ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਸਰਕਾਰ ਫਿਰ ਹੋਈ ਸਖ਼ਤ, ਦੇਸ਼ ''ਚ ਫਿਰ ਤਾਲਾਬੰਦੀ ਦੇ ਆਸਾਰ!
Friday, Nov 20, 2020 - 06:06 PM (IST)
ਨੈਸ਼ਨਲ ਡੈਸਕ: ਦੇਸ਼ 'ਚ ਕੋਵਿਡ-19 ਦੇ ਇਕ ਦਿਨ ਦੇ ਅੰਦਰ 45,882 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 90 ਲੱਖ ਤੋਂ ਵੱਧ ਹੋ ਗਈ ਹੈ। ਸਵੇਰੇ ਅੱਠ ਵਜੇ ਦੇ ਆਂਕੜਿਆਂ ਦੇ ਮੁਤਾਬਕ ਦੇਸ਼ 'ਚ ਕੋਰੋਨਾ ਵਾਇਰਸ ਦੇ ਕੁੱਲ 90,04,365 ਮਾਮਲੇ ਹੋ ਗਏ ਹਨ। 24 ਘੰਟਿਆਂ ਦੇ ਅੰਦਰ 584 ਲੋਕਾਂ ਦੀ ਮੌਤ ਹੋਈ, ਜਿਸ ਦੇ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 1,32,162 ਹੋ ਗਈ। ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ, ਅਹਿਮਦਾਬਾਦ ਅਤੇ ਇੰਦੌਰ ਵਰਗੇ ਸ਼ਹਿਰਾਂ 'ਚ ਕੋਰੋਨਾ ਲਾਗ ਦੇ ਵੱਧਦੇ ਮਾਮਲਿਆਂ ਦੇ ਬਾਅਦ ਸਰਕਾਰ ਇਕ ਵਾਰ ਫ਼ਿਰ ਸਖ਼ਤੀ ਕਰਦੀ ਦਿਖਾਈ ਦੇ ਰਹੀ ਹੈ। ਦੇਸ਼ 'ਚ ਵੱਧਦੇ ਕੋਰੋਨਾ ਸੰਕਟ 'ਚ ਇਕ ਵਾਰ ਫ਼ਿਰ ਤੋਂ ਲਾਕਡਾਊਨ ਦੀ ਚਰਚਾ ਤੇਜ਼ ਹੋ ਗਈ ਹੈ। ਕਈ ਖ਼ਬਰਾਂ ਅਜਿਹੀਆਂ ਆ ਰਹੀਆਂ ਹਨ ਕਿ ਦੇਸ਼ 'ਚ ਇਕ ਵਾਰ ਫ਼ਿਰ ਲਾਕਡਾਊਨ ਲਗਾਉਣ ਦੀ ਤਿਆਰੀ ਚੱਲ ਰਹੀ ਹੈ। ਸੋਸ਼ਲ ਮੀਡੀਆ 'ਚ ਅਜਿਹੀਆਂ ਖ਼ਬਰਾਂ ਚੱਲ ਰਹੀਆਂ ਹਨ ਕਿ ਦੇਸ਼ 'ਚ 1 ਦਸੰਬਰ ਤੋਂ ਫ਼ਿਰ ਤੋਂ ਲਾਕਡਾਊਨ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਮਾਮਲਾ ਕਾਰ 'ਚ ਸੜੇ 5 ਮਿੱਤਰਾਂ ਦਾ,'ਥੋੜ੍ਹੀ ਦੇਰ ਹੋਰ ਠਹਿਰ ਜਾ' ਗਾਣਾ ਸੁਣਦਿਆਂ ਦੀ ਵੀਡੀਓ ਵਾਇਰਲ
ਅਹਿਮਦਾਬਾਦ 'ਚ 57 ਘੰਟਿਆਂ ਦਾ ਪੂਰਣ ਕਰਫ਼ਿਊ ਲਾਗੂ ਕੀਤਾ ਜਾਵੇਗਾ
ਗੁਜਰਾਤ ਦੇ ਅਹਿਮਦਾਬਦ ਸ਼ਹਿਰ 'ਚ ਕੋਰੋਨਾ ਵਾਇਰਸ ਲਾਗ ਦੇ ਪ੍ਰਸਾਰ ਨੂੰ ਰੋਕਣ ਲਈ ਸ਼ੁੱਕਰਵਾਰ ਤੋਂ ਨਿਗਮ ਸੀਮਾ ਦੇ ਨੇੜੇ 57 ਘੰਟੇ ਦਾ ਕਰਫ਼ਿਊ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ 'ਚ ਇਕ ਮੀਮੋ 'ਚ ਕਿਹਾ ਗਿਆ ਹੈ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਗੁਜਰਾਤ ਸਰਕਾਰ ਨੇ ਸੂਬੇ 'ਚ 23 ਨਵੰਬਰ ਤੋਂ ਮੱਧ ਸਕੂਲ ਅਤੇ ਕਾਲਜ ਖੋਲ੍ਹਣ ਦੇ ਆਪਣੇ ਫ਼ੈਸਲੇ 'ਤੇ ਰੋਕ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਅਹਿਮਦਾਬਾਦ ਸ਼ਹਿਰ 'ਚ ਸ਼ੁੱਕਰਵਾਰ (20 ਨਵੰਬਰ) ਰਾਤ 9 ਵਜੇ ਤੋਂ ਕਰਫ਼ਿਊ ਸ਼ੁਰੂ ਹੋਵੇਗਾ, ਜੋ ਸੋਮਵਾਰ (23) ਸਵੇਰੇ ਛੇ ਵਜੇ ਤੱਕ ਜਾਰੀ ਰਹੇਗਾ। ਵਧੀਕ ਮੁੱਖ ਸਕੱਤਰ ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਇਸ ਪੂਰਨ ਕਰਫ਼ਿਊ ਦੌਰਾਨ ਕੇਵਲ ਦੁੱਧ ਅਤੇ ਦਵਾਈ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ। ਗੁਪਤਾ ਨੂੰ ਗੁਜਰਾਤ ਸਰਕਾਰ ਨੇ ਵਿਸ਼ੇਸ਼ ਕਾਰਜਕਾਰੀ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਦਾ ਕੰਮ ਅਹਿਮਦਾਬਾਦ ਨਗਰ ਪਾਲਿਕਾ ਦੇ ਕੋਰੋਨਾ ਵਾਇਰਸ ਲਾਗ ਸਬੰਧੀ ਕੰਮਕਾਜ ਦੀ ਨਿਗਰਾਨੀ ਕਰਨਾ ਹੈ। ਗੁਪਤਾ ਨੇ ਸ਼ਾਮ ਨੂੰ ਘੋਸ਼ਣਾ ਕੀਤੀ ਸੀ ਕਿ ਸ਼ੁੱਕਰਵਾਰ (20 ਨਵੰਬਰ) ਤੋਂ ਅਗਲੇ ਆਦੇਸ਼ ਤੱਕ ਰੋਜ਼ਾਨਾ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਰਾਤ ਕਰਫ਼ਿਊ ਲਾਗੂ ਰਹੇਗਾ। ਹਾਲਾਂਕਿ ਇਸ ਦੇ ਕੁੱਝ ਘੰਟਿਆਂ ਬਾਅਦ ਹੀ ਗੁਪਤਾ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਤੋਂ ਸੋਮਵਾਰ ਸਵੇਰ ਤੱਕ ਪੂਰਨ ਕਰਫ਼ਿਊ ਲਾਗੂ ਹੋਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਰਾਤ ਕਰਫ਼ਿਊ ਸ਼ਹਿਰ 'ਚ ਸੋਮਵਾਰ ਰਾਤ ਨੌ ਵਜੇ ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਘਰ ਜਾ ਰਹੇ ਤਿੰਨ ਵਿਅਕਤੀਆਂ ਦੀ ਦਰਦਨਾਕ ਹਾਦਸੇ 'ਚ ਮੌਤ
ਕੋਰੋਨਾ ਦੇ ਕਾਰਨ ਸਕੂਲ ਬੰਦ
ਉੱਥੇ ਕੋਰੋਨਾ ਕਹਿਰ 'ਚ ਦੇਸ਼ ਦੇ ਕੁੱਝ ਇਲਾਕੇ ਅਜਿਹੇ ਹਨ ਜਿੱਥੇ ਸਕੂਲ ਖੋਲ੍ਹਣ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਵੀ ਲਾਗ ਦੇ ਵੱਧਦੇ ਮਾਮਲਿਆਂ 'ਚ ਸਰਕਾਰ ਨੂੰ ਫ਼ਿਰ ਤੋਂ ਸਕੂਲ ਬੰਦ ਕਰਨ ਦਾ ਫ਼ੈਸਲਾ ਲੈਣਾ ਪਿਆ। ਦਰਅਸਲ ਕੇਂਦਰ ਸਰਕਾਰ ਨੇ ਅਨਲਾਕ ਦੇ ਤਹਿਤ ਮਿਜ਼ੋਰਮ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਹਰਿਆਣਾ ਵਰਗੇ ਸੂਬਿਆਂ 'ਚ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ। ਸੂਬਾ ਸਰਕਾਰ ਨੇ ਜਿੱਥੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਨਾਲ ਹੀ ਇੱਥੇ ਕਾਲਜ ਅਤੇ ਯੂਨੀਵਰਸਿਟੀਆਂ ਵੀ ਸ਼ੂਰੂ ਕਰ ਦਿੱਤੀਆਂ ਗਈਆਂ ਸਨ ਪਰ ਸਕੂਲ ਅਤੇ ਕਾਲਜ ਸ਼ੁਰੂ ਹੁੰਦੇ ਹੀ ਇੱਥੇ ਵਿਦਿਆਰਥੀਆਂ 'ਚ ਲਾਗ ਦੇ ਮਾਮਲੇ ਵੱਧਦੇ ਮਾਮਲਿਆਂ ਨੇ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣ ਦੇ ਲਈ ਮਜ਼ਬੂਰ ਕਰ ਦਿੱਤਾ ਹੈ। ਹੁਣ ਇਨ੍ਹਾਂ ਸਾਰੇ ਸੂਬਿਆਂ 'ਚ ਸਕੂਲ ਕਾਲਜ ਫ਼ਿਰ ਤੋਂ ਬੰਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਮਾਮਲਾ HIV ਖ਼ੂਨ ਚੜ੍ਹਾਉਣ ਦਾ,ਸਿਹਤ ਮਹਿਕਮੇ 'ਚ ਮਚੀ ਹਲਚਲ, ਸਿਵਲ ਸਰਜਨ ਨੂੰ ਕੀਤਾ ਤਲਬ