ਕੋਰੋਨਾ ਆਫ਼ਤ: ਮਹਾਰਾਸ਼ਟਰ ਦੇ ਇਕ ਹੋਰ ਜ਼ਿਲ੍ਹੇ ’ਚ 26 ਮਾਰਚ ਤੋਂ ਤਾਲਾਬੰਦੀ ਦਾ ਐਲਾਨ

Wednesday, Mar 24, 2021 - 02:26 PM (IST)

ਕੋਰੋਨਾ ਆਫ਼ਤ: ਮਹਾਰਾਸ਼ਟਰ ਦੇ ਇਕ ਹੋਰ ਜ਼ਿਲ੍ਹੇ ’ਚ 26 ਮਾਰਚ ਤੋਂ ਤਾਲਾਬੰਦੀ ਦਾ ਐਲਾਨ

ਬੀੜ— ਕੋਰੋਨਾ ਵਾਇਰਸ ਦੀ ਆਫ਼ਤ ਦੇਸ਼ ਵਿਚ ਲਗਾਤਾਰ ਵੱਧਦੀ ਜਾ ਰਹੀ ਹੈ। ਦੇਸ਼ ਦੇ ਮਹਾਰਾਸ਼ਟਰ ਸੂਬੇ ਵਿਚ ਕੋਰੋਨਾ ਵਾਇਰਸ ਦੇ ਕੇਸ ਸਭ ਤੋਂ ਜ਼ਿਆਦਾ ਹਨ। ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ’ਚ ਪੂਰੀ ਤਰ੍ਹਾਂ ਨਾਲ ਤਾਲਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਨੂੰ ਲੈ ਕੇ ਮੋਦੀ ਕੈਬਨਿਟ ਦਾ ਵੱਡਾ ਫ਼ੈਸਲਾ

ਬੀਡ ਜ਼ਿਲ੍ਹੇ ’ਚ 26 ਮਾਰਚ ਤੋਂ 4 ਅਪ੍ਰੈਲ 2021 ਤੱਕ ਪੂਰ ਤਰ੍ਹਾਂ ਤਾਲਾਬੰਦੀ ਰਹੇਗੀ। ਜ਼ਿਲ੍ਹੇ ਵਿਚ ਕੋੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਤਾਲਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਸਾਰੇ ਬਾਜ਼ਾਰ, ਸਕੂਲ-ਕਾਲਜ ਬੰਦ ਰਹਿਣਗੇ। ਲੋਕਾਂ ਦੇ ਬਾਹਰ ਨਿਕਲਣ ’ਤੇ ਰੋਕ ਰਹੇਗੀ। ਹਾਲਾਂਕਿ ਬੇਹੱਦ ਜ਼ਰੂਰੀ ਸੇਵਾਵਾਂ ਜਿਵੇਂ ਸਿਹਤ ਕਾਮਿਆਂ, ਕੋਰੋਨਾ ਯੋਧਿਆਂ ਨੂੰ ਕੰਮ ’ਤੇ ਜਾਣ ਦੀ ਛੋਟ ਮਿਲੇਗੀ। ਬੀਡ ’ਚ ਬੀਤੇ ਕੁਝ ਦਿਨਾਂ ’ਚ ਕੋਰੋਨਾ ਕੇਸਾਂ ਦੀ ਗਿਣਤੀ ਅਚਾਨਕ ਵਧ ਗਈ ਹੈ, ਇਸ ਲਈ ਤਾਲਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਦੇਸ਼ ’ਚ ‘ਬੇਲਗਾਮ’ ਹੋਇਆ ਕੋਰੋਨਾ ਵਾਇਰਸ, ਇਕ ਦਿਨ ’ਚ ਆਏ 47 ਹਜ਼ਾਰ ਤੋਂ ਪਾਰ ਕੇਸ

ਦੱਸ ਦੇਈਏ ਕਿ ਮਹਾਰਾਸ਼ਟਰ ਦੇ ਨਾਗਪੁਰ ’ਚ ਵੀ 31 ਮਾਰਚ ਤੱਕ ਤਾਲਾਬੰਦੀ ਹੈ। ਇਸ ਤੋਂ ਇਲਾਵਾ ਨਾਸਿਕ-ਪੁਣੇ ਅਤੇ ਠਾਣੇ ਵਰਗਿਆਂ ਇਲਾਕਿਆਂ ’ਚ ਨਾਈਟ ਕਰਫਿਊ ਹੈ। ਮਹਾਰਾਸ਼ਟਰ ਵਿਚ ਇਸ ਸਮੇਂ 2.30 ਲੱਖ ਕੋਰੋਨਾ ਦੇ ਸਰਗਰਮ ਕੇਸ ਹਨ, ਜੋ ਕਿ ਦੇਸ਼ ਦੇ ਕਿਸੇ ਵੀ ਸੂਬੇ ਤੋਂ ਸਭ ਤੋਂ ਵੱਧ ਹਨ।

ਇਹ ਵੀ ਪੜ੍ਹੋ: ਤੁਹਾਡੇ ਘਰ ਨੇੜੇ ਕਿੱਥੇ-ਕਿੱਥੇ ਲੱਗ ਰਿਹੈ ਕੋਰੋਨਾ ਦਾ ਟੀਕਾ, ਇੰਝ ਲਗਾ ਸਕਦੇ ਹੋ ਪਤਾ


author

Tanu

Content Editor

Related News