ਟਮਾਟਰ ਨਾਲ ਭਰਿਆ ਟਰੱਕ ਹਾਈਜੈੱਕ ਕਰਨ ਦੇ ਦੋਸ਼ ''ਚ ਮੁਲਜ਼ਮ ਗ੍ਰਿਫਤਾਰ

Sunday, Jul 23, 2023 - 11:06 AM (IST)

ਟਮਾਟਰ ਨਾਲ ਭਰਿਆ ਟਰੱਕ ਹਾਈਜੈੱਕ ਕਰਨ ਦੇ ਦੋਸ਼ ''ਚ ਮੁਲਜ਼ਮ ਗ੍ਰਿਫਤਾਰ

ਬੈਂਗਲੁਰੂ (ਭਾਸ਼ਾ)- ਤਾਮਿਲਨਾਡੂ ਦੇ ਇਕ ਜੋੜੇ ਨੂੰ ਬੈਂਗਲੁਰੂ 'ਚ 2.5 ਟਨ ਟਮਾਟਰ ਨਾਲ ਭਰੇ ਟਰੱਕ ਨੂੰ ਹਾਈਜੈੱਕ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ, ਵੇਲੋਰ ਵਾਸੀ ਜੋੜਾ ਰਾਜਮਾਰਗਾਂ 'ਤੇ ਲੁੱਟਖੋਹ ਕਰਨ ਵਾਲੇ ਇਕ ਗਿਰੋਹ ਦੇ ਮੈਂਬਰ ਹਨ ਅਤੇ ਉਨ੍ਹਾਂ ਨੇ 8 ਜੁਲਾਈ ਨੂੰ ਚਿਤਰਦੁਰਗ ਜ਼ਿਲ੍ਹੇ ਦੇ ਚਿੱਕਾਜਾਲਾ 'ਚ ਹਿਰਿਯੁਰ ਦੇ ਇਕ ਕਿਸਾਨ ਮਲੇਸ਼ ਨੂੰ ਰੋਕਿਆ ਅਤੇ ਇਹ ਦਾਅਵਾ ਕਰਦੇ ਹੋਏ ਉਸ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਟਰੱਕ ਨੇ ਉਨ੍ਹਾਂ ਦੀ ਕਾਰ 'ਚ ਟੱਕਰ ਮਾਰੀ ਹੈ।

ਪੁਲਸ ਅਨੁਸਾਰ, ਜਦੋਂ ਮਲੇਸ਼ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਜੋੜੇ ਨੇ ਉਸ ਨਾਲ ਕੁੱਟਮਾਰ ਕੀਤੀ, ਉਸ ਨੂੰ ਟਰੱਕ ਤੋਂ ਬਾਹਰ ਕੱਢ ਦਿੱਤਾ ਅਤੇ 2.5 ਲੱਖ ਰੁਪਏ ਤੋਂ ਵੱਧ ਕੀਮਤ ਦੇ 2.5 ਟਨ ਟਮਾਟਰ ਨਾਲ ਭਰੇ ਟਰੱਕ ਨੂੰ ਲੈ ਕੇ ਫਰਾਰ ਹੋ ਗਏ। ਪੁਲਸ ਅਨੁਸਾਰ ਕਿਸਾਨ ਦੀ ਸ਼ਿਕਾਇਤ 'ਤੇ ਆਰ.ਐੱਮ.ਸੀ. ਯਾਰਡ ਪੁਲਸ ਨੇ ਗਿਰੋਹ ਦਾ ਪਤਾ ਲਗਾਇਆ ਅਤੇ ਸ਼ਨੀਵਾਰ ਨੂੰ ਭਾਸਕਰ (28) ਅਤੇ ਉਸ ਦੀ ਪਤਨੀ ਸਿੰਧੁਜਾ (26) ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਉਨ੍ਹਾਂ ਦੇ ਤਿੰਨ ਹੋਰ ਸਾਥੀ ਅਜੇ ਵੀ ਫਰਾਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News