ਨੂਪੁਰ ਨੂੰ ਲੈ ਕੇ ਕੋਰਟ ਦੀ ਟਿੱਪਣੀ ''ਤੇ ਭਾਜਪਾ ਨੂੰ ਝੁਕਾਉਣਾ ਚਾਹੀਦਾ ਆਪਣਾ ਸਿਰ : ਜੈਰਾਮ ਰਮੇਸ਼

Friday, Jul 01, 2022 - 03:48 PM (IST)

ਨੂਪੁਰ ਨੂੰ ਲੈ ਕੇ ਕੋਰਟ ਦੀ ਟਿੱਪਣੀ ''ਤੇ ਭਾਜਪਾ ਨੂੰ ਝੁਕਾਉਣਾ ਚਾਹੀਦਾ ਆਪਣਾ ਸਿਰ : ਜੈਰਾਮ ਰਮੇਸ਼

ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਨੂੰ ਦੇਖਦੇ ਹੋਏ ਸੱਤਾਧਾਰੀ ਪਾਰਟੀ ਨੂੰ ਸ਼ਰਮ ਨਾਲ ਆਪਣਾ ਸਿਰ ਝੁਕਾਉਣਾ ਚਾਹੀਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸ਼੍ਰੀਮਤੀ ਸ਼ਰਮਾ 'ਤੇ ਅਦਾਲਤ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਦੇਸ਼ ਦੀ ਸਰਵਉੱਚ ਅਦਾਲਤ ਨੇ ਜੋ ਗੱਲਾਂ ਭਾਜਪਾ ਦੇ ਅਤੀਤ ਨੂੰ ਲੈ ਕੇ ਕਹੀਆਂ ਹਨ, ਉਸ ਨਾਲ ਭਾਜਪਾ ਨੂੰ ਉਸ ਦਾ ਅਸਲੀ ਚਿਹਰਾ ਦਿਖਾਇਆ ਗਿਆ ਹੈ। ਭਾਜਪਾ ਨੂੰ ਇਸ ਸੀਸ਼ੇ 'ਚ ਆਪਣਾ ਚਿਹਰਾ ਦੇਖਣਾ ਚਾਹੀਦਾ ਅਤੇ ਫਿਰ ਸ਼ਰਮ ਨਾਲ ਆਪਣਾ ਸਿਰ ਝੁਕਾ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਦਾਲਤ ਦੀ ਇਸ ਟਿੱਪਣੀ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ ਜੋ ਵਿਨਾਸ਼ਕਾਰੀ ਵਿਚਾਰਧਾਰਾ ਖ਼ਿਲਾਫ਼ ਲਗਾਤਾਰ ਆਪਣੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਇਸ ਤਰ੍ਹਾਂ ਦੀਆਂ ਤਾਕਤਾਂ ਦੇ ਵਿਰੁੱਧ ਲੜ ਰਹੀ ਹੈ ਅਤੇ ਅਜਿਹੀਆਂ ਫੁੱਟ ਪਾਓ ਸ਼ਕਤੀਆਂ ਖ਼ਿਲਾਫ਼ ਉਨ੍ਹਾਂ ਦੀ ਲੜਾਈ ਕਦੇ ਨਹੀਂ ਰੁਕੇਗੀ। 

PunjabKesari

ਅਦਾਲਤ ਨੇ ਇਨ੍ਹਾਂ ਵਿਨਾਸ਼ਕਾਰੀ ਤਾਕਤਾਂ ਨੂੰ ਜੋ ਸ਼ੀਸ਼ਾ ਦਿਖਾਇਆ ਹੈ, ਉਹ ਆਪਣੀ ਲੜਾਈ 'ਚ ਫੁੱਟ ਪਾਓ ਸ਼ਕਤੀਆਂ ਨੂੰ ਉਹ ਸ਼ੀਸ਼ਾ ਦਿਖਾਉਂਦੀ ਰਹੇਗੀ। ਕਾਂਗਰਸ ਨੇਤਾ ਨੇ ਸ਼੍ਰੀ ਸ਼ਰਮਾ ਨੂੰ ਲੈ ਕੇ ਕੀਤੀਆਂ ਗਈਆਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ ਮਹੱਤਵਪੂਰਨ ਅਤੇ ਦੁਰਗਾਮੀ ਦੱਸਿਆ ਅਤੇ ਕਿਹਾ ਕਿ ਦੇਸ਼ ਦੇ ਲੋਕਾਂ 'ਚ ਜੋ ਗੁੱਸਾ ਹੈ, ਉਸ ਕਾਰਨ ਅਪਰਾਧ ਹੋ ਰਹੇ ਹਨ। ਅਦਾਲਤ ਦਾ ਕਹਿਣਾ ਸੀ ਕਿ ਉਦੇਪੁਰ ਦੀ ਘਟਨਾ ਵੀ ਇਸੇ ਤਰ੍ਹਾਂ ਦੇ ਗੁੱਸੇ ਦੇ ਨਤੀਜਾ ਹੈ। ਦੇਸ਼ 'ਚ ਜੋ ਅੱਗ ਲੱਗੀ ਹੈ, ਉਸ ਲਈ ਵੀ ਭਾਜਪਾ ਦੀ ਸਾਬਕਾ ਬੁਲਾਰਾ ਦੇ ਬਿਆਨ ਨੂੰ ਹੀ ਅਦਾਲਤ ਨੇ ਜ਼ਿੰਮੇਵਾਰ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਲਈ ਉਨ੍ਹਾਂ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਸੁਸ਼੍ਰੀ ਸ਼ਰਮਾ ਦੇ ਬਿਆਨ ਨਾਲ ਦੇਸ਼ ਦਾ ਮਾਹੌਲ ਖ਼ਰਾਬ ਹੋਇਆ ਹੈ, ਇਸ ਲਈ ਉਨ੍ਹਾਂ ਨੂੰ ਟੀਵੀ 'ਤੇ ਜਾ ਕੇ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੇ ਗੈਰ-ਜ਼ਿੰਮੇਵਾਰ ਬਿਆਨ ਨਾਲ ਮਾਹੌਲ ਵਿਗੜਿਆ ਹੈ ਅਤੇ ਦੇਸ਼ ਦੀ ਬਦਨਾਮੀ ਹੋਈ ਹੈ। ਦੇਸ਼ 'ਚ ਜੋ ਕੁਝ ਹੋ ਰਿਹਾ ਹੈ, ਉਸ ਦੀ ਜ਼ਿੰਮੇਵਾਰ ਉਹ ਹੀ ਹੈ। ਉਨ੍ਹਾਂ ਨੇ ਆਪਣੇ ਬਿਆਨ ਨਾਲ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕੀਤਾ ਹੈ। ਜਦੋਂ ਸੁਸ਼੍ਰੀ ਸ਼ਰਮਾ ਦੇ ਵਕੀਲ ਨੇ ਕਿਹਾ ਕਿ ਉਹ ਆਪਣੇ ਬਿਆਨ ਲਈ ਮੁਆਫ਼ੀ ਮੰਗ ਚੁਕੀ ਹੈ ਅਤੇ ਉਨ੍ਹਾਂ ਨੇ ਇਸ ਨੂੰ ਵਾਪਸ ਵੀ ਲੈ ਲਿਆ ਹੈ ਤਾਂ ਅਦਾਲਤ ਨੇ ਕਿਹਾ ਕਿ ਮੁਆਫ਼ੀ ਮੰਗਣ ਲਈ ਉਦੋਂ ਤੱਕ ਬਹੁਤ ਦੇਰ ਹੋ ਚੁਕੀ ਸੀ।

ਇਹ ਵੀ ਪੜ੍ਹੋ : ਪੈਗੰਬਰ ਮੁਹੰਮਦ ਟਿੱਪਣੀ : SC ਦੀ ਫਟਕਾਰ, ਕਿਹਾ- ਨੂਪੁਰ ਨੂੰ ਪੂਰੇ ਦੇਸ਼ ਤੋਂ ਮੰਗਣੀ ਚਾਹੀਦੀ ਹੈ ਮੁਆਫ਼ੀ


author

DIsha

Content Editor

Related News