ਜਵਾਕੜੀ ਦਾ ਜਬਰ-ਜਨਾਹ ਮਗਰੋਂ ਕਤਲ ! ਅਦਾਲਤ ਨੇ ਸੁਣਾਈ ਸਜ਼ਾ-ਏ-ਮੌਤ
Wednesday, Sep 16, 2026 - 09:22 AM (IST)
ਨੈਸ਼ਨਲ ਡੈਸਕ- ਆਸਾਮ ਦੇ ਧੁਬਰੀ ਜ਼ਿਲੇ ਦੀ ਇਕ ਪੋਕਸੋ ਅਦਾਲਤ ਨੇ 2023 ’ਚ 4 ਸਾਲ ਦੀ ਇਕ ਬੱਚੀ ਨਾਲ ਜਬਰ-ਜ਼ਨਾਹ ਤੇ ਕਤਲ ਦੇ ਦੋਸ਼ੀ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਬਿਲਾਸੀਪਾਰਾ ਦੇ ਵਧੀਕ ਜ਼ਿਲਾ ਅਦਾਲਤ ਦੇ ਵਿਸ਼ੇਸ਼ ਜੱਜ ਰਾਣਾ ਦੱਤਾ ਨੇ ਛਪਰ ਥਾਣਾ ਖੇਤਰ ਦੇ ਕ੍ਰਿਸ਼ਨਾਕਾਲੀ ਟੀ ਅਸਟੇਟ ’ਚ ਹੋਏ ਉਕਤ ਜੁਰਮ ਲਈ ਜ਼ਿੰਮੇਵਾਰ ਉਤਪਲ ਰਾਏ ਨੂੰ ਸਜ਼ਾ ਸੁਣਾਈ।
ਮਾਮਲੇ ਦੇ ਸਰਕਾਰੀ ਵਕੀਲ ਨੇ ਕਿਹਾ ਕਿ ਜੱਜ ਨੇ ਆਈ. ਪੀ. ਸੀ. ਤੇ ਬੱਚਿਆਂ ਨੂੰ ਸੈਕਸ ਅਪਰਾਧਾਂ ਤੋਂ ਸੁਰੱਖਿਆ (ਪੋਕਸੋ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਜੁਰਮਾਨਾ ਵੀ ਕੀਤਾ। ਵਿਸ਼ੇਸ਼ ਜੱਜ ਨੇ ਇਸ ਅਪਰਾਧ ਨੂੰ ਬੇਹੱਦ ਗੰਭੀਰ ਮੰਨਿਆ।
