PM ਮੋਦੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਫੋਨ ਜ਼ਰੀਏ ''ਕੋਰੋਨਾ'' ''ਤੇ ਕੀਤੀ ਚਰਚਾ

Tuesday, Apr 28, 2020 - 05:44 PM (IST)

PM ਮੋਦੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਫੋਨ ਜ਼ਰੀਏ ''ਕੋਰੋਨਾ'' ''ਤੇ ਕੀਤੀ ਚਰਚਾ

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਦੋਹਾਂ ਦੇਸ਼ਾਂ ਅਤੇ ਦੁਨੀਆ ਭਰ 'ਚ ਫੈਲੀ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ 'ਤੇ ਚਰਚਾ ਕੀਤੀ। ਫੋਨ 'ਤੇ ਹੋਈ ਗੱਲਬਾਤ 'ਚ ਵਿਡੋਡੋ ਨੇ ਇੰਡੋਨੇਸ਼ੀਆ ਨੂੰ ਦਵਾਈ ਉਤਪਾਦਾਂ ਦੀ ਸਪਲਾਈ ਲਈ ਭਾਰਤ ਪ੍ਰਤੀ ਧੰਨਵਾਦ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਦੋਹਾਂ ਦੇਸ਼ਾਂ ਵਿਚਾਲੇ ਮੈਡੀਕਲ ਉਤਪਾਦਾਂ ਅਤੇ ਹੋਰ ਵਸਤੂਆਂ ਦੀ ਸਪਲਾਈ ਲਈ ਹਰ ਸੰਭਵ ਕਦਮ ਚੁੱਕੇਗਾ।

PunjabKesari

ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਇਕ-ਦੂਜੇ ਦੇ ਇੱਥੇ ਮੌਜੂਦ ਆਪਣੇ ਨਾਗਰਿਕਾਂ ਨਾਲ ਸਬੰਧਤ ਤਮਾਮ ਮੁੱਦਿਆਂ 'ਤੇ ਵੀ ਚਰਚਾ ਕੀਤੀ ਅਤੇ ਸਹਿਮਤੀ ਜਤਾਈ ਕਿ ਉਨ੍ਹਾਂ ਦੀ ਟੀਮ ਨਾਗਰਿਕਾਂ ਦੀਆਂ ਸਹੂਲਤਾਂ ਦੇ ਸਬੰਧ ਵਿਚ ਆਪਸੀ ਸੰਪਰਕ ਬਣਾ ਕੇ ਰੱਖੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੋਨੇਸ਼ੀਆ ਭਾਰਤ ਦਾ ਮਹੱਤਵਪੂਰਨ ਸਮੁੰਦਰੀ ਸਾਂਝੀਦਾਰ ਹੈ ਅਤੇ ਦੋ-ਪੱਖੀ ਸਬੰਧਾਂ ਦੀ ਮਜ਼ਬੂਤੀ ਇਸ ਮਹਾਮਾਰੀ ਨਾਲ ਲੜਨ 'ਚ ਦੋਹਾਂ ਦੇਸ਼ਾਂ ਲਈ ਸਹਾਇਕ ਹੋਵੇਗੀ।


author

Tanu

Content Editor

Related News