ਪੈਗੰਬਰ ਮੁਹੰਮਦ ਟਿੱਪਣੀ : SC ਦੀ ਫਟਕਾਰ, ਕਿਹਾ- ਨੂਪੁਰ ਨੂੰ ਪੂਰੇ ਦੇਸ਼ ਤੋਂ ਮੰਗਣੀ ਚਾਹੀਦੀ ਹੈ ਮੁਆਫ਼ੀ

Friday, Jul 01, 2022 - 12:44 PM (IST)

ਪੈਗੰਬਰ ਮੁਹੰਮਦ ਟਿੱਪਣੀ : SC ਦੀ ਫਟਕਾਰ, ਕਿਹਾ- ਨੂਪੁਰ ਨੂੰ ਪੂਰੇ ਦੇਸ਼ ਤੋਂ ਮੰਗਣੀ ਚਾਹੀਦੀ ਹੈ ਮੁਆਫ਼ੀ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਮੁਅੱਤਲ ਨੂਪੁਰ ਸ਼ਰਮਾ ਦੀ ਪੈਗੰਬਰ ਖ਼ਿਲਾਫ਼ 'ਵਿਵਾਦਿਤ' ਟਿੱਪਣੀ ਨੂੰ ਲੈ ਕੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਫਟਕਾਰ ਲਗਾਈ। ਕੋਰਟ ਨੇ ਕਿਹਾ ਕਿ ਇਸ ਬਿਆਨ ਕਾਰਨ ਦੇਸ਼ 'ਚ ਮੰਗਭਾਗੀ ਘਟਨਾਵਾਂ ਹੋਈਆਂ। ਅਦਾਲਤ ਨੇ ਕਿਹਾ ਕਿ ਸ਼ਰਮਾ ਨੇ ਪੈਗੰਬਰ ਖ਼ਿਲਾਫ ਟਿੱਪਣੀ ਜਾਂ ਤਾਂ ਸਸਤਾ ਪ੍ਰਚਾਰ ਪਾਉਣ ਲਈ ਜਾਂ ਕਿਸੇ ਰਾਜਨੀਤਕ ਏਜੰਡੇ ਦੇ ਅਧੀਨ ਜਾਂ ਕਿਸੇ ਨਫ਼ਰਤੀ ਗਤੀਵਿਧੀ ਦੇ ਅਧੀਨ ਕੀਤੀ।  ਜੱਜ ਸੂਰੀਆਕਾਂਤ ਅਤੇ ਜੱਜ ਜੇ.ਬੀ. ਪਾਰਦੀਵਾਲਾ ਦੀ ਬੈਂਚ ਨੇ ਪੈਗੰਬਰ ਖ਼ਿਲਾਫ਼ ਟਿੱਪਣੀ ਲਈ ਵੱਖ-ਵੱਖ ਸੂਬਿਆਂ 'ਚ ਦਰਜ ਸ਼ਿਕਾਇਤਾਂ ਨੂੰ ਇਕੱਠੇ ਜੋੜਨ ਦੀ ਸ਼ਰਮਾ ਦੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਪਟੀਸ਼ਨ ਵਾਪਸ ਲੈਣ ਦੀ ਮਨਜ਼ੂਰੀ ਦਿੱਤੀ। 

ਇਹ ਵੀ ਪੜ੍ਹੋ : PM ਮੋਦੀ ਅਤੇ ਅਮਿਤ ਸ਼ਾਹ ਦਾ ਸਿਰ ਕਲਮ ਕਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਬੈਂਚ ਨੇ ਸੁਣਵਾਈ ਦੌਰਾਨ ਕਿਹਾ,''ਇਹ ਬਿਆਨ ਬਹੁਤ ਪਰੇਸ਼ਾਨ ਕਰਨ ਵਾਲੇ ਹਨ ਅਤੇ ਇਨ੍ਹਾਂ ਤੋਂ ਹੰਕਾਰ ਦੀ ਬੱਦਬੂ ਆਉਂਦੀ ਹੈ। ਇਸ ਤਰ੍ਹਾਂ ਦੇ ਬਿਆਨ ਦੇਣ ਦਾ ਉਨ੍ਹਾਂ ਦਾ ਕੀ ਮਤਲਬ ਹੈ? ਇਨਾਂ ਬਿਆਨਾਂ ਕਾਰਨ ਦੇਸ਼ 'ਚ ਮੰਦਭਾਗੀ ਘਟਨਾਵਾਂ ਹੋਈਆਂ। ਇਹ ਲੋਕ ਧਾਰਮਿਕ ਨਹੀਂ ਹਨ। ਉਹ ਹੋਰ ਧਰਮਾਂ ਦਾ ਸਨਮਾਨ ਨਹੀਂ ਕਰਦੇ। ਬੈਂਚ ਨੇ ਕਿਹਾ ਕਿ ਨੂਪੁਰ ਸ਼ਰਮਾ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਬੈਂਚ ਨੇ ਸਖ਼ਤ ਟਿੱਪਣੀਆਂ ਕਰਦੇ ਹੋਏ ਕਿਹਾ,''ਅਸੀਂ ਬਹਿਸ ਦੇਖੀ ਹੈ। ਬਹਿਸ ਦੌਰਾਨ ਕਿਸ ਤਰੀਕੇ ਨਾਲ ਦੇਸ਼ਭਰ ਨੂੰ ਭੜਕਾਉਣ ਵਾਲੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। ਇਸ ਲਈ ਸਿਰਫ਼ ਉਹ ਮਹਿਲਾ ਜ਼ਿੰਮੇਵਾਰ ਹੈ। ਇਕ ਵਕੀਲ ਹੋਣ ਦੇ ਨਾਤੇ ਜਿਸ ਤਰ੍ਹਾਂ ਨਾਲ ਭੜਕਾਇਆ ਗਿਆ, ਉਹ ਹੋਰ ਵੀ ਵੱਧ ਸ਼ਰਮਨਾਕ ਹੈ। ਉਨ੍ਹਾਂ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News