27 ਸਾਲ ਪੁਰਾਣਾ ਮਾਮਲਾ ਸੁਲਝਿਆ! ਅਦਾਲਤ ਨੇ ਦੋਸ਼ੀ ਬਜ਼ੁਰਗ ਨੂੰ ਦਿੱਤੀ ਅਨੋਖੀ ਸਜ਼ਾ

Monday, Jun 08, 2026 - 08:30 PM (IST)

27 ਸਾਲ ਪੁਰਾਣਾ ਮਾਮਲਾ ਸੁਲਝਿਆ! ਅਦਾਲਤ ਨੇ ਦੋਸ਼ੀ ਬਜ਼ੁਰਗ ਨੂੰ ਦਿੱਤੀ ਅਨੋਖੀ ਸਜ਼ਾ

ਬਾਗਪਤ,  (ਏਜੰਸੀ)- ਬਾਗਪਤ ਦੀ ਇਕ ਅਦਾਲਤ ਨੇ 27 ਸਾਲ ਪੁਰਾਣੇ ਅਪਰਾਧਿਕ ਮਾਮਲੇ ਦਾ ਨਿਪਟਾਰਾ ਕਰਦੇ ਹੋਏ 65 ਸਾਲ ਦੇ ਇਕ ਬਜ਼ੁਰਗ ਦੋਸ਼ੀ ਨੂੰ ਅਦਾਲਤੀ ਕਾਰਵਾਈ ਖਤਮ ਹੋਣ ਤੱਕ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ । ਇਸਦੇ ਨਾਲ ਹੀ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ। ਇਸਤਗਾਸਾ ਪੱਖ ਅਨੁਸਾਰ ਸਰੂਰਪੁਰ ਕਲਾਂ ਪਿੰਡ ਦੇ ਰਹਿਣ ਵਾਲੇ ਰਾਜਿੰਦਰ ’ਤੇ 1999 ’ਚ ਦਰਜ ਇਕ ਮਾਮਲੇ ’ਚ ਮਾੜਾ ਵਤੀਰਾ ਅਪਣਾਉਣ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਸੀ। ਲੰਬੇ ਸਮੇਂ ਤੱਕ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਤੇ ਕੁਰਕੀ ਦੀ ਕਾਰਵਾਈ ਵੀ ਜਾਰੀ ਕੀਤੀ ਗਈ ਸੀ।

ਲੰਘੇ ਸ਼ਨੀਵਾਰ ਰਾਜਿੰਦਰ ਨੇ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ ਤੇ ਵਿੱਤੀ ਮੁਸ਼ਕਲਾਂ, ਬੁਢਾਪਾ ਤੇ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਘੱਟ ਸਜ਼ਾ ਦੀ ਬੇਨਤੀ ਕੀਤੀ। ਉਸ ਨੇ ਆਪਣਾ ਦੋਸ਼ ਵੀ ਮੰਨ ਲਿਆ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਨਿੰਦਰ ਪਾਲ ਸਿੰਘ ਦੀ ਅਦਾਲਤ ਨੇ ਉਸ ਨੂੰ ਅਦਾਲਤ ਦੀ ਕਾਰਵਾਈ ਖਤਮ ਹੋਣ ਤੱਕ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ । ਨਾਲ ਹੀ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਅਦਾ ਨਾ ਕਰਨ ਅਤੇ 10 ਦਿਨ ਦੀ ਕੈਦ ਦੀ ਸਜ਼ਾ ਸੁਣਾਈ । ਰਾਜਿੰਦਰ ਨੇ ਜੁਰਮਾਨਾ ਭਰ ਦਿੱਤਾ ਤੇ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਘਰ ਵਾਪਸ ਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News