ਹਸਪਤਾਲ ਦੀ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੋਰੋਨਾ ਪਾਜ਼ੇਟਿਵ ਹੈੱਡ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ

09/06/2020 6:35:34 PM

ਮੁਰਾਦਾਬਾਦ— ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਇਕ ਪੁਲਸ ਹੈੱਡ ਕਾਂਸਟੇਬਲ ਨੇ ਇੱਥੇ ਟੀ. ਐੱਮ. ਯੂ. ਹਸਪਤਾਲ ਦੀ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਐਤਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਤੀਜਾ ਅਜਿਹਾ ਮਾਮਲਾ ਹੈ, ਜਿਸ 'ਚ ਕੋਰੋਨਾ ਦੇ ਮਰੀਜ਼ ਨੇ ਤੀਰਥਕਰ ਮਹਾਵੀਰ ਯੂਨੀਵਰਸਿਟੀ (ਟੀ. ਐੱਮ. ਯੂ.) ਹਸਪਤਾਲ ਦੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ।

ਓਧਰ ਮੁਰਾਦਾਬਾਦ ਦੇ ਐੱਸ. ਐੱਸ. ਪੀ. ਪ੍ਰਭਾਕਰ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ ਦੀਆਂ ਇਨ੍ਹਾਂ ਤਿੰਨੋਂ ਘਟਨਾਵਾਂ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਪੁਲਸ ਸੂਤਰਾਂ ਮੁਤਾਬਕ ਹੈੱਡ ਕਾਂਸਟੇਬਲ ਹਸਪਤਾਲ ਤੋਂ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹਸਪਤਾਲ ਕਾਮਿਆਂ ਨੇ ਉਸ ਨੂੰ ਰੋਕ ਲਿਆ। ਬਾਅਦ ਵਿਚ ਉਸ ਨੇ ਹਸਪਤਾਲ ਦੀ ਖਿੜਕੀ 'ਚੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਕਾਂਸਟੇਬਲ ਆਪਣੀ ਪਰਿਵਾਰਕ ਹਲਾਤਾਂ ਕਾਰਨ ਪਰੇਸ਼ਾਨ ਸੀ ਅਤੇ ਪਾਜ਼ੇਟਿਵ ਹੋਣ ਦਾ ਪਤਾ ਚੱਲਣ ਮਗਰੋਂ ਹੀ ਉਹ ਵੀ ਪਰੇਸ਼ਾਨ ਹੋ ਗਿਆ।

ਪੁਲਸ  ਅਨੁਸਾਰ ਸੀ.ਸੀ.ਟੀ.ਵੀ. ਫੁਟੇਜ ਵਿਚ ਹੈੱਡ ਕਾਂਸਟੇਬਲ ਕੋਰੋਨਾ ਵਾਰਡ ਦੀ ਖਿੜਕੀ ਵੱਲ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਪੁਲਸ ਇਸ ਨੂੰ ਖੁਦਕੁਸ਼ੀ ਮੰਨ ਰਹੀ ਹੈ। ਹੈੱਡ ਕਾਂਸਟੇਬਲ ਦੀ ਮੌਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਆਖਰਕਾਰ, ਕੀ ਕਾਰਨ ਹੈ ਕਿ 15 ਦਿਨਾਂ ਵਿੱਚ ਤਿੰਨ ਵਿਅਕਤੀਆਂ ਨੇ ਖੁਦਕੁਸ਼ੀ ਕਰ ਲਈ ਹੈ?


Tanu

Content Editor

Related News