ਇੰਦੌਰ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3500 ਤੋਂ ਪਾਰ, 135 ਮੌਤਾਂ

Monday, Jun 01, 2020 - 11:57 AM (IST)

ਇੰਦੌਰ (ਭਾਸ਼ਾ)— ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਜ਼ਿਲਿਆਂ ਵਿਚ ਸ਼ਾਮਲ ਇੰਦੌਰ 'ਚ ਇਸ ਮਹਾਮਾਰੀ ਦਾ ਕਹਿਰ ਕਾਇਮ ਹੈ ਅਤੇ ਪਿਛਲੇ 24 ਘੰਟਿਆਂ ਵਿਚ ਇੱਥੇ 53 ਨਵੇਂ ਮਾਮਲਿਆਂ ਦੀ ਪੁਸ਼ਟੀ ਨਾਲ ਹੀ ਇਸ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ 3486 ਤੋਂ ਵਧ ਕੇ 3539 ਹੋ ਗਈ ਹੈ। ਸਿਹਤ ਮਹਿਕਮੇ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਕੋਰੋਨਾ ਨਾਲ ਪੀੜਤ 72 ਅਤੇ 51 ਸਾਲਾ ਜਨਾਨੀਆਂ ਨੇ 10 ਮਈ ਅਤੇ 31 ਮਈ ਨੂੰ ਦਮ ਤੋੜਿਆ, ਜਦਕਿ 66 ਸਾਲਾ ਇਕ ਪੁਰਸ਼ ਦੀ 13 ਮਈ ਨੂੰ ਮੌਤ ਹੋਈ। ਤਿੰਨੋਂ ਮਰੀਜ਼ਾਂ ਦੀ ਮੌਤ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਦੌਰਾਨ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਨਾਲ ਮੌਤ ਦੇ ਇਨ੍ਹਾਂ ਤਿੰਨ ਮਾਮਲਿਆਂ ਤੋਂ ਬਾਅਦ ਜ਼ਿਲੇ ਵਿਚ ਇਸ ਮਹਾਮਾਰੀ ਦੀ ਲਪੇਟ 'ਚ ਆ ਕੇ ਦਮ ਤੋੜਨ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 135 'ਤੇ ਪਹੁੰਚ ਗਈ ਹੈ। ਜ਼ਿਲੇ 'ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਅਧਿਕਾਰਤ ਬਿਓਰਾ ਦੇਰੀ ਨਾਲ ਦਿੱਤੇ ਜਾਣ ਨੂੰ ਲੈ ਕੇ ਸਿਹਤ ਮਹਿਕਮੇ 'ਤੇ ਲਗਾਤਾਰ ਸਵਾਲ ਉਠ ਰਹੇ ਹਨ। 

ਗੈਰ ਸਰਕਾਰੀ ਸੰਗਠਨਾਂ ਨੇ ਦੋਸ਼ ਲਾਇਆ ਕਿ ਮਹਿਕਮਾ ਇਨ੍ਹਾਂ ਮੌਤਾਂ ਦਾ ਖੁਲਾਸਾ ਆਪਣੀ ਸਹੂਲਤ ਮੁਤਾਬਕ ਕਰ ਰਿਹਾ ਹੈ। ਇਸ ਦੋਸ਼ 'ਤੇ ਪ੍ਰਤੀਕਿਪਿਆ ਮੰਗੇ ਜਾਣ 'ਤੇ ਸਿਹਤ ਮਹਿਕਮੇ ਦੇ ਇਕ ਬੁਲਾਰੇ ਨੇ ਕਿਹਾ ਕਿ ਕੋਰੋਨਾ ਤੋਂ ਮਰੀਜ਼ਾਂ ਦੀ ਮੌਤ ਨੂੰ ਲੈ ਕੇ ਮਹਿਕਮੇ ਨੂੰ ਕੁਝ ਮਾਮਲਿਆਂ ਵਿਚ ਹਸਪਤਾਲਾਂ 'ਚ ਦੇਰੀ ਨਾਲ ਜਾਣਕਾਰੀ ਮਿਲੀ ਹੈ ਅਤੇ ਇਸ ਦੇਰੀ ਨੂੰ ਲੈ ਕੇ ਸਬੰਧਤ ਹਸਪਤਾਲਾਂ ਤੋਂ ਜਵਾਬ ਤਲਬ ਕੀਤਾ ਗਿਆ ਹੈ। ਇਲਾਜ ਤੋਂ ਮਗਰੋਂ ਕੋਰੋਨਾ ਵਾਇਰਸ ਤੋਂ ਮੁਕਤ ਹੋਣ 'ਤੇ ਹੁਣ ਤੱਕ ਜ਼ਿਲੇ ਦੇ 1990 ਲੋਕਾਂ ਨੂੰ ਹਸਪਤਾਲ 'ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਦੱਸ ਦੇਈਏ ਕਿ ਕੋਰੋਨਾ ਦਾ ਕਹਿਰ ਕਾਇਮ ਰਹਿਣ ਕਾਰਨ ਇੰਦੌਰ ਜ਼ਿਲਾ ਰੈੱਡ ਜ਼ੋਨ 'ਚ ਬਣਿਆ ਹੋਇਆ ਹੈ। ਜ਼ਿਲੇ ਵਿਚ ਇਸ ਮਹਾਮਾਰੀ ਦੀ ਸ਼ੁਰੂਆਤ 24 ਮਾਰਚ ਤੋਂ ਹੋਈ, ਜਦੋਂ ਪਹਿਲੇ 4 ਮਰੀਜ਼ਾਂ 'ਚ ਇਸ ਵਾਇਰਸ ਦੀ ਪੁਸ਼ਟੀ ਹੋਈ ਸੀ।


Tanu

Content Editor

Related News