NSG ਦੇ 55 ਤੋਂ ਵਧ ਕਾਮੇ ਕੋਰੋਨਾ ਵਾਇਰਸ ਨਾਲ ਪੀੜਤ
Monday, Jun 08, 2020 - 07:57 PM (IST)
ਨਵੀਂ ਦਿੱਲੀ- ਦੇਸ਼ ਦੇ ਅੱਤਵਾਦ ਵਿਰੋਧੀ ਫੋਰਸ ਰਾਸ਼ਟਰੀ ਸੁਰੱਖਿਆ ਗਾਰਡ (ਐੱਨ.ਐੱਸ.ਜੀ.) ਦੇ 55 ਤੋਂ ਵਧ ਕਾਮੇ (ਸਟਾਫ਼) ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਹ ਜਾਣਕਾਰੀ ਸੋਮਵਾਰ ਨੂੰ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕ 'ਮੁੱਖ ਰੂਪ ਨਾਲ ਸਹਾਇਕ' ਜਾਂ ਪ੍ਰਸ਼ਾਸਨਿਕ ਕਾਮੇ ਹਨ, ਜੋ ਦਿੱਲੀ 'ਚ ਪਾਲਮ ਇਲਾਕੇ ਕੋਲ ਸਥਿਤ ਹੈੱਡ ਕੁਆਰਟਰ ਅਤੇ ਮਾਨੇਸਰ 'ਚ ਕਮਾਂਡੋ ਕੇਂਦਰ 'ਚ ਕੰਮ ਕਰਦੇ ਹਨ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਲੜਾਕੂ ਯੋਧਿਆਂ ਜੋ ਅੱਤਵਾਦ ਵਿਰੋਧੀ, ਅਗਵਾ ਵਿਰੋਧੀ ਅਤੇ ਬੰਧਕਾਂ ਨੂੰ ਮੁਕਤ ਕਰਵਾਉਣ ਦੇ ਕੰਮਾਂ ਦੇ ਮਾਹਰ ਹਨ, ਉਹ ਕਿਤੇ ਵੀ ਕਿਸੇ ਵੀ ਐਮਰਜੈਂਸੀ ਕੰਮਾਂ ਲਈ 'ਪੂਰੀ ਤਰ੍ਹਾਂ ਤਿਆਰ ਅਤੇ ਮੌਜੂਦ' ਹਨ।
ਉਨ੍ਹਾਂ ਕਿਹਾ ਕਿ 'ਬਲੈਕ ਕੈਟ' ਕਮਾਂਡੋ ਜ਼ਰੂਰਤ ਅਨੁਸਾਰ ਕਿਸੇ ਵੀ ਕੰਮ ਲਈ ਤਿਆਰ ਹਨ। ਫੋਰਸ 'ਚ ਤਾਇਨਾਤ 33 ਸਾਲਾ ਨਰਸਿੰਗ ਕਾਮੇ ਨੂੰ ਪਹਿਲੀ ਵਾਰ ਮਈ ਦੇ ਪਹਿਲੇ ਹਫ਼ਤੇ 'ਚ ਇਨਫੈਕਸ਼ਨ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੰਘੀਏ ਕਮਾਂਡੋ ਫੋਰਸ ਦੇ ਘੱਟੋ-ਘੱਟ 57 ਕਾਮੇ ਹੁਣ ਤੱਕ ਬੀਮਾਰੀ ਨਾਲ ਪੀੜਤ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ 'ਚੋਂ ਕੁਝ ਇਨਫੈਕਸ਼ਨ ਤੋਂ ਉਭਰ ਚੁਕੇ ਹਨ, ਜਦੋਂ ਕਿਕੁਝ ਪੀੜਤ ਲੋਕਾਂ 'ਚ ਹੁਣ ਲੱਛਣ ਨਹੀਂ ਹਨ। ਐੱਨ.ਐੱਸ.ਜੀ. ਦੇ ਸਾਰੇ ਪੀੜਤ ਕਾਮਿਆਂ ਨੂੰ ਰਾਸ਼ਟਰੀ ਰਾਜਧਾਨੀ ਅਤੇ ਮਹਾਨਗਰ ਦੇ ਨੇੜੇ-ਤੇੜੇ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਸ ਫੋਰਸ ਦੀ ਸਥਾਪਨਾ 1984 'ਚ ਕੀਤੀ ਗਈ ਸੀ।