ੁਰਾਕ ਲੱਗ ਚੁੱਕੀ ਹੈ, ਜਦਕਿ 31 ਫ਼ੀਸਦੀ ਆਬਾਦੀ ਨੂੰ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ।

ਇਹ ਵੀ ਪੜ੍ਹੋ: ਖੇਤੀਬਾੜੀ ਮੰਤਰੀ ਨਾਲ ਨਿਹੰਗ ਸਿੰਘ ਦੀ ਵਾਇਰਲ ਤਸਵੀਰ ’ਤੇ ਕਿਸਾਨ ਮੋਰਚੇ ਨੇ ਦਿੱਤਾ ਵੱਡਾ ਬਿਆਨ

ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਦੇ 85 ਦਿਨ ਬਾਅਦ ਤੱਕ 10 ਕਰੋੜ ਖ਼ੁਰਾਕਾਂ ਲੱਗ ਚੁੱਕੀਆਂ ਸਨ, ਇਸ ਤੋਂ ਬਾਅਦ 45 ਹੋਰ ਦਿਨ ਬਾਅਦ ਭਾਰਤ ਨੇ 20 ਕਰੋੜ ਦਾ ਅੰਕੜਾ ਛੂਹਿਆ। ਉਸ ਦੇ 29 ਦਿਨ ਬਾਅਦ ਇਹ ਅੰਕੜਾ 30 ਕਰੋੜ ਪਹੁੰਚ ਗਿਆ। 

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News