ਕੋਰੋਨਾ : 8 ਸਾਲਾ ਮੁੰਡੇ ਦੀ ਦਰਿਆਦਿਲੀ, ਲੋੜਵੰਦਾਂ ਦੀ ਮਦਦ ਲਈ DC ਨੂੰ ਗੋਲਕ ਕੀਤੀ ਦਾਨ

Tuesday, Apr 14, 2020 - 03:17 PM (IST)

ਕੋਰੋਨਾ : 8 ਸਾਲਾ ਮੁੰਡੇ ਦੀ ਦਰਿਆਦਿਲੀ, ਲੋੜਵੰਦਾਂ ਦੀ ਮਦਦ ਲਈ DC ਨੂੰ ਗੋਲਕ ਕੀਤੀ ਦਾਨ

ਸ਼੍ਰੀਨਗਰ— ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਪੂਰੀ ਦੁਨੀਆ ਜੂਝ ਰਹੀ ਹੈ। ਭਾਰਤ 'ਚ ਵੀ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਇਸ ਦਰਮਿਆਨ ਮਦਦ ਲਈ ਵੀ ਕਈ ਹੱਥ ਅੱਗੇ ਵਧ ਰਹੇ ਹਨ। ਜੰਮੂ-ਕਸ਼ਮੀਰ ਦੇ ਜ਼ਿਲੇ ਬਾਂਦੀਪੋਰਾ 'ਚ ਇਕ 8 ਸਾਲ ਦੇ ਮੁੰਡੇ ਨੇ ਦਰਿਆਦਿਲੀ ਦਿਖਾਈ ਹੈ। ਬੱਚੇ ਨੇ ਕੋਰੋਨਾ ਵਾਇਰਸ ਦੀ ਆਫਤ ਦੌਰਾਨ ਆਪਣੀ ਗੋਲਕ ਦੀ ਰਾਸ਼ੀ ਦਾਨ ਕੀਤੀ ਹੈ। ਮਲਿਕ ਉਬੇਦ ਨਾਂ ਦਾ ਇਹ ਮੁੰਡਾ ਬਾਂਦੀਪੋਰਾ ਸਥਿਤ ਜ਼ਿਲਾ ਕਮਿਸ਼ਨਰ ਦੇ ਦਫਤਰ 'ਚ ਗਿਆ ਅਤੇ ਉਸ ਨੇ ਆਪਣੀ ਗੋਲਕ ਦੇ ਰਾਸ਼ੀ ਦਾਨ ਕੀਤੇ। ਉਬੇਦ ਨੇ ਇਹ ਰਾਸ਼ੀ ਮਹਾਮਾਰੀ ਨੂੰ ਰੋਕਣ ਲਈ ਲਾਏ ਗਏ ਲਾਕਡਾਊਨ ਤੋਂ ਪ੍ਰਭਾਵਿਤ ਲੋੜਵੰਦਾਂ ਦੀ ਮਦਦ ਲਈ ਦਿੱਤੀ ਹੈ। 

PunjabKesari

ਜੰਮੂ-ਕਸ਼ਮੀਰ ਦੇ ਸੂਚਨਾ ਅਤੇ ਜਨ ਸੰਪਰਕ ਵਿਭਾਗ ਨੇ ਮਲਿਰ ਉਬੇਦ ਦੀ ਇਕ ਤਸਵੀਰ ਆਪਣੀ ਗੋਲਕ ਨੂੰ ਜ਼ਿਲਾ ਕਮਿਸ਼ਨਰ ਨੂੰ ਸੌਂਪਦੇ ਹੋਏ ਟਵੀਟ ਕੀਤੀ ਹੈ। 8 ਸਾਲ ਦਾ ਮੁੰਡਾ ਮਲਿਕ ਉਬੇਦ ਉੱਤਰੀ ਕਸ਼ਮੀਰ 'ਚ ਨੋਰਪੋਰਾ ਤੋਂ ਹੈ ਅਤੇ ਉਹ ਚੌਥੀ ਜਮਾਤ ਦਾ ਵਿਦਿਆਰਥੀ ਹੈ। ਮਲਿਕ ਦੀ ਇਸ ਦਰਿਆਦਿਲੀ ਨੂੰ ਦੇਖ ਕੇ ਉੱਥੇ ਮੌਜੂਦ ਅਧਿਕਾਰੀਆਂ ਨੇ ਹੈਰਾਨੀ ਜ਼ਾਹਰ ਕੀਤੀ। ਇਕ ਸਥਾਨਕ ਅਧਿਕਾਰੀ ਨੇ ਕਿਹਾ ਕਿ ਅਸੀਂ ਉਸ ਦੀ ਤਸਵੀਰ ਨੂੰ ਅਤੇ ਖੁੱਲ੍ਹੇ ਦਿਲ ਨਾਲ ਦਾਨ ਕੀਤੀ ਗਈ ਰਾਸ਼ੀ ਨੂੰ ਦੇਖ ਕੇ ਹੈਰਾਨ ਹਾਂ। ਦੱਸ ਦੇਈਏ ਕਿ ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਦੇ ਕੇਸ 200 ਤੋਂ ਪਾਰ ਪਹੁੰਚ ਗਏ ਹਨ। ਪੂਰੇ ਭਾਰਤ 'ਚ 10 ਹਜ਼ਾਰ ਦੇ ਕਰੀਬ ਲੋਕ ਪੀੜਤ ਹਨ ਅਤੇ 339 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।


author

Tanu

Content Editor

Related News