Oneweb ਦੇ 36 ਸੈਟੇਲਾਈਟਾਂ ਦੇ ਲਾਂਚਿੰਗ ਲਈ ਉਲਟੀ ਗਿਣਤੀ ਸ਼ੁਰੂ

03/25/2023 3:12:32 PM

ਸ਼੍ਰੀਹਰੀਕੋਟਾ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਿਟੇਨ ਦੀ ਸੰਚਾਰ ਕੰਪਨੀ ਵਨਵੈਬ ਲਈ 36 ਸੈਟੇਲਾਈਟਾਂ ਨੂੰ ਧਰਤੀ ਦੇ ਹੇਠਲੇ ਪੰਧ ਵਿਚ ਲਾਂਚ ਕਰਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਬ੍ਰਿਟੇਨ ਦੀ ਨੈੱਟਵਰਕ ਐਕਸੈਸ ਐਸੋਸੀਏਟਸ ਲਿਮਿਟੇਡ (ਵਨਵੈਬ ਗਰੁੱਪ ਕੰਪਨੀ) ਨੇ 72 ਸੈਟੇਲਾਈਟਾਂ ਨੂੰ ਧਰਤੀ ਦੇ ਹੇਠਲੇ ਪੰਧ ਵਿਚ ਲਾਂਚ ਕਰਨ ਲਈ ਇਸਰੋ ਦੀ ਵਪਾਰਕ ਸ਼ਾਖਾ, ਨਿਊਸਪੇਸ ਇੰਡੀਆ ਲਿਮਟਿਡ ਨਾਲ ਇਕ ਸਮਝੌਤਾ ਕੀਤਾ ਹੈ। OneWeb ਗਰੁੱਪ ਕੰਪਨੀ ਲਈ ਪਹਿਲੇ 36 ਸੈਟੇਲਾਈਟ 23 ਅਕਤੂਬਰ 2022 ਨੂੰ ਲਾਂਚ ਕੀਤੇ ਗਏ ਸਨ। ਇਸਰੋ ਨੇ ਸ਼ਨੀਵਾਰ ਨੂੰ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ LVM-M3/OneWeb India-2 Mission ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।

PunjabKesari

OneWeb ਮੁਤਾਬਕ ਐਤਵਾਰ ਨੂੰ ਸੈਟੇਲਾਈਟ ਲਾਂਚਿੰਗ 18ਵਾਂ ਅਤੇ ਇਸ ਸਾਲ ਦਾ ਤੀਜਾ ਹੋਵੇਗਾ ਅਤੇ ਧਰਤੀ ਦੇ ਹੇਠਲੇ ਪੰਧ ਵਿਚ ਸੈਟੇਲਾਈਟਾਂ ਦੇ ਸਮੂਹ ਦੀ ਪਹਿਲੀ ਪੀੜ੍ਹੀ ਪੂਰੀ ਹੋ ਜਾਵੇਗੀ। ਇਸਰੋ ਲਈ ਇਹ 2023 ਦੀ ਦੂਜੀ ਲਾਂਚਿੰਗ ਹੋਵੇਗੀ। OneWeb ਨੇ ਕਿਹਾ ਕਿ 17 ਲਾਂਚ ਪੂਰੇ ਹੋ ਚੁੱਕੇ ਹਨ। ਇਕ ਮਹੱਤਵਪੂਰਨ ਲਾਂਚ ਬਾਕੀ ਹੈ। ਇਸਰੋ ਅਤੇ ਨਿਊਸਪੇਸ ਇੰਡੀਆ ਲਿਮਟਿਡ ਦੇ ਸਾਡੇ ਸਹਿਯੋਗੀਆਂ ਦੇ ਨਾਲ ਇਸ ਹਫਤੇ ਦੇ ਅਖ਼ੀਰ ਵਿਚ 36 ਹੋਰ ਸੈਟੇਲਾਈਟਾਂ ਦੇ ਲਾਂਚ ਦੇ ਨਾਲ ਧਰਤੀ ਦੇ ਪੰਧ 'ਚ ਸਾਡੇ ਸੈਟਲਾਈਟਾਂ ਦੀ ਕੁੱਲ ਗਿਣਤੀ  616 ਤੱਕ ਪਹੁੰਚ ਜਾਵੇਗੀ, ਜੋ ਇਸ ਸਾਲ ਗਲੋਬਲ ਸੇਵਾਵਾਂ ਨੂੰ ਲਾਂਚ ਕਰਨ ਲਈ ਕਾਫੀ ਹੈ। ਚੇਨਈ ਤੋਂ ਲਗਭਗ 135 ਕਿਲੋਮੀਟਰ ਦੂਰ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ 26 ਮਾਰਚ ਨੂੰ ਸਵੇਰੇ 9 ਵਜੇ 43.5 ਮੀਟਰ ਲੰਬੇ ਰਾਕੇਟ ਤੋਂ ਇਨ੍ਹਾਂ ਸੈਟੇਲਾਈਟਾਂ ਨੂੰ ਲਾਂਚ ਕੀਤਾ ਜਾਵੇਗਾ।

PunjabKesari
 


Tanu

Content Editor

Related News