ਭਾਰਤੀ ਸਿਆਸਤਦਾਨਾਂ ਦਾ ਲੋਕਾਂ ਪ੍ਰਤੀ ਵਤੀਰਾ ਲੋਕਤੰਤਰ ਵਾਲਾ ਜਾਂ ਧੱਕਾਤੰਤਰ ਵਾਲਾ...?

Friday, Jan 08, 2021 - 12:24 PM (IST)

ਭਾਰਤੀ ਸਿਆਸਤਦਾਨਾਂ ਦਾ ਲੋਕਾਂ ਪ੍ਰਤੀ ਵਤੀਰਾ ਲੋਕਤੰਤਰ ਵਾਲਾ ਜਾਂ ਧੱਕਾਤੰਤਰ ਵਾਲਾ...?

ਸਿਆਸਤਦਾਨਾਂ ਤੇ ਭਾਰਤੀ ਲੋਕਾਂ ਦਾ ਕਾਫ਼ੀ ਗੂੜ੍ਹਾ ਰਿਸ਼ਤਾ ਹੈ। ਇਹ ਰਿਸ਼ਤਾ ਕੋਈ ਖ਼ੂਨ ਵਾਲਾ ਜਾਂ ਰਿਸ਼ਤੇਦਾਰਾਂ ਵਾਲ਼ਾ ਨਹੀਂ, ਨਾ ਹੀ ਕਿਸੇ ਪਿਆਰ ਵਾਲ਼ਾ ਰਿਸ਼ਤਾ ਹੈ। ਇਹ ਰਿਸ਼ਤਾ ਤਾਂ ਸਿਰਫ਼ ਤੇ ਸਿਰਫ਼ ਵੋਟਾਂ ਵਾਲਾ, ਵੋਟਾਂ ਲੈਣ ਤੱਕ ਜਾਂ ਆਪਣੇ ਬਿਜ਼ਨਸ ਤੇ ਬੈਂਕ ਬੈਲਸ ਦੇ ਨਾਲ-ਨਾਲ ਹੋਰ ਕੰਮਾਂਕਾਰਾਂ ਵਿੱਚ ਹਿੱਸੇਦਾਰੀਆਂ ਵਧਾਉਣ ਤੱਕ ਦਾ ਮਤਲਬੀ ਤੇ ਝੂਠੇ ਵਿਖਾਵੇ ਵਾਲਾ ਇੱਕ ਮੁਖੌਟਾ ਹੈ। ਸਿਆਸਤਦਾਨ ਸਮੇਂ ਦੇ ਨਾਲ-ਨਾਲ ਬਹੁਤ ਸਾਰੇ ਰੰਗ ਬਦਲਦੇ ਰਹਿੰਦੇ ਹਨ। ਵੋਟਾਂ ਦੇ ਨੇੜੇ ਭਾਰਤੀ ਲੋਕਾਂ ਨਾਲ ਇਹ ਸਿਆਸੀ ਲੋਕ ਬਹੁਤ ਸਾਰੇ ਰਿਸ਼ਤੇ ਬਣਾ ਲੈਂਦੇ ਹਨ। ਬਹੁਤੇ ਜਾਤਭਾਈ ਬਣ ਜਾਂਦੇ ਹਨ, ਬਹੁਤੇ ਇਨਸਾਨੀਅਤ ਦਾ ਰਾਗ ਅਲਾਪਣ ਲੱਗ ਜਾਂਦੇ ਹਨ, ਬਹੁਤੇ ਲਾਲਚੀ ਭਾਰਤੀ ਲੋਕਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਹਨ। ਅੰਤ ਵਿੱਚ ਜਿੱਤਣ ਤੋਂ ਬਾਅਦ ਸਾਰੇ ਅਸਲ ਰੰਗ ਵਿਖਾਉਂਦੇ ਹਨ। ਜਿੱਤਣ ਤੋਂ ਬਾਅਦ ਇਨ੍ਹਾਂ ਕੋਲ ਪਿੰਡ, ਸ਼ਹਿਰ, ਕਸਬਿਆਂ ’ਚ ਜਾ ਕੇ ਧੰਨਵਾਦ ਸ਼ਬਦ ਆਖਣ ਤੱਕ ਦਾ ਸਮਾਂ ਤੱਕ ਨਹੀਂ ਹੁੰਦਾ। ਇਹ ਜਿੱਤ ਹਾਸਲ ਕਰਕੇ ਉਮਰ ਭਰ ਲਈ ਆਪਣੀ ਪੈਨਸ਼ਨ ਤੇ ਹੋਰ ਭੱਤਿਆਂ ਦੇ ਨਾਲ ਨਾਲ ਸਰਕਾਰੀ ਸਹੂਲਤਾਂ ਲੈਣ ਦੇ ਹੱਕਦਾਰ ਬਣ ਜਾਂਦੇ ਹਨ ਤੇ ਵਿਚਾਰੇ ਵੋਟਰ ਫੇਰ ਉੱਥੇ ਦੇ ਉੱਥੇ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਪੜ੍ਹੋ ਇਹ ਵੀ ਖ਼ਬਰ - Health Tips: ਹਫ਼ਤੇ ’ਚ ਤਿੰਨ ਦਿਨ ਖਾਓ ਇਹ ਚੀਜ਼, ਘਟੇਗਾ ‘ਦਿਲ ਦੇ ਦੌਰਾ’ ਦਾ ਖ਼ਤਰਾ

ਭਾਰਤੀ ਲੋਕ ਗ਼ਰੀਬ ਕਿਉਂ? 
ਜੇਕਰ ਗੱਲ ਕਰੀਏ ਭਾਰਤ ਦੀ ਤਾਂ ਭਾਰਤ ਨੂੰ ਅਜ਼ਾਦ ਹੋਇਆ 73 ਸਾਲ ਹੋ ਗਏ ਹਨ। ਅਜ਼ਾਦੀ ਦੇ ਨਿੱਘ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਅਨੰਦ ਵੀ ਸਿਆਸੀ ਲੋਕਾਂ ਵਲੋਂ ਮਾਣਿਆ ਜਾਂਦਾ ਹੈ। ਹੁਣ ਤੱਕ ਦੇ ਕਿਸੇ ਵੀ ਸਿਆਸੀ ਬੰਦੇ ਜਾਂ ਵਿਧਾਇਕ, ਚਾਹੇ ਉਹ ਰਾਜ ਸਭਾ ਦਾ ਹੋਵੇ ਜਾਂ ਫ਼ਿਰ ਵਿਧਾਨ ਸਭਾ ਦਾ ਹੋਵੇ, ਉਨ੍ਹਾਂ ਸਭ ਦੀ ਨਿੱਜੀ ਜਾਇਦਾਦ ਦਿਨ ਦੁੱਗਣੀ ਤੇ ਰਾਤ ਚੌਗਣੀ ਹੀ ਹੋਈ ਹੈ। ਵਿਧਾਇਕ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਜੇਕਰ ਉਸਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਘਟੋਂ ਘੱਟ 45 ਕਰੋੜ ਤੋਂ ਲੈ ਕੇ ਅੱਗੇ ਸੈਂਕੜੇ ਕਰੋੜਾਂ ਵਿੱਚ ਪਹੁੰਚ ਜਾਂਦੀ ਹੈ। ਫ਼ੇਰ ਭਾਰਤੀ ਲੋਕ ਜਾਂ ਵੋਟਰ ਗਰੀਬ ਕਿਉਂ..? ਜੋ ਇਨ੍ਹਾਂ ਨੂੰ ਜਿਤਾਉਂਦੇ ਅਤੇ ਬਣਾਉਦੇ ਹਨ। ਜੇਕਰ ਸਿਆਸੀ ਲੋਕ ਭਾਰਤੀ ਲੋਕਾਂ ਤੋਂ ਜਿੱਤ ਕੇ ਅਮੀਰ ਬਣ ਜਾਂਦੇ ਹਨ, ਤਾਂ ਭਾਰਤੀ ਲੋਕ ਗ਼ਰੀਬ ਕਿਉਂ? ਇਸ ’ਤੇ ਸੋਚਣਾ ਤਾਂ ਬਣਦਾ ਹੈ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਲੋਕਾਂ ਤੋਂ ਕਿਉਂ ਪਾਸਾ ਵੱਟ ਲੈਂਦੇ ਹਨ ਸਿਆਸੀ ਲੀਡਰ
ਸਿਆਸਤ ਵਿੱਚ ਆ ਕੇ ਕਿਉਂ ਸਿਆਸਤਦਾਨ ਕਰੋੜਾਂ ਪਤੀ ਤੇ ਪਾਵਰਫੁੱਲ ਹੋ ਜਾਂਦੇ ਹਨ ਤੇ ਭਾਰਤੀ ਵੋਟਰ ਲਾਚਾਰ ਹੋ ਜਾਂਦੇ ਹਨ। ਲੋਕਾਂ ਦੇ ਬਣਾਏ ਹੋਏ ਤੇ ਜਿਤਾਏ ਹੋਏ ਸਿਆਸੀ ਲੀਡਰ ਅਖਵਾਉਣ ਵਾਲੇ ਲੋਕਾਂ ਤੋਂ ਕਿਉਂ ਪਾਸਾ ਵੱਟ ਲੈਂਦੇ ਹਨ। ਜੇਕਰ ਅੱਜ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਅੱਜ ਵੀ ਵਿਕਾਸ ਦੇ ਸ਼ਬਦ ਸਿਰਫ਼ ਸੁਣ ਰਹੇ ਹਨ ਪਰ ਵਿਕਾਸ ਨਾਮਾਤਰ ਹੀ ਹੋਇਆ ਹੈ। ਭਾਰਤੀ ਲੋਕਾਂ ਵੱਲੋਂ ਇਨ੍ਹਾਂ ਵਿਧਾਇਕਾਂ ਨੂੰ ਜਿਤਾਕੇ ਆਪਣੇ ਸਵਾਲਾਂ ਦੇ ਜਵਾਬ ਪੁੱਛਣ ’ਤੇ ਕਿਉਂ ਦੇਸ਼ ਧ੍ਰੋਹੀ ਜਾਂ ਵਿਰੋਧੀ ਪਾਰਟੀ ਜਾਂ ਪੱਖਪਾਤੀ ਕਿਹਾ ਜਾਂਦਾ ਹੈ। ਜੇਕਰ ਗੱਲ ਹੱਕਾਂ ਦੀ ਆ ਜਾਵੇ ਤਾਂ ਅੱਤਵਾਦੀ ਕਹਿਣ ਦੇਣ ਦਾ ਅਧਿਕਾਰ ਵੀ ਇਨ੍ਹਾਂ ਬੇਗ਼ੈਰਤ ਸਿਆਸੀ ਲੋਕਾਂ ਨੂੰ ਹੈ। ਕੀ ਆਪਣੇ ਹਲ਼ਕੇ ਦੇ ਵਿਧਾਇਕ ਤੋਂ ਸਵਾਲ ਪੁੱਛਣਾ ਕੋਈ ਅਪਰਾਧ ਹੈ? ਜਾਂ ਆਪਣੇ ਪਿੰਡ ਸ਼ਹਿਰ ਦੇ ਕੰਮ ਨਾ ਹੋਣ ’ਤੇ ਸਵਾਲ ਜਵਾਬ ਕਰਨੇ ਵਿਰੋਧੀ ਪਾਰਟੀ ਦਾ ਨਾਮ ਦੇਣਾ ਕਿੱਥੋਂ ਤੱਕ ਜਾਇਜ਼ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਲੋਕਤੰਤਰ ਨਹੀਂ ਹੁਣ ਧੱਕਾਤੰਤਰ ਹੈ
ਹੁਣ ਤਾਂ ਇੰਝ ਲੱਗਦੈ ਕਿ ਨਾ ਤਾਂ ਕੋਈ ਲੋਕਤੰਤਰ ਰਿਹਾ ਅਤੇ ਨਾ ਹੀ ਕੋਈ ਵੋਟਤੰਤਰ। ਲੋਕਾਂ ਵੱਲੋਂ ਬਣਾਏ ਹੋਏ ਨੇਤਾ ਹੀ ਆਪਣੇ ਹਲ਼ਕੇ ਦੇ ਲੋਕਾਂ ਨਾਲ ਧੱਕਾ ਕਰਦੇ ਹਨ ਜਾਂ ਉੱਚ ਅਫ਼ਸਰਾਂ ਜਾਂ ਅਧਿਕਾਰੀਆਂ ਤੋਂ ਕਰਵਾਉਂਦੇ ਹਨ। ਇਸ ਨੂੰ ਲੋਕਤੰਤਰ ਨਹੀਂ ਧੱਕਾਤੰਤਰ ਕਹਿ ਸਕਦੇ ਹਾਂ। ਲੋਕਤੰਤਰ ਤਾਂ ਇੱਕ ਸ਼ਬਦ ਬਣਕੇ ਰਹਿ ਗਿਆ ਹੈ। ਅਸਲੀਅਤ ਵਿੱਚ ਤਾਂ ਧੱਕਾ-ਤੰਤਰ ਹੀ ਹੁੰਦਾ ਹੈ, ਕਾਰਨ ਇਹੋ ਹੈ, ਕੀ ਕੋਈ ਵਿਧਾਇਕ ਜਿੱਤਣ ਤੋਂ ਬਾਅਦ ਲੋਕਾਂ ਦਾ ਵਿਧਾਇਕ ਨਹੀਂ ਰਹਿੰਦਾ, ਉਹ ਮਤਲਬੀ ਤੇ ਮੌਕਾਪ੍ਰਸਤੀ ਇਨਸਾਨ ਬਣ ਜਾਂਦਾ ਹੈ, ਜੋ ਆਪਣੇ ਅਧਿਕਾਰਾਂ ਨੂੰ ਕਿੱਲੇ ਟੰਗਕੇ ਸੰਵਿਧਾਨ ਦੀ ਪ੍ਰਵਾਹ ਕੀਤਿਆਂ ਬਿਨਾਂ ਹੀ ਆਪਣੀ ਮਰਜ਼ੀ ਦੇ ਅਫ਼ਸਰਾਂ ਤੋਂ ਕੰਮ ਕਰਵਾਉਂਦੇ ਰਹਿੰਦੇ ਹਨ। ਜੇਕਰ ਉਹ ਅਫ਼ਸਰ ਜਾਂ ਕਰਮਚਾਰੀ ਉਨ੍ਹਾਂ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਜਾਂ ਕਿਸੇ ਹੋਰ ਸ਼ਹਿਰ ਦੀ ਬਦਲੀ ਦੇ ਰੂਪ ਵਿੱਚ ਹਰਜਾਨਾ ਭਰਨਾ ਪੈਂਦਾ ਹੈ। ਹੁਣ ਦੱਸੋ ਕੀ ਇਹ ਲੋਕ ਤੰਤਰ ਹੋਇਆ ਕੀ ਧੱਕਾ ਤੰਤਰ । 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

ਸੂਝਬੂਝ ਨਾਲ ਸਿਆਸੀ ਲੋਕਾਂ ਨੂੰ ਬਾਹਰ ਦਾ ਰਾਹ ਵਿਖਾਉਣ ਵੋਟਰ
ਹੁਣ ਤਾਂ ਸਮੁੱਚੇ ਵੋਟਰਾਂ ਨੂੰ ਹੀ ਆਪਣੀ ਸੂਝਬੂਝ ਤੋਂ ਕੰਮ ਲੈਣਾ ਪਵੇਗਾ ਕੀ ਮੌਕਾ ਪ੍ਰਸਤ ਸਿਆਸੀ ਲੋਕਾਂ ਤੋਂ ਆਪਣੇ ਆਪ ਨੂੰ ਅਤੇ ਆਪਣੇ ਹਲ਼ਕੇ ਨੂੰ ਬਚਾਉਣ ਲਈ, ਇਨ੍ਹਾਂ ਨੂੰ ਬਾਹਰ ਦਾ ਰਾਹ ਵਿਖਾਉਣ। ਬਾਕੀ ਇੱਕ ਬੇਨਤੀ ਦੇਸ਼ ਦੀ ਉੱਚ ਅਦਾਲਤਾਂ ਨੂੰ ਹੈ ਕਿ ਅਪਰਾਧੀ ਲੋਕਾਂ ਦੇ ਸਿਆਸਤ ਵਿੱਚ ਆਉਣ ’ਤੇ ਮੁਕੰਮਲ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਸਿਆਸਤ ਵਿੱਚ ਬੈਠੇ ਅਪਰਾਧੀ ਸਿਆਸਤਦਾਨਾਂ ਤੋਂ ਸਾਰੀਆਂ ਸਰਕਾਰੀ ਸੁਖ ਸਹੂਲਤਾਂ ਵਾਪਸ ਲੈ ਲੈਣੀਆਂ ਚਾਹੀਦੀਆਂ ਹਨ, ਕਿਉਂਕਿ ਦੇਸ਼ ਦੇ ਨੁਮਾਇੰਦਿਆਂ ਦੀ ਸੋਚ ਸੱਚੀ ਸੁੱਚੀ ਤੇ ਸੰਵਿਧਾਨਕ ਹੋਣੀ ਚਾਹੀਦੀ ਹੈ ਨਾ ਕੀ ਦੇਸ਼ ਮਾਰੂ ਨੀਤੀਆਂ ਵਾਲੀ। 

ਪੜ੍ਹੋ ਇਹ ਵੀ ਖ਼ਬਰ - ਕੰਮਚੋਰ ਤੇ ਗੱਲਾਂ ਨੂੰ ਲੁਕਾ ਕੇ ਰੱਖਣ ਵਾਲੇ ਹੁੰਦੇ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਹੈਰਾਨੀਜਨਕ ਗੱਲਾਂ

ਵਿਕਾਸ ਤੇ ਲੋਕਾਂ ਦੀ ਲੋਕ ਰਾਏ ਮੁਤਾਬਿਕ ਸਿਆਸਤਦਾਨਾਂ ਨੂੰ ਪ੍ਰਦਾਨ ਹੋਣ ਸੁੱਖ ਸਹੂਲਤਾਂ 
ਜੇਕਰ ਕੋਈ ਰਾਜ ਸਭਾ ਤੋਂ ਜਾਂ ਵਿਧਾਨ ਸਭਾ ਤੋਂ ਚੋਣ ਲੜਦਾ ਹੈ ਤਾਂ ਉਨ੍ਹਾਂ ਵੱਲੋਂ ਕੀਤਾ ਵਿਕਾਸ ਤੇ ਲੋਕਾਂ ਦੀ ਲੋਕ ਰਾਏ ਮੁਤਾਬਿਕ ਹੀ ਇਨ੍ਹਾਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਹੋਣੀਆਂ ਚਾਹੀਦੀਆਂ ਹਨ। ਜੇਕਰ ਕਾਨੂੰਨ ਸਭ ਲਈ ਬਰਾਬਰ ਹੈ ਤਾਂ ਇਹ ਸਿਆਸੀ ਲੋਕ ਕਿਹੜੀ ਦੁਨੀਆਂ ਦੇ ਹੋਏ, ਜੋ ਨਾ ਤਾਂ ਕਾਨੂੰਨ ਨੂੰ ਮੰਨਦੇ ਹਨ, ਨਾ ਕਿਸੇ ਸੰਵਿਧਾਨ ਦੀ ਪ੍ਰਵਾਹ ਕਰਦੇ ਹਨ। ਕੀ ਸਾਡੀਆਂ ਸਰਬ ਉੱਚ ਅਦਾਲਤਾਂ ਨੂੰ ਕੋਈ ਮੌਲਿਕ ਅਧਿਕਾਰ ਨਹੀਂ? ਕੀ ਉਹ ਕਿਸੇ ਵੀ ਹਲ਼ਕੇ ਦੇ ਵਿਧਾਇਕ ਜਾਂ ਪਾਰਲੀਮੈਂਟ ਮੈਂਬਰ ਦੀ ਜਾਇਦਾਤ ਜਾਂ ਵੱਧ ਰਹੇ ਬੈਂਕ ਬੈਲਸ ਉੱਤੇ ਕੋਈ ਵੀ ਰੋਕ ਟੋਕ ਨਹੀਂ ਕਰ ਸਕਦੀਆਂ। ਆਖਿਰ ਕਿਉਂ ਇਨ੍ਹਾਂ ਨੂੰ ਸਾਡੇ ਇਨਕਮ ਟੈਕਸ ਅਦਾਰੇ ਤੋਂ ਬਾਹਰ ਰੱਖਿਆ ਜਾਂਦਾ ਹੈ? ਕੀ ਇਹ ਸਭ ਭਾਰਤੀ ਲੋਕਾਂ ਦੇ ਦਿੱਤੇ ਟੈਕਸ ਉੱਤੇ ਮੌਜਾਂ ਕਰਨ ਵਾਲੇ ਅਤੇ ਮੁਫ਼ਤ ਸਹੂਲਤਾਂ ਲੈਣ ਵਾਲੇ ਮੁਫ਼ਤਖੋਰ ਹਨ? ਕੀ ਭਾਰਤੀ ਲੋਕਤੰਤਰ ਦੇ ਨਾਮ ਉੱਤੇ ਇਹ ਧੱਕਾ ਤੰਤਰ ਚੱਲਦਾ ਰਹੇਂਗਾ ਜਾਂ ਭਾਰਤੀ ਲੋਕ ਕਦੇ ਜਾਗਣਗੇ।

ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444

ਭਾਰਤੀ ਸਿਆਸਤਦਾਨਾਂ ਦਾ ਲੋਕਾਂ ਪ੍ਰਤੀ ਵਤੀਰਾ ਲੋਕਤੰਤਰ ਵਾਲਾ ਜਾਂ ਧੱਕਾਤੰਤਰ ਵਾਲਾ...?, ਕੁਮੈਂਟ ਕਰਕੇ ਦਿਓ ਆਪਣੀ ਰਾਏ


author

rajwinder kaur

Content Editor

Related News