ਦੇਸ਼ ਵਾਸੀਆਂ ਨੂੰ ਅਮਿਤ ਸ਼ਾਹ ਦੀ ਅਪੀਲ- ਜਦੋਂ ਤੱਕ ਨਹੀਂ ਆਉਂਦਾ ਕੋਰੋਨਾ ਦਾ ਟੀਕਾ, ਚੌਕਸੀ ਵਰਤੋਂ
Thursday, Sep 10, 2020 - 02:33 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਯਾਨੀ ਵੀਰਵਾਰ ਨੂੰ ਲੋਕਾਂ ਨੂੰ ਕੋਰੋਨਾ ਦਾ ਟੀਕਾ ਨਹੀਂ ਬਣਨ ਤੱਕ ਇਸ ਮਹਾਮਾਰੀ ਤੋਂ ਬਚਾਅ ਲਈ ਸਾਰੇ ਚੌਕਸੀ ਉਪਾਅ ਜਾਰੀ ਰੱਖਣ ਦੀ ਅਪੀਲ ਕੀਤੀ। ਸ਼ਾਹ ਨੇ ਇਸ ਮਹਾਮਾਰੀ ਨੂੰ ਇਕ ਚੁਣੌਤੀ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਇਸ ਨਾਲ ਨਜਿੱਠਣ ਲਈ ਸਹੀ ਰਣਨੀਤੀ ਦੇ ਅਧੀਨ ਕੰਮ ਹੋ ਰਿਹਾ ਹੈ, ਜਿਸ ਦੀ ਪੂਰੀ ਦੁਨੀਆ 'ਚ ਸ਼ਲਾਘਾ ਹੋਈ ਹੈ।
ਗ੍ਰਹਿ-ਰਾਜ ਗੁਜਰਾਤ 'ਚ ਆਪਣੇ ਲੋਕ ਸਭਾ ਖੇਤਰ ਗਾਂਧੀਨਗਰ 'ਚ 130 ਕਰੋੜ ਤੋਂ ਵੱਧ ਦੇ ਵਿਕਾਸ ਕੰਮਾਂ ਦੇ ਈ-ਲਾਂਚ ਅਤੇ ਭੂਮੀ ਪੂਜਨ ਮੌਕੇ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ 'ਚ ਸ਼ਾਹ ਨੇ ਕਿਹਾ ਕਿ ਕੋਰੋਨਾ ਵਿਰੁੱਧ ਜੰਗ 'ਚ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਪੂਰੇ ਵਿਸ਼ਵ ਨੇ ਮਾਨਤਾ ਦਿੱਤੀ ਹੈ। ਸ਼ਾਹ ਨੇ ਕਿਹਾ ਕਿ ਇਸ ਮਹਾਮਾਰੀ ਨੇ ਹਾਲਾਂਕਿ ਗਾਂਧੀਨਗਰ 'ਚ ਵਿਕਾਸ ਦੇ ਕੰਮਾਂ ਦੀ ਗਤੀ ਨੂੰ ਕੁਝ ਹੌਲੀ ਕਰ ਦਿੱਤਾ ਹੈ ਪਰ ਇਹ ਗੁਜਰਾਤ ਜਾਂ ਭਾਰਤ ਨੂੰ ਇਸ ਮਾਮਲੇ 'ਚ ਬਹੁਤ ਦੇਰ ਤੱਕ ਰੋਕ ਨਹੀਂ ਸਕੇਗਾ। ਦੱਸਣਯੋਗ ਹੈ ਕਿ ਸ਼ਾਹ ਖੁਦ ਕੋਰੋਨਾ ਇਨਫੈਕਸ਼ਨ ਤੋਂ ਬਾਅਦ ਇਸ ਤੋਂ ਜੰਗ ਜਿੱਤ ਚੁਕੇ ਹਨ।