ਕੋਰੋਨਾ ਨੂੰ ਲੈ ਕੇ ਕੇਂਦਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼

06/30/2022 11:22:15 AM

ਨਵੀਂ ਦਿੱਲੀ– ਦੇਸ਼ ’ਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵਧੇਰੇ ਹੋਣ ਦਰਮਿਆਨ ਕੇਂਦਰ ਨੇ ਬੁੱਧਵਾਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਉਣ ਵਾਲੀ ਹਰੇਕ ਉਡਾਣ ਦੇ ਲੱਗਭਗ 2 ਫ਼ੀਸਦੀ ਯਾਤਰੀਆਂ ਦੀ ਆਰ. ਟੀ- ਪੀ. ਸੀ. ਆਰ. ਜਾਂਚ ਯਕੀਨੀ ਕਰਨ ਨੂੰ ਕਿਹਾ। ਨਾਲ ਹੀ ਸਾਰੇ ਇਨਫੈਕਟਿਡ ਨਮੂਨਿਆਂ ਨੂੰ ਜੀਨੋਮ ਕ੍ਰਮ ਲਈ ਭੇਜਣ ਦੇ ਵੀ ਨਿਰਦੇਸ਼ ਦਿੱਤੇ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਚਿੱਠੀ ਜ਼ਰੀਏ ਸਲਾਹ ਜਾਰੀ ਕੀਤੀ ਗਈ ਹੈ। ਸੂਬਿਆਂ ਨੂੰ ਜੋ ਕਾਰਵਾਈ ਕਰਨ ਦੀ ਲੋੜ ਹੈ, ਉਸ ਦਾ ਸਾਰਾਂਸ਼ ਦਿੰਦੇ ਹੋਏ ਭੂਸ਼ਣ ਨੇ ਕਿਹਾ ਕਿ ਉਨ੍ਹਾਂ ਨੂੰ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦੀ ਨਿਗਰਾਨੀ ਯਕੀਨੀ ਕਰਨੀ ਚਾਹੀਦੀ ਹੈ। ਜਿਸ ’ਚ ਭਾਰਤ ਆਉਣ ਵਾਲੀ ਹਰੇਕ ਉਡਾਣ ’ਚੋਂ 2 ਫ਼ੀਸਦੀ ਯਾਤਰੀਆਂ ਦੀ ਬਿਨਾਂ ਕ੍ਰਮ ਦੇ ਆਰ. ਟੀ-ਪੀ. ਸੀ. ਆਰ. ਜਾਂਚ ਕਰਨਾ ਸ਼ਾਮਲ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੀਆਂ ਸਿਹਤ ਸਹੂਲਤਾਂ ਨੂੰ ਇਨਫਲੂਏਜਾ ਵਰਗੀ ਬੀਮਾਰੀ (ਆਈ.ਐਲ. ਆਈ)ਦੇ ਮਾਮਲਿਆਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡੇਟਾ ਦਾ ਵਿਸ਼ਲੇਸ਼ਣ ਕਰਨ ਲਈ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਆਈ.ਐਲ. ਆਈ ਦੇ ਪੰਜ ਪ੍ਰਤੀਸ਼ਤ ਕੇਸਾਂ ਦੀ ਆਰਟੀ-ਪੀਸੀਆਰ ਰਾਹੀਂ ਜਾਂਚ ਕੀਤੀ ਜਾਵੇਗੀ।


Tanu

Content Editor

Related News