ਡਾਕਟਰਾਂ ਨੂੰ ਤਨਖਾਹ ਨਾ ਮਿਲਣ ''ਤੇ SC ਨਾਰਾਜ਼, ਕਿਹਾ- ਯੁੱਧ ''ਚ ਫੌਜੀਆਂ ਨੂੰ ਨਾਰਾਜ਼ ਨਹੀਂ ਕਰਦੇ ਹਨ

06/12/2020 4:10:41 PM

ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਵਿਰੁੱਧ ਜੰਗ ਲੜ ਰਹੇ ਡਾਕਟਰਾਂ ਨੂੰ ਤਨਖਾਹ ਦਾ ਭੁਗਤਾਨ ਨਹੀਂ ਕਰਨ ਅਤੇ ਉਨ੍ਹਾਂ ਦੇ ਰਹਿਣ ਦੀ ਸਹੀ ਵਿਵਸਥਾ ਨਹੀਂ ਹੋਣ 'ਤੇ ਸਖਤ ਰੁਖ ਅਪਣਾਉਂਦੇ ਹੋਏ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ,''ਯੁੱਧ ਦੌਰਾਨ ਤੁਸੀਂ ਫੌਜੀਆਂ ਨੂੰ ਨਾਰਾਜ਼ ਨਾ ਕਰੋ। ਥੋੜ੍ਹਾ ਅੱਗੇ ਵਧ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਕੁਝ ਪੈਸਿਆਂ ਦਾ ਇੰਤਜ਼ਾਮ ਕਰੋ।'' ਕੋਰਟ ਨੇ ਕਿਹਾ ਕਿ ਸਿਹਤ ਕਾਮਿਆਂ ਦੀ ਤਨਖਾਹ ਦਾ ਭੁਗਤਾਨ ਨਹੀਂ ਹੋਣ ਵਰਗੇ ਮਾਮਲਿਆਂ 'ਚ ਅਦਾਲਤਾਂ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ ਅਤੇ ਸਰਕਾਰ ਨੂੰ ਹੀ ਇਸ ਨੂੰ ਹੱਲ ਕਰਨਾ ਚਾਹੀਦਾ।

ਕੋਰਟ ਦੇ ਦਖਲ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ
ਜੱਜ ਅਸ਼ੋਕ ਭੂਸ਼ਣ, ਜੱਜ ਸੰਜੇ ਕਿਸ਼ਨ ਕੌਲ ਅਤੇ ਜੱਜ ਐੱਮ.ਆਰ. ਸ਼ਾਹ ਦੀ ਬੈਂਚ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਡਾਕਟਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਬੈਂਚ ਨੇ ਕਿਹਾ,''ਅਸੀਂ ਅਜਿਹੀਆਂ ਖਬਰਾਂ ਦੇਖੀਆਂ ਹਨ ਕਿ ਡਾਕਟਰ ਹੜਤਾਲ 'ਤੇ ਹਨ। ਦਿੱਲੀ 'ਚ ਕੁਝ ਡਾਕਟਰਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਹੈ। ਇਸ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਅਤੇ ਇਸ 'ਚ ਅਦਾਲਤ ਦੇ ਦਖਲ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ।

ਕੋਰਟ ਨੇ ਡਾਕਟਰ ਦੀ ਪਟੀਸ਼ਨ 'ਤੇ ਕੀਤੀ ਸੁਣਵਾਈ
ਅਦਾਲਤ ਇਸ ਸੰਬੰਧ 'ਚ ਇਕ ਡਾਕਟਰ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਇਸ ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਸੀ ਕਿ ਕੋਵਿਡ-19 ਵਿਰੁੱਧ ਜੰਗ 'ਚ ਪਹਿਲੀ ਲਾਈਨ 'ਚ ਖੜ੍ਹੇ ਯੋਧਿਆਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਜਾਂ ਫਿਰ ਤਨਖਾਹ 'ਚ ਕਟੌਤੀ ਕੀਤੀ ਜਾ ਰਹੀ ਹੈ ਅਤੇ ਇਸ ਲਈ ਭੁਗਤਾਨ 'ਚ ਦੇਰੀ ਕੀਤੀ ਜਾ ਰਹੀ ਹੈ। ਇਸ ਡਾਕਟਰ ਨੇ 14 ਦਿਨਾਂ ਦੇ ਏਕਾਂਤਵਾਸ ਦੀ ਜ਼ਰੂਰਤ ਖਤਮ ਕਰਨ ਸੰਬੰਧੀ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ 'ਤੇ ਵੀ ਸਵਾਲ ਚੁੱਕੇ ਸਨ।

ਯੁੱਧ 'ਚ ਫੌਜੀਆਂ ਨੂੰ ਨਾਰਾਜ਼ ਨਹੀਂ ਕਰਦੇ
ਬੈਂਚ ਨੇ ਕਿਹਾ,''ਯੁੱਧ 'ਚ, ਫੌਜੀਆਂ ਨੂੰ ਨਾਰਾਜ਼ ਨਹੀਂ ਕਰਦੇ। ਥੋੜ੍ਹਾ ਅੱਗੇ ਵਧੋ ਅਤੇ ਸ਼ਿਕਾਇਤਾਂ ਦੇ ਹੱਲ ਲਈ ਕੁਝ ਪੈਸਿਆਂ ਦਾ ਇੰਤਜ਼ਾਮ ਕਰੋ। ਕੋਰੋਨਾ ਮਹਾਮਾਰੀ ਵਿਰੁੱਧ ਚੱਲ ਰਹੇ ਇਸ ਤਰ੍ਹਾਂ ਦੇ ਯੁੱਧ 'ਚ ਦੇਸ਼ ਫੌਜੀਆਂ ਦੀ ਨਾਰਾਜ਼ਗੀ ਸਹਿਨ ਨਹੀਂ ਕਰ ਸਕਦਾ।'' ਕੇਂਦਰ ਵਲੋਂ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਕਿਹਾ ਕਿ ਜੇਕਰ ਕੁਝ ਬਿਹਤਰ ਸੁਝਾਅ ਮਿਲਣਗੇ ਤਾਂ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ। ਬੈਂਚ ਨੇ ਕਿਹਾ ਕਿ ਤੁਸੀਂ ਯਕੀਨੀ ਕਰੋ ਕਿ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਹੋਵੇ। ਕੋਰਟ ਨੇ ਇਸ ਮਾਮਲੇ ਨੂੰ ਅਗਲੇ ਹਫ਼ਤੇ ਲਈ ਸੂਚੀਬੱਧ ਕਰ ਦਿੱਤਾ ਹੈ।

ਸਿਹਤ ਕਾਮਿਆਂ ਦਾ 14 ਦਿਨਾਂ ਦਾ ਏਕਾਂਤਵਾਸ ਗੈਰ-ਜ਼ਰੂਰੀ : ਕੇਂਦਰ
ਕੇਂਦਰ ਨੇ 4 ਜੂਨ ਨੂੰ ਕੋਰਟ ਨੂੰ ਕਿਹਾ ਸੀ ਕਿ ਪੀੜਤ ਲੋਕਾਂ ਦੀ ਲਗਾਤਾਰ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਨਜ਼ਦੀਕੀ ਭਵਿੱਖ 'ਚ ਉਨ੍ਹਾਂ ਲਈ ਵੱਡੀ ਗਿਣਤੀ 'ਚ ਅਸਥਾਈ ਹਸਪਤਾਲਾਂ ਦਾ ਨਿਰਮਾਣ ਕਰਨਾ ਹੋਵੇਗਾ। ਕੇਂਦਰ ਨੇ ਇਹ ਵੀ ਦਲੀਲ ਦਿੱਤੀ ਕਿ ਇਨਫੈਕਸ਼ਨ ਦੀ ਰੋਕਥਾਮ ਅਤੇ ਕੰਟਰੋਲ ਦੀਆਂ ਗਤੀਵਿਧੀਆਂ ਲਾਗੂ ਕਰਨ ਦੀ ਜ਼ਿੰਮੇਵਾਰੀ ਹਸਪਤਾਲ ਦੀ ਹੈ ਪਰ ਕੋਵਿਡ-19 ਤੋਂ ਖੁਦ ਨੂੰ ਬਚਾਉਣ ਦੀ ਆਖਰੀ ਰੂਪ ਨਾਲ ਜ਼ਿੰਮੇਵਾਰੀ ਸਿਹਤ ਕਾਮਿਆਂ ਦੀ ਹੈ। ਕੇਂਦਰ ਨੇ ਇਹ ਵੀ ਕਿਹਾ ਸੀ ਕਿ ਡਿਊਟੀ ਤੋਂ ਬਾਅਦ ਸਿਹਤ ਕਾਮਿਆਂ ਲਈ 14 ਦਿਨਾਂ ਦਾ ਏਕਾਂਤਵਾਸ ਗੈਰ-ਜ਼ਰੂਰੀ ਅਤੇ ਇਹ ਜਾਇਜ਼ ਨਹੀਂ ਹੈ।


DIsha

Content Editor

Related News