ਵਧੀ ਡੌਲਫਿਨ ਦੀ ਆਬਾਦੀ, 8 ਰਾਜਾਂ 'ਚੋਂ UP 'ਚ ਸਭ ਤੋਂ ਵੱਧ ਗਿਣਤੀ
Tuesday, Mar 04, 2025 - 03:14 PM (IST)

ਲਖਨਊ- ਦੇਸ਼ ਦੀਆਂ ਨਦੀਆਂ 'ਚ ਪਾਈ ਜਾਣ ਵਾਲੀ ਡੌਲਫਿਨ ਦੀ ਆਬਾਦੀ ਦਾ 40 ਫੀਸਦੀ ਉੱਤਰ ਪ੍ਰਦੇਸ਼ 'ਚ ਮੌਜੂਦ ਹੈ। ਦੇਸ਼ 'ਚ 6,327 ਡੌਲਫਿਨ 'ਚੋਂ 2,397 ਉੱਤਰ ਪ੍ਰਦੇਸ਼ 'ਚ ਪਾਈਆਂ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗਿਰ ਨੈਸ਼ਨਲ ਪਾਰਕ 'ਚ 7ਵੀਂ ਰਾਸ਼ਟਰੀ ਜੰਗਲੀ ਜੀਵ ਬੋਰਡ ਦੀ ਬੈਠਕ 'ਚ ਭਾਰਤ ਦੀ ਪਹਿਲੀ ਨਦੀ ਡੌਲਫਿਨ ਅਨੁਮਾਨ ਰਿਪੋਰਟ ਦਾ ਉਦਘਾਟਨ ਕੀਤਾ। ਇਸ ਰਿਪੋਰਟ ਨੇ ਦੇਸ਼ ਭਰ 'ਚ 6,327 ਡੌਲਫਿਨ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ। ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਉੱਤਰ ਪ੍ਰਦੇਸ਼ ਇਸ ਰਿਪੋਰਟ 'ਚ 2,397 ਡੌਲਫਿਨ ਦੇ ਨਾਲ ਪਹਿਲੇ ਸਥਾਨ 'ਤੇ ਹੈ। ਇਸ ਤੋਂ ਬਾਅਦ ਬਿਹਾਰ (2,220), ਪੱਛਮੀ ਬੰਗਾਲ (815) ਅਤੇ ਆਸਾਮ (635) ਹਨ।
ਉੱਤਰ ਪ੍ਰਦੇਸ਼ ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਸਰਵੇਖਣ 3,150 ਦਿਨਾਂ ਤੱਕ ਚੱਲਿਆ, ਜਿਸ 'ਚ 8 ਰਾਜਾਂ ਦੀਆਂ 28 ਨਦੀਆਂ 'ਚ 8,500 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ। ਬਿਆਨ ਅਨੁਸਾਰ, ਇਹ ਸੂਬਾ ਸਰਕਾਰ ਵੱਲੋਂ ਜੰਗਲਾਂ, ਵਾਤਾਵਰਣ ਅਤੇ ਜਲ-ਜੀਵਨ ਦੀ ਸੰਭਾਲ ਵੱਲ ਦਿੱਤੇ ਗਏ ਵਿਸ਼ੇਸ਼ ਧਿਆਨ ਦਾ ਨਤੀਜਾ ਹੈ। ਸਰਕਾਰ ਨੇ 17 ਅਕਤੂਬਰ 2023 ਨੂੰ ਗੰਗਾ ਡੌਲਫਿਨ ਨੂੰ ਉੱਤਰ ਪ੍ਰਦੇਸ਼ ਦਾ ਰਾਜ ਜਲ ਜੀਵ ਘੋਸ਼ਿਤ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ 'ਚ ਗੰਗਾ, ਯਮੁਨਾ, ਚੰਬਲ, ਘਾਘਰਾ, ਰਾਪਤੀ ਅਤੇ ਗੇਰੂਆ ਵਰਗੀਆਂ ਨਦੀਆਂ 'ਚ ਡੌਲਫਿਨ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8