ਰੀਲਜ਼ ਬਣਾਉਣ ਦਾ ਅਜੀਬ ਸ਼ੌਂਕ! ਜੋੜੇ ਨੇ iPhone ਖ਼ਰੀਦਣ ਲਈ ਵੇਚ ਦਿੱਤਾ 8 ਮਹੀਨਿਆਂ ਦਾ ਬੱਚਾ

Thursday, Jul 27, 2023 - 07:11 PM (IST)

ਪਰਗਨਾ- ਪੱਛਮੀ ਬੰਗਾਲ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਕਥਿਤ ਤੌਰ 'ਤੇ ਇਕ ਜੋੜੇ ਨੇ ਆਈਫੋਨ ਖਰੀਦਣ ਲਈ ਆਪਣੇ ਬੱਚੇ ਨੂੰ ਵੇਚ ਦਿੱਤਾ। ਉਹ ਆਈਫੋਨ ਇਸ ਲਈ ਖਰੀਦਣਾ ਚਾਹੁੰਦੇ ਸਨ ਤਾਂ ਜੋ ਇੰਸਟਾਗ੍ਰਾਮ ਰੀਲਸ ਬਣਾ ਸਕਣ। ਰਿਪੋਰਟ ਮੁਤਾਬਕ, ਇਹ ਮਾਮਲਾ ਪੱਛਮੀ ਬੰਗਾਲ ਦੇ ਨਾਰਥ 24 ਪਰਗਨਾ ਜ਼ਿਲ੍ਹੇ ਦਾ ਹੈ। ਪੁਲਸ ਨੇ ਬੱਚੇ ਦੀ ਮਾਂ ਅਤੇ ਮਾਸੂਮ ਨੂੰ ਖਰੀਦਣ ਵਾਲੀ ਔਰਤ (ਪ੍ਰਿਯੰਕਾ ਘੋਸ਼) ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ, ਬੱਚੇ ਦਾ ਪਿਓ (ਜੈਦੇਵ) ਅਜੇ ਵੀ ਫਰਾਰ ਹੈ।

ਇਹ ਵੀ ਪੜ੍ਹੋ– ਹਰ ਜਗ੍ਹਾ ਪ੍ਰਮਾਣਿਤ ਹੋਵੇਗਾ ਜਨਮ ਸਰਟੀਫ਼ਿਕੇਟ, ਸਕੂਲ ਤੋਂ ਲੈ ਕੇ ਸਰਕਾਰੀ ਨੌਕਰੀ ਤਕ ਆਵੇਗਾ ਕੰਮ

ਗੁਆਂਢੀਆਂ ਨੂੰ ਹੋਇਆ ਜੋੜੇ 'ਕੇ ਸ਼ੱਕ

ਅਚਾਨਕ ਗੁਆਂਢੀਆਂ ਨੂੰ ਜੋੜੇ ਦੇ ਵਿਵਹਾਰ 'ਚ ਕਾਫੀ ਬਦਲਾਅ ਨਜ਼ਰ ਆਇਆ। ਨਾਲ ਹੀ ਉਹ ਨੋਟਿਸ ਕਰ ਰਹੇ ਸਨ ਕਿ ਉਨ੍ਹਾਂ ਦਾ 8 ਮਹੀਨਿਆਂ ਦਾ ਬੱਚਾ ਵੀ ਗਾਇਬ ਹੈ। ਸ਼ੱਕ ਹੋਣ 'ਤੇ ਉਨ੍ਹਾਂ ਨੇ ਪੁਲਸ ਨੇ ਫੋਨ ਕਰ ਦਿੱਤਾ। ਦਰਅਸਲ, ਗੁਆਂਢੀਆਂ ਨੇ ਦੇਖਿਆ ਕਿ ਜੋ ਜੋੜਾ ਕੱਲ੍ਹ ਤਕ ਪੈਸਿਆਂ ਦੀ ਤੰਗੀ ਨਾਲ ਜੂਝ ਰਿਹਾ ਸੀ ਅਚਾਨਕ ਉਨ੍ਹਾਂ ਕੋਲ ਆਈਫੋਨ ਆ ਗਿਆ। ਇਹ ਸਭ ਉਨ੍ਹਾਂ ਦੇ ਬੱਚੇ ਦੇ ਲਾਪਤਾ ਹੋਣ ਦੇ ਨਾਲ ਮੇਲ ਖਾ ਰਿਹਾ ਸੀ। ਅਜਿਹੇ 'ਚ ਜਦੋਂ ਉਨ੍ਹਾਂ ਨੇ ਗੱਲ ਕੀਤੀ ਤਾਂ ਮਾਂ ਨੇ ਕਬੂਲ ਲਿਆ ਕਿ ਉਨ੍ਹਾਂ ਨੇ ਬੱਚੇ ਨੂੰ ਵੇਚ ਦਿੱਤਾ ਅਤੇ ਪੱਛਮੀ ਬੰਗਾਲ ਦੀਆਂ ਵੱਖ-ਵੱਖ ਥਾਵਾਂ 'ਤੇ ਜਾ ਕੇ ਰੀਲਸ ਬਣਾਉਣ ਲਈ ਪੈਸੇ ਖਰਚ ਕੀਤੇ ਹਨ। 

ਇਹ ਵੀ ਪੜ੍ਹੋ– AIIMS ਦੇ ਡਾਕਟਰਾਂ ਦਾ ਕਮਾਲ! ਛਾਤੀ ਤੇ ਢਿੱਡ ਤੋਂ ਜੁੜੀਆਂ ਭੈਣਾਂ ਨੂੰ ਕੀਤਾ ਵੱਖ, 9 ਘੰਟੇ ਚੱਲੀ ਸਰਜਰੀ

ਧੀ ਨੂੰ ਵੀ ਬੇਚਣ ਦੀ ਕੀਤੀ ਸੀ ਕੋਸ਼ਿਸ਼

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰਿਪੋਰਟਾਂ 'ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਪਿਓ ਨੇ ਆਪਣੀ 7 ਸਾਲਾਂ ਦੀ ਧੀ ਨੂੰ ਵੀ ਵੇਚਣ ਦੀ ਕੋਸ਼ਿਸ਼ ਕੀਤੀ। ਫਿਲਹਾਲ, ਬੰਗਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਗਰੀਬ ਮਾਤਾ-ਪਿਤਾ ਦਾ ਪੈਸਿਆਂ ਲਈ ਬੱਚਿਆਂ ਨੂੰ ਵੇਚਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਆਈਫੋਨ ਅਤੇ ਇੰਸਟਾਗ੍ਰਾਮ ਰੀਲਸ ਬਣਾਉਣ ਲਈ ਬੱਚੇ ਨੂੰ ਬੇਚਣਾ ਦੱਸਦਾ ਹੈ ਕਿ ਸਮਾਜ ਕਿੰਨਾ ਅਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ– 4 ਸਾਲ ਦੀ ਮਾਸੂਮ ਨਾਲ ਕੀਤਾ ਸੀ ਜਬਰ-ਜ਼ਿਨਾਹ, ਦੋਸ਼ੀ ਨੂੰ 3 ਮਹੀਨਿਆਂ 'ਚ ਸੁਣਾਈ ਫਾਂਸੀ ਦੀ ਸਜ਼ਾ


Rakesh

Content Editor

Related News