ਦੇਸ਼ ''ਚ ਕੋਰੋਨਾ ਦੇ ਮਾਮਲੇ 7.42 ਲੱਖ, ਮ੍ਰਿਤਕਾਂ ਦਾ ਅੰਕੜਾ 20,642 ''ਤੇ ਪਹੁੰਚਿਆ

Wednesday, Jul 08, 2020 - 11:19 AM (IST)

ਦੇਸ਼ ''ਚ ਕੋਰੋਨਾ ਦੇ ਮਾਮਲੇ 7.42 ਲੱਖ, ਮ੍ਰਿਤਕਾਂ ਦਾ ਅੰਕੜਾ 20,642 ''ਤੇ ਪਹੁੰਚਿਆ

ਨਵੀਂ ਦਿੱਲੀ- ਦੇਸ਼ 'ਚ ਕੋਵਿਡ-19 ਦੇ ਲਗਾਤਾਰ ਵਧਦੇ ਪ੍ਰਕੋਪ ਦਰਮਿਆਨ ਕੋਰੋਨਾ ਪੀੜਤਾਂ ਦੀ ਗਿਣਤੀ 7.42 ਲੱਖ ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 20,642 'ਤੇ ਪਹੁੰਚ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 22,752 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਪੀੜਤਾਂ ਦੀ ਗਿਣਤੀ 7,42,417 ਹੋ ਗਈ ਹੈ। ਇਸ ਮਿਆਦ 'ਚ 482 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 20,642 ਹੋ ਗਈ ਹੈ।

ਇਸ ਦੌਰਾਨ 16,883 ਰੋਗੀ ਸਿਹਤਮੰਦ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ 4,56,831 ਲੋਕ ਰੋਗ ਮੁਕਤ ਹੋ ਚੁਕੇ ਹਨ। ਦੇਸ਼ 'ਚ ਹੁਣ ਕੋਰੋਨਾ ਇਨਫੈਕਸ਼ਨ ਦੇ 2,64,944 ਸਰਗਰਮ ਮਾਮਲੇ ਹਨ। ਕੋਰੋਨਾ ਮਹਾਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਦੇ 5,134 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਪੀੜਤਾਂ ਦਾ ਅੰਕੜਾ 2,17,121 'ਤੇ ਪਹੁੰਚ ਗਿਆ ਹੈ ਅਤੇ 224 ਲੋਕਾਂ ਦੀ ਮੌਤ ਹੋਈ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 9,250 ਹੋ ਗਈ ਹੈ। ਸੂਬੇ 'ਚ 1,18,558 ਲੋਕ ਰੋਗ ਮੁਕਤ ਹੋਏ ਹਨ। ਇਨਫੈਕਸ਼ਨ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਪਹੁੰਚੇ ਤਾਮਿਲਨਾਡੂ 'ਚ ਪੀੜਤਾਂ ਦੀ ਗਿਣਤੀ 3,616 ਵੱਧ ਕੇ 1,18,594 'ਤੇ ਪਹੁੰਚ ਗਈ ਹੈ ਅਤੇ ਇਸ ਮਿਆਦ 'ਚ 65 ਲੋਕਾਂ ਦੀ ਮੌਤ ਦੀ ਗਿਣਤੀ 1636 ਹੋ ਗਈ ਹੈ। ਸੂਬੇ 'ਚ 71,116 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁਕੀ ਹੈ।


author

DIsha

Content Editor

Related News