ਕੋਰੋਨਾ ਵਾਇਰਸ ਦਾ ਖਤਰਾ, ਜੰਮੂ-ਕਸ਼ਮੀਰ ''ਚ 32 ਹੋਰ ਕੈਦੀ ਰਿਹਾਅ

04/19/2020 6:59:14 PM

ਜੰਮੂ (ਭਾਸ਼ਾ)— ਕੋਰੋਨਾ ਵਾਇਰਸ ਮਹਾਮਾਰੀ (ਕੋਵਿਡ-19) ਫੈਲਣ ਦੇ ਖਤਰੇ ਨੂੰ ਦੇਖਦਿਆਂ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਜੇਲਾਂ 'ਚ 32 ਹੋਰ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਭਾਵ ਅੱਜ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਇਸੇ ਮਹੀਨੇ 236 ਕੈਦੀਆਂ ਨੂੰ ਰਿਹਾਅ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ 14 ਤੋਂ 17 ਅਪ੍ਰੈਲ ਦਰਮਿਆਨ ਵੱਖ-ਵੱਖ ਜੇਲਾਂ 'ਚ ਬੰਦ 32 ਹੋਰ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਇਨ੍ਹਾਂ 'ਚ 16 ਨੂੰ ਜਨ ਸੁਰੱਖਿਆ ਕਾਨੂੰਨ (ਪੀ. ਐੱਸ. ਏ.) ਤਹਿਤ ਗ੍ਰਿਫਤਾਰ ਕੀਤੇ ਗਏ ਸਨ, 6 'ਤੇ ਮੁਕੱਦਮਾ ਚੱਲ ਰਿਹਾ ਸੀ ਅਤੇ ਦੋ ਹੋਰਨਾਂ ਨੂੰ ਪੈਰੋਲ 'ਤੇ ਛੱਡਿਆ ਗਿਆ।

PunjabKesari

ਅਧਿਕਾਰੀ ਮੁਤਾਬਕ ਜੰਮੂ ਵਿਚ ਕੋਟ ਭਲਵਾਲ ਸਥਿਤ ਕੇਂਦਰੀ ਜੇਲ ਤੋਂ ਸਭ ਤੋਂ ਵੱਧ 11 ਕੈਦੀ ਰਿਹਾਅ ਕੀਤੇ ਗਏ ਹਨ, ਜਿਨ੍ਹਾਂ 'ਚੋਂ 10 ਨੂੰ ਪੀ. ਐੱਸ. ਏ. ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਸ਼੍ਰੀਨਗਰ ਦੀ ਕੇਂਦਰੀ ਜੇਲ ਤੋਂ ਰਿਹਾਅ ਕੀਤੇ ਗਏ ਕੈਦੀਆਂ 'ਚੋਂ 3 ਪੀ. ਐੱਸ. ਏ. ਤਹਿਤ ਗ੍ਰਿਫਤਾਰ ਕੀਤੇ ਗਏ ਸਨ, 3 'ਤੇ ਮੁਕੱਦਮਾ ਚੱਲ ਰਿਹਾ ਹੈ ਅਤੇ ਇਕ ਹੋਰ ਨੂੰ ਪੈਰੋਲ 'ਤੇ ਛੱਡਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਹੀਰਾਨਗਰ ਦੇ ਉੱਪ ਜੇਲ, ਜ਼ਿਲਾ ਜੇਲ ਅਨੰਤਨਾਗ ਅਤੇ ਜ਼ਿਲਾ ਜੇਲ ਭਦਰਵਾਹ ਤੋਂ 3-3 ਕੈਦੀ ਰਿਹਾਅ ਕੀਤੇ ਗਏ।


Tanu

Content Editor

Related News