ਕੋਲਕਾਤਾ ਕਾਂਡ: ਅਦਾਲਤ ਨੇ ਕੇਂਦਰ ਤੇ ਰਾਜਾਂ ਨੂੰ ਡਾਕਟਰਾਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ

Thursday, Aug 22, 2024 - 06:14 PM (IST)

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਖ਼ਤ ਲਹਿਜੇ ਵਿੱਚ ਕਿਹਾ ਕਿ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਕੋਲਕਾਤਾ ਪੁਲਸ ਵੱਲੋਂ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰਨ ਵਿੱਚ ਕੀਤੀ ਗਈ ਦੇਰੀ ਬੇਹੱਦ ਦੁਖਦਾਈ ਹੈ। ਅਦਾਲਤ ਨੇ ਇਸ ਘਟਨਾ ਦਾ ਵਿਰੋਧ ਕਰ ਰਹੇ ਡਾਕਟਰਾਂ ਨੂੰ ਵੀ ਕੰਮ 'ਤੇ ਪਰਤਣ ਲਈ ਕਿਹਾ ਹੈ। ਕੋਲਕਾਤਾ ਦੇ ਇਕ ਡਾਕਟਰ ਦੀ ਮੌਤ ਦਾ ਖੁਦ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਨਿਆਂ ਅਤੇ ਦਵਾਈ ਨੂੰ ਰੋਕਿਆ ਨਹੀਂ ਜਾ ਸਕਦਾ। ਅਦਾਲਤ ਨੇ ਕੇਂਦਰ ਅਤੇ ਰਾਜਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਦੇਸ਼ ਭਰ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਸੰਸਥਾਗਤ ਰੂਪ ਦੇਣ ਲਈ ਤੁਰੰਤ ਕਦਮ ਚੁੱਕਣ।

ਇਹ ਵੀ ਪੜ੍ਹੋ ਫੈਕਟਰੀ 'ਚ ਵੱਡਾ ਧਮਾਕਾ, ਦਰਜਨਾਂ ਕਰਮਚਾਰੀ ਫਸੇ, ਹੁਣ ਤੱਕ ਮਿਲੀਆਂ 4 ਲਾਸ਼ਾਂ

ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਡਾਕਟਰਾਂ ਦੀ ਸੁਰੱਖਿਆ, ਪ੍ਰਦਰਸ਼ਨ ਦੇ ਨਿਯਮਾਂ ਤੇ ਪ੍ਰਦਰਸ਼ਨਕਾਰੀਆਂ ਦੇ ਅਧਿਕਾਰਾਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਅਦਾਲਤ ਨੇ ਪੱਛਮੀ ਬੰਗਾਲ ਸਰਕਾਰ ਨੂੰ ਕਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਬੈਂਚ ਨੇ ਰਾਸ਼ਟਰੀ ਟਾਸਕ ਫੋਰਸ ਨੂੰ ਡਾਕਟਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਪ੍ਰੋਟੋਕੋਲ ਤਿਆਰ ਕਰਦੇ ਸਮੇਂ ਸਾਰੇ ਹਿੱਸੇਦਾਰਾਂ ਦੀ ਗੱਲ ਸੁਣਨ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਕਿਹਾ, "ਅਸੀਂ ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਨੂੰ ਸਿਹਤ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਸ ਦੇ ਡਾਇਰੈਕਟਰ ਜਨਰਲਾਂ ਨਾਲ ਕੰਮ ਕਰਨ ਲਈ ਨਿਰਦੇਸ਼ ਦਿੰਦੇ ਹਾਂ।'' ਬੈਂਚ ਨੇ ਇਹ ਕੰਮ ਇਕ ਹਫ਼ਤੇ ਅੰਦਰ ਮੁਕੰਮਲ ਕਰਨ ਦੇ ਹੁਕਮ ਵੀ ਦਿੱਤੇ ਹਨ।

ਇਹ ਵੀ ਪੜ੍ਹੋ ਪੁਲਸ ਦਾ ਇਹ SP ਅਫ਼ਸਰ ਬਣਿਆ 'ਸਿੰਘਮ', ਵੀਡੀਓ ਦੇਖ ਹਰ ਕੋਈ ਕਰ ਰਿਹਾ ਸਿਫ਼ਤਾਂ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਤਰਫੋਂ ਅਦਾਲਤ ਵਿੱਚ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦੋਸ਼ ਲਾਇਆ ਕਿ ਕੋਲਕਾਤਾ ਹਸਪਤਾਲ ਦੇ ਸੀਨੀਅਰ ਡਾਕਟਰਾਂ ਦੇ ਨਾਲ-ਨਾਲ ਪੀੜਤ ਦੇ ਸਾਥੀਆਂ ਨੇ ਵੀਡੀਓਗ੍ਰਾਫੀ ਦੀ ਮੰਗ ਕੀਤੀ ਸੀ। ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਲੱਗਾ ਕਿ ਮਾਮਲਾ ਲੁਕਾਇਆ ਜਾ ਰਿਹਾ ਹੈ। ਮਹਿਤਾ ਨੇ ਕਿਹਾ, “(ਪੀੜਤ ਦੇ) ਪਿਤਾ ਐੱਫਆਈਆਰ ਦਰਜ ਕਰਨ 'ਤੇ ਜ਼ੋਰ ਦੇ ਰਹੇ ਸਨ। ਹਸਪਤਾਲ ਨੇ ਐੱਫਆਈਆਰ ਦਰਜ ਨਹੀਂ ਕਰਵਾਈ। ਪਿਤਾ ਨੇ ਐੱਫਆਈਆਰ ਦਰਜ ਕਰਨ ਲਈ ਜ਼ੋਰ ਪਾਇਆ, (ਜਦਕਿ) ਪੀੜਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਘਟਨਾ ਦੀ ਪਹਿਲੀ ਐੱਫਆਈਆਰ 12.45 ਵਜੇ ਦਰਜ ਕੀਤੀ ਗਈ। ਇਹ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਸੀ। ਅਸੀਂ ਪੰਜਵੇਂ ਦਿਨ ਜਾਂਚ ਸ਼ੁਰੂ ਕੀਤੀ ਅਤੇ ਉਦੋਂ ਤੱਕ ਸਭ ਕੁਝ ਬਦਲ ਚੁੱਕਾ ਸੀ।

ਇਹ ਵੀ ਪੜ੍ਹੋ ਰਿਟਾਇਰਡ ਫੌਜੀ ਨੇ ਸ਼ਰਾਬ ਪੀ ਪੁੱਤਰ ਨੂੰ ਮਾਰੀ ਗੋਲੀ, ਹੋਈ ਮੌਤ, ਵਜ੍ਹਾ ਸੁਣ ਹੋ ਜਾਵੋਗੇ ਹੈਰਾਨ

ਉਹਨਾਂ ਨੇ ਕਿਹਾ, 'ਸ਼ੁਰੂ ਵਿਚ ਅਧਿਕਾਰੀਆਂ ਨੇ ਮਾਤਾ-ਪਿਤਾ ਨੂੰ ਦੱਸਿਆ ਕਿ ਉਹ ਖ਼ੁਦਕੁਸ਼ੀ ਦਾ ਮਾਮਲਾ ਹੈ ਪਰ ਬਾਅਦ ਵਿਚ ਇਸ ਨੂੰ ਮੌਤ ਕਰਾਰ ਦਿੱਤਾ ਗਿਆ। ਦੁਪਹਿਰ ਦੇ ਖਾਣੇ ਦੀ ਬਰੇਕ ਤੋਂ ਬਾਅਦ ਸੁਣਵਾਈ ਮੁੜ ਸ਼ੁਰੂ ਹੋਣ 'ਤੇ ਸੁਪਰੀਮ ਕੋਰਟ ਨੇ ਪੁੱਛਿਆ ਕਿ ਘਟਨਾ ਦੇ ਸਬੰਧ 'ਚ ਐੱਫਆਈਆਰ ਦਰਜ ਕਰਨ 'ਚ 14 ਘੰਟੇ ਦੀ ਦੇਰੀ ਦਾ ਕੀ ਕਾਰਨ ਹੈ। ਬੈਂਚ ਨੇ ਪੁੱਛਿਆ, "ਆਰਜੀ ਕਾਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਸੰਪਰਕ ਵਿੱਚ ਕੌਣ ਸੀ?" ਉਹਨਾਂ ਨੇ ਐੱਫਆਈਆਰ ਦਰਜ ਕਰਨ ਵਿੱਚ ਦੇਰੀ ਕਿਉਂ ਕੀਤੀ? ਇਸ ਦਾ ਉਦੇਸ਼ ਕੀ ਸੀ? ਬੈਂਚ ਨੇ ਪੁਲਸ ਦੁਆਰਾ ਕੀਤੀ ਗਈ ਕਾਨੂੰਨੀ ਰਸਮਾਂ ਦੀ ਤਰਤੀਬ ਅਤੇ ਸਮੇਂ 'ਤੇ ਸਵਾਲ ਕਰਦੇ ਕਿਹਾ ਕਿ ਇਹ ਬਹੁਤ ਹੈਰਾਨੀਜਨਕ ਹੈ ਮ੍ਰਿਤਕ ਪੀੜਤਾ ਦਾ ਪੋਸਟਮਾਰਟਮ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ 9 ਅਗਸਤ ਨੂੰ ਸ਼ਾਮ ਨੂੰ 6:10 ਤੋਂ 7:10 ਦੇ ਵਿਚਕਾਰ ਕੀਤਾ ਗਿਆ ਸੀ। ਬੈਂਚ 'ਚ ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਮੌਜੂਦ ਸਨ।

ਇਹ ਵੀ ਪੜ੍ਹੋ ਭਾਰੀ ਬਾਰਿਸ਼ ਦੇ ਮੱਦੇਨਜ਼ਰ ਸਕੂਲ ਬੰਦ ਕਰਨ ਦੇ ਹੁਕਮ, ਐਡਵਾਈਜ਼ਰੀ ਜਾਰੀ

ਬੈਂਚ ਨੇ ਕਿਹਾ, "ਇਹ ਕਿਵੇਂ ਹੋਇਆ ਕਿ 9 ਅਗਸਤ ਨੂੰ ਸ਼ਾਮ 6.10 ਵਜੇ ਪੋਸਟਮਾਰਟਮ ਕੀਤਾ ਗਿਆ ਸੀ, ਪਰ ਅਣ-ਕੁਦਰਤੀ ਮੌਤ ਦੀ ਸੂਚਨਾ 9 ਅਗਸਤ ਨੂੰ ਰਾਤ 11.30 ਵਜੇ ਤਾਲਾ ਥਾਣੇ ਨੂੰ ਭੇਜ ਦਿੱਤੀ ਗਈ ਸੀ?" ਇਹ ਬੇਹੱਦ ਪਰੇਸ਼ਾਨ ਕਰਨ ਵਾਲਾ ਹੈ।'' ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਐੱਫਆਈਆਰ ਸਵੇਰੇ 12.45 ਵਜੇ ਦਰਜ ਕੀਤੀ ਗਈ ਸੀ, ਜਦੋਂ ਪੋਸਟ ਗ੍ਰੈਜੂਏਟ ਡਾਕਟਰ ਦਾ ਅੰਤਿਮ ਸੰਸਕਾਰ ਹੋ ਚੁੱਕਾ ਸੀ। ਮਹਿਤਾ ਨੇ ਬੈਂਚ ਨੂੰ ਦੱਸਿਆ, “ਰਾਜ ਪੁਲਸ ਨੇ (ਪੀੜਤ ਦੇ) ਮਾਪਿਆਂ ਨੂੰ ਦੱਸਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਸੀ ਪਰ ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਕਤਲ ਹੈ। ਪੀੜਤ ਦੇ ਦੋਸਤਾਂ ਨੂੰ ਸ਼ੱਕ ਸੀ ਕਿ ਇਸ ਮਾਮਲੇ ਵਿੱਚ ਕੁਝ ਲੁਕਾਇਆ ਜਾ ਰਿਹਾ ਹੈ ਅਤੇ ਵੀਡੀਓਗ੍ਰਾਫੀ ਲਈ ਜ਼ੋਰ ਪਾਇਆ।

ਇਹ ਵੀ ਪੜ੍ਹੋ ਯੌਨ ਸ਼ੋਸ਼ਣ ਮਾਮਲੇ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਇੰਟਰਨੈੱਟ ਤੇ ਸਕੂਲ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News