14 ਅਗਸਤ ਤੋਂ ਸ਼ੁਰੂ ਹੋਵੇਗੀ ਨੀਟ-ਯੂਜੀ ਦੀ ਕਾਊਂਸਲਿੰਗ

Tuesday, Jul 30, 2024 - 12:27 PM (IST)

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ ਗਰੈਜੂਏਸ਼ਨ (ਨੀਟ-ਯੂਜੀ) 2024 ਲਈ ਕਾਊਂਸਲਿੰਗ 14 ਅਗਸਤ ਤੋਂ ਸ਼ੁਰੂ ਹੋਵੇਗੀ। ਰਾਸ਼ਟਰੀ ਮੈਡੀਕਲ ਕਮਿਸ਼ਨ (ਐੱਨ.ਐੱਮ.ਸੀ.) ਦੇ ਸਕੱਤਰ ਡਾ. ਬੀ. ਸ਼੍ਰੀਨਿਵਾਸ ਨੇ ਕਿਹਾ ਕਿ ਕਾਊਂਸਲਿੰਗ ਦੀ ਪ੍ਰਕਿਰਿਆ ਲਈ ਰਜਿਸਟਰੇਸ਼ਨ ਅਗਸਤ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਮੀਦਵਾਰਾਂ ਨੂੰ ਕਾਊਂਸਲਿੰਗ ਦੇ ਸੰਬੰਧ 'ਚ ਤਾਜ਼ਾ ਜਾਣਕਾਰੀ ਅਤੇ ਨੋਟਿਸ ਲਈ ਮੈਡੀਕਲ ਕਾਊਂਸਲਿੰਗ ਕਮੇਟੀ (ਐੱਮ.ਸੀ.ਸੀ.) ਦੀ ਵੈੱਬਸਾਈਟ ਦੇਖਣ ਦੀ ਸਲਾਹ ਦਿੱਤੀ ਗਈ ਹੈ। 

ਸ਼੍ਰੀਨਿਵਾਸ ਨੇ ਕਿਹਾ,''ਦੇਸ਼ ਭਰ ਦੇ ਲਗਭਗ 710 ਮੈਡੀਕਲ ਕਾਲਜਾਂ 'ਚ ਲਗਭਗ 1.10 ਲੱਖ ਐੱਮ.ਬੀ.ਬੀ.ਐੱਸ. ਸੀਟ ਦੀ ਵੰਡ ਲਈ ਕਾਊਂਸਲਿੰਗ ਹੋਵੇਗੀ। ਇਸ ਦੇ ਐਡੀਸ਼ਨਲ ਆਯੂਸ਼ ਅਤੇ ਨਰਸਿੰਗ ਸੀਟ ਤੋਂ ਇਲਾਵਾ 21,000 ਬੀ.ਡੀ.ਐੱਸ. ਸੀਟ ਲਈ ਵੀ ਕਾਊਂਸਲਿੰਗ ਹੋਵੇਗੀ।'' ਐੱਮ.ਸੀ.ਸੀ. ਅਖਿਲ ਭਾਰਤੀ ਕੋਟੇ ਦੀ 15 ਫ਼ੀਸਦੀ ਸੀਟ ਅਤੇ ਸਾਰੇ ਏਮਜ਼, ਜੇ.ਆਈ.ਪੀ.ਐੱਮ.ਈ.ਆਰ. ਪਾਂਡਿਚੇਰੀ ਦੀ 100 ਫ਼ੀਸਦੀ ਸੀਟ, ਸਾਰੇ ਕੇਂਦਰੀ ਯੂਨੀਵਰਸਿਟੀਆਂ ਦੀ ਸੀਟ ਅਤ ਡੀਮਡ ਯੂਨੀਵਰਸਿਟੀਆਂ 100 ਫ਼ੀਸਦੀ ਸੀਟ ਲਈ ਕਾਊਂਸਲੰਗ ਆਯੋਜਿਤ ਕਰੇਗੀ। ਸੁਪਰੀਮ ਕੋਰਟ ਵਲੋਂ ਪ੍ਰੀਖਿਆ ਦੇ ਆਯੋਜਨ 'ਚ ਬੇਨਿਯਮੀਆਂ ਦਾ ਦੋਸ਼ ਲਗਾਉਣ ਸੰਬੰਧੀ ਪਟੀਸ਼ਨਾਂ ਸਮੇਤ ਕਈ ਪਟੀਸ਼ਨਾਂ ਦਾ ਨਿਪਟਾਰਾ ਕਰਨ ਤੋਂ ਬਾਅਦ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਸ਼ੁੱਕਰਵਾਰ ਨੂੰ ਵਿਵਾਦਾਂ ਨਾਲ ਭਰੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੇ ਆਖ਼ਰੀ ਨਤੀਜੇ ਦਾ ਐਲਾਨ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News