ਦੇਸ਼ ''ਚ ਕੋਰੋਨਾ ਦੇ ਮਾਮਲੇ ਘੱਟ ਕੇ 6483 ਰਹੇ, ਪਿਛਲੇ 24 ਘੰਟਿਆਂ ''ਚ 4 ਹੋਰ ਮਰੀਜ਼ਾਂ ਦੀ ਮੌਤ
Wednesday, Jun 18, 2025 - 01:24 PM (IST)
 
            
            ਨਵੀਂ ਦਿੱਲੀ- ਦੇਸ਼ 'ਚ ਪਿਛਲੇ 24 ਘੰਟਿਆਂ 'ਚ 353 ਕੋਰੋਨਾ ਮਾਮਲਿਆਂ 'ਚ ਕਮੀ ਆਉਣ ਤੋਂ ਬਾਅਦ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 6483 ਰਹਿ ਗਈ। ਉੱਥੇ ਹੀ ਇਸ ਮਿਆਦ 'ਚ ਚਾਰ ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 113 ਪਹੁੰਚ ਗਈ। ਪਿਛਲੇ 24 ਘੰਟਿਆਂ ਦੌਰਾਨ 1173 ਮਰੀਜ਼ਾਂ ਦੇ ਸਿਹਤਮੰਦ ਹੋਣ 'ਤੇ ਇਸ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 15945 ਪਹੁੰਚ ਗਈ ਹੈ। ਦੱਸਣਯੋਗ ਹੈ ਕਿ 22 ਮਈ ਨੂੰ ਦੇਸ਼ 'ਚ ਕੋਰੋਨਾ ਦੇ ਮਾਮਲੇ ਸਿਰਫ਼ 257 ਸਰਗਰਮ ਸਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਪੀੜਤ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਗਈ।
ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸੰਕਰਮਣ ਦੇ ਮਾਮਲੇ 'ਚ ਕੇਰਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਹਾਲਾਂਕਿ ਅੱਜ ਸਵੇਰ ਤੱਕ 275 ਸਰਗਰਮ ਮਾਮਲੇ ਘਟਣ ਨਾਲ ਇਸ ਦਾ ਅੰਕੜਾ 1384 ਰਹਿ ਗਿਆ। ਰਾਸ਼ਟਰੀ ਰਾਜਧਾਨੀ 'ਚ 65 ਮਾਮਲੇ ਵਧਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ੇ 620 ਹੋ ਗਈ। ਮਹਾਰਾਸ਼ਟਰ 'ਚ 23 ਮਾਮਲੇ ਘਟਣ ਨਾਲ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਘੱਟ ਕੇ 489 ਰਹਿ ਗਈ ਅਤੇ ਗੁਜਰਾਤ 'ਚ 143 ਮਾਮਲੇ ਘਟਣ ਨਾਲ ਕੁੱਲ ਗਿਣਤੀ ਘੱਟ ਕੇ 1105 ਰਹਿ ਗਈ ਹੈ। ਕਰਨਾਟਕ 'ਚ 653, ਤਾਮਿਲਨਾਡੂ 'ਚ 224, ਉੱਤਰ ਪ੍ਰਦੇਸ਼ 'ਚ 275, ਰਾਜਸਥਾਨ 'ਚ 302, ਹਰਿਆਣਾ 'ਚ 115, ਮੱਧ ਪ੍ਰਦੇਸ਼ 'ਚ 138, ਆਂਧਰਾ ਪ੍ਰਦੇਸ਼ 'ਚ 62, ਓਡੀਸ਼ਾ 'ਚ 52, ਛੱਤੀਸਗੜ੍ਹ 'ਚ 57, ਬਿਹਾਰ 'ਚ 40, ਸਿੱਕਮ 'ਚ 45, ਪੰਜਾਬ 'ਚ 42, ਝਾਰਖੰਡ 'ਚ 27, ਆਸਾਮ 'ਚ 23, ਮਣੀਪੁਰ 'ਚ 33, ਜੰਮੂ ਕਸ਼ਮੀਰ 'ਚ 17, ਤੇਲੰਗਾਨਾ 'ਚ 10, ਪੁਡੂਚੇਰੀ ਅਤੇ ਲੱਦਾਖ 'ਚ 5-5, ਉੱਤਰਾਖੰਡ 'ਚ 3, ਗੋਆ ਅਤੇ ਤ੍ਰਿਪੁਰਾ 'ਚ 4-4, ਚੰਡੀਗੜ੍ਹ ਅਤੇ ਨਾਗਾਲੈਂਡ 'ਚ 1-1 ਸਰਗਰਮ ਮਾਮਲੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            