ਦੇਸ਼ ''ਚ ਮੁੜ ਫ਼ੈਲ ਰਿਹੈ ਕੋਰੋਨਾ, ਤੇਜ਼ੀ ਨਾਲ ਵੱਧ ਰਹੇ ਹਨ ਸਰਗਰਮ ਮਾਮਲੇ

Saturday, Mar 20, 2021 - 11:58 AM (IST)

ਦੇਸ਼ ''ਚ ਮੁੜ ਫ਼ੈਲ ਰਿਹੈ ਕੋਰੋਨਾ, ਤੇਜ਼ੀ ਨਾਲ ਵੱਧ ਰਹੇ ਹਨ ਸਰਗਰਮ ਮਾਮਲੇ

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਮੁੜ ਵਧਣ ਲੱਗ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 17 ਹਜ਼ਾਰ ਤੋਂ ਵੱਧ ਯਾਨੀ 17112 ਸਰਗਰਮ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ 18918, ਵੀਰਵਾਰ ਨੂੰ 17958, ਬੁੱਧਵਾਰ ਨੂੰ 10974, ਮੰਗਲਵਾਰ ਨੂੰ 4170, ਸੋਮਵਾਰ ਨੂੰ 8718, ਐਤਵਾਰ ਨੂੰ 8522 ਅਤੇ ਸ਼ਨੀਵਾਰ ਨੂੰ 4785 ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਮਿਆਦ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 188 ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਇਹ ਗਿਣਤੀ 154, ਵੀਰਵਾਰ ਨੂੰ 172, ਬੁੱਧਵਾਰ ਨੂੰ 188, ਮੰਗਲਵਾਰ ਨੂੰ 131, ਸੋਮਵਾਰ ਨੂੰ 118, ਐਤਵਾਰ ਨੂੰ 158, ਸ਼ਨੀਵਾਰ ਨੂੰ 140 ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ 'ਚ ਕਰੀਬ 40 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ

PunjabKesariਇਸ ਵਿਚ ਦੇਸ਼ 'ਚ ਹੁਣ ਤੱਕ ਚਾਰ ਕਰੋੜ 20 ਲੱਖ 63 ਹਜ਼ਾਰ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਦੇ 40,953 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ ਇਕ ਕਰੋੜ 15 ਲੱਖ, 55 ਹਜ਼ਾਰ ਤੋਂ ਵੱਧ ਹੋ ਗਈ ਹੈ। ਪਿਛਲੇ 24 ਘੰਟਿਆਂ 'ਚ 23,653 ਮਰੀਜ਼ ਸਿਹਤਮੰਦ ਹੋਏ ਹਨ, ਜਿਸ ਨੂੰ ਮਿਲਾ ਕੇ ਹੁਣ ਤੱਕ 1,11,07,332 ਮਰੀਜ਼ ਕੋਰੋਨਾ ਮੁਕਤ ਵੀ ਹੋ ਚੁਕੇ ਹਨ। ਸਰਗਰਮ ਮਾਮਲੇ 17112 ਵਧਣ ਨਾਲ 2,88,394 ਹੋ ਗਏ ਹਨ। ਇਸੇ ਮਿਆਦ 'ਚ 188 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,59,558 ਹੋ ਗਈ ਹੈ। ਦੇਸ਼ 'ਚ ਰਿਕਵਰੀ ਦਰ 96.12 ਅਤੇ ਸਰਗਰਮ ਮਾਮਲਿਆਂ ਦੀ ਦਰ 2.49 ਫੀਸਦੀ ਹੋ ਗਈ ਹੈ, ਜਦੋਂ ਕਿ ਮੌਤ ਦਰ ਹਾਲੇ 1.38 ਫੀਸਦੀ ਹੈ।

ਇਹ ਵੀ ਪੜ੍ਹੋ : BMC ਦਾ ਵੱਡਾ ਫ਼ੈਸਲਾ, ਮੁੰਬਈ ਦੇ ਕਿਸੇ ਵੀ ਮਾਲ ’ਚ ਬਿਨਾਂ ਕੋਰੋਨਾ ਟੈਸਟ ਦੇ ਨਹੀਂ ਮਿਲੇਗੀ ਐਂਟਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News