PM ਮੋਦੀ ਡਿਗਰੀ ਮਾਮਲਾ : ਹਾਈ ਕੋਰਟ ਦਾ ਕੇਜਰੀਵਾਲ ਅਤੇ ਸੰਜੇ ਸਿੰਘ ਨੂੰ ਰਾਹਤ ਦੇਣ ਤੋਂ ਇਨਕਾਰ

Friday, Aug 11, 2023 - 04:20 PM (IST)

PM ਮੋਦੀ ਡਿਗਰੀ ਮਾਮਲਾ : ਹਾਈ ਕੋਰਟ ਦਾ ਕੇਜਰੀਵਾਲ ਅਤੇ ਸੰਜੇ ਸਿੰਘ ਨੂੰ ਰਾਹਤ ਦੇਣ ਤੋਂ ਇਨਕਾਰ

ਅਹਿਮਦਾਬਾਦ (ਭਾਸ਼ਾ)- ਗੁਜਰਾਤ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ 'ਤੇ ਟਿੱਪਣੀ ਦੇ ਸੰਬੰਧ 'ਚ ਗੁਜਰਾਤ ਯੂਨੀਵਰਸਿਟੀ ਵਲੋਂ ਦਾਇਰ ਅਪਰਾਧਕ ਮਾਣਹਾਨੀ ਦੀ ਕਾਰਵਾਈ 'ਤੇ ਰੋਕ ਲਗਾਉਣ ਦੀ 'ਆਪ' ਨੇਤਾ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਦੀ ਪਟੀਸ਼ਨ ਸ਼ੁੱਕਵਾਰ ਨੂੰ ਖਾਰਜ ਕਰ ਦਿੱਤੀ। ਦੋਹਾਂ ਨੇਤਾਵਾਂ ਖ਼ਿਲਾਫ਼ ਇਕ ਮੈਟਰੋਪੋਲੀਟਨ ਅਦਾਲਤ 'ਚ ਚੱਲ ਰਹੀ ਮਾਣਹਾਨੀ ਦੀ ਕਾਰਵਾਈ 'ਤੇ ਰੋਕ ਲਗਾਉਣ ਤੋਂ ਇਨਕਾਰ ਕਰਦੇ ਹੋਏ ਜੱਜ ਸਮੀਰ ਦਵੇ ਨੇ ਕਿਹਾ ਕਿ ਦੋਹਾਂ ਨੇ ਪਹਿਲਾਂ ਸੈਸ਼ਨ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਉਹ ਆਪਣੇ ਬਿਆਨ ਦਰਜ ਕਰਵਾਉਣ ਲਈ ਮੈਟਰੋਪੋਲੀਟਨ ਅਦਾਲਤ ਦੇ ਸਾਹਮਣੇ ਹਾਜ਼ਰ ਰਹਿਣਗੇ। 

ਇਹ ਵੀ ਪੜ੍ਹੋ : ਚੋਣ ਕਮਿਸ਼ਨਰਾਂ ਦੀ ਨਿਯੁਕਤੀ ਲਈ ਰਾਜ ਸਭਾ ’ਚ ਬਿੱਲ ਪੇਸ਼, ਚੀਫ ਜਸਟਿਸ ਨਹੀਂ ਹੋਣਗੇ ਚੋਣ ਕਮੇਟੀ ’ਚ

ਜੱਜ ਨੇ ਕਿਹਾ,''ਤੁਹਾਨੂੰ ਹਾਜ਼ਰ ਰਹਿਣਾ ਹੋਵੇਗਾ, ਤੁਸੀਂ ਅਦਾਲਤ 'ਚ ਪੇਸ਼ ਹੋਣ ਤੋਂ ਬਚ ਰਹੇ ਹੋ।'' ਇਸ ਤੋਂ ਪਹਿਲਾਂ ਇਕ ਮੈਟਰੋਪੋਲੀਟਨ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਦੇ ਸੰਬੰਧ 'ਚ ਉਨ੍ਹਾਂ ਦੇ ਅਪਮਾਨਜਨਕ ਬਿਆਨ 'ਤੇ ਗੁਜਰਾਤ ਯੂਨੀਵਰਸਿਟੀ ਵਲੋਂ ਦਾਇਰ ਮਾਣਹਾਨੀ ਮਾਮਲੇ 'ਚ ਮੈਟਰੋਪੋਲੀਟਨ ਅਦਾਲਤ ਦੇ ਸੰਮਨ ਨੂੰ ਚੁਣੌਤੀ ਦਿੰਦੇ ਹੋਏ ਸੈਸ਼ਨ ਅਦਾਲਤ 'ਚ ਇਕ ਰਿਵੀਜ਼ਨ ਅਰਜ਼ੀ ਦਾਇਰ ਕੀਤੀ। ਹਾਲਾਂਕਿ ਸੈਸ਼ਨ ਅਦਾਲਤ ਨੇ ਹਾਲ 'ਚ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News