ਲਿੰਗਾਇਤ ਸੰਤ ਦਾ ਵੱਡਾ ਦੋਸ਼, ਕਰਨਾਟਕ ’ਚ ਮੱਠਾਂ ਨੂੰ ਵੀ ਦੇਣਾ ਪੈਂਦਾ ਹੈ 30 ਫੀਸਦੀ ਕਮੀਸ਼ਨ

04/20/2022 1:35:57 PM

ਬਾਗਲਕੋਟ– ਲਿੰਗਾਇਤ ਭਾਈਚਾਰੇ ਦੇ ਇਕ ਸੰਤ ਨੇ ਦੋਸ਼ ਲਗਾਇਆ ਕਿ ਕਰਨਾਟਕ ’ਚ ਫੈਲੇ ਭ੍ਰਿਸ਼ਟਾਚਾਰ ਤੋਂ ਮੱਠ ਵੀ ਪ੍ਰਭਾਵਿਤ ਹਨ ਅਤੇ ਉਹ ਵੀ ਮਨਜ਼ੂਰ ਫੰਡ ਹਾਸਲ ਕਰਨ ਲਈ 30 ਫੀਸਦੀ ਕਮੀਸ਼ਨ ਦਿੰਦੇ ਹਨ।

ਇਸ ’ਤੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੰਤ ਦੇ ਦੋਸ਼ ਨੂੰ ‘ਬਹੁਤ ਗੰਭੀਰਤਾ ਨਾਲ’ ਲੈ ਰਹੀ ਹੈ। ਇਹ ਦੋਸ਼ ਅਜਿਹੇ ਸਮੇਂ ਆਇਆ ਹੈ ਜਦ 12 ਅਪ੍ਰੈਲ ਨੂੰ ਉਡੁਪੀ ਦੇ ਇਕ ਹੋਟਲ ’ਚ ਇਕ ਠੇਕੇਦਾਰ ਵੱਲੋਂ ਕਥਿਤ ਤੌਰ ’ਤੇ ਆਤਮਹੱਤਿਆ ਕੀਤੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਕੇ. ਐੱਸ. ਈਸ਼ਵਰੱਪਾ ਨੇ ਸ਼ਨੀਵਾਰ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਸ਼ਿਰਹੱਟੀ ਬਲਾਕ ਦੇ ਬਾਰੇਹੋਸੁਰ ਮੱਠ ਦੇ ਡਿੰਗਲੇਸ਼ਵਰ ਸਵਾਮੀ ਜੀ ਨੇ ਬਾਗਲਕੋਟ ਜ਼ਿਲੇ ਦੇ ਬਡਗੰਡੀ ਪਿੰਡ ’ਚ ਆਯੋਜਿਤ ਇਕ ਰੈਲੀ ਦੌਰਾਨ ਕਿਹਾ,‘ਜੇ ਕਿਸੇ ਸਵਾਮੀ (ਸੰਤ) ਲਈ ਫੰਡ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਇਹ 30 ਫੀਸਦੀ ਕਟੌਤੀ ਤੋਂ ਬਾਅਦ ਮੱਠ ’ਚ ਪਹੁੰਚ ਪਾਉਂਦਾ ਹੈ। ਇਹ ਸਿੱਧਾ ਸੱਚ ਹੈ। ਅਧਿਕਾਰੀ ਤੁਹਾਨੂੰ ਸਪਸ਼ਟ ਤੌਰ ’ਤੇ ਦੱਸਦੇ ਹਨ ਕਿ ਜਦ ਤੱਕ ਰਾਸ਼ੀ ਨਹੀਂ ਕੱਟੀ ਜਾਵੇਗੀ, ਉਦੋਂ ਤੱਕ ਤੁਹਾਡਾ ਪ੍ਰੋਜੈਕਟ ਸ਼ੁਰੂ ਨਹੀਂ ਹੋਵੇਗਾ।’ ਸੰਤ ਨੇ ਦੋਸ਼ ਲਗਾਇਆ ਕਿ ਸੂਬੇ ’ਚ ਕੋਈ ਵੀ ਸਰਕਾਰੀ ਕੰਮ ਠੀਕ ਤਰ੍ਹਾਂ ਨਾਲ ਨਹੀਂ ਹੋ ਰਿਹਾ ਹੈ।


Rakesh

Content Editor

Related News