ਵੈਕਸੀਨ ''ਤੇ ਸਿਆਸਤ ਤੇਜ਼, ਰਾਹੁਲ ਨੇ PM ਮੋਦੀ ਨੂੰ ਚਿੱਠੀ ਲਿਖ ਕੀਤੀ ਇਹ ਮੰਗ

04/09/2021 2:52:57 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਵੱਧਦੇ ਸੰਕਟ ਦਰਮਿਆਨ ਦੇਸ਼ 'ਚ ਟੀਕਾਕਰਨ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਇਸ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਟੀਕੇ ਦੀ ਖਰੀਦ ਅਤੇ ਵੰਡ 'ਚ ਸੂਬਿਆਂ ਦੀ ਭੂਮਿਕਾ ਵਧਾਈ ਜਾਵੇ ਅਤੇ ਟੀਕੇ ਨਿਰਯਾਤ 'ਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਨੇ 8 ਅਪ੍ਰੈਲ ਦੀ ਤਾਰੀਖ਼ ਵਾਲੀ ਇਸ ਚਿੱਠੀ 'ਚ ਇਹ ਦੋਸ਼ ਵੀ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਸਹੀ ਤਰੀਕੇ ਨਾਲ ਅਮਲ ਨਾ ਕੀਤੇ ਜਾਣ ਅਤੇ ਉਸ 'ਚ ਲਾਪਰਵਾਹੀ ਕਾਰਨ ਟੀਕਾਕਰਨ ਦੀ ਕੋਸ਼ਿਸ਼ ਕਮਜ਼ੋਰ ਪੈਂਦੀ ਦਿੱਸ ਰਹੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਕਿ ਟੀਕੇ ਦੇ ਸਪਲਾਈਕਰਤਾਵਾਂ ਨੂੰ ਜ਼ਰੂਰੀ ਸਰੋਤ ਮੁਹੱਈਆ ਕਰਵਾਏ ਜਾਣ ਤਾਂ ਕਿ ਟੀਕੇ ਤਿਆਰ ਕਰਨ ਦੀ ਸਮਰੱਥਾ 'ਚ ਵਾਧਾ ਹੋ ਸਕੇ।

ਇਹ ਵੀ ਪੜ੍ਹੋ : ਕੋਰੋਨਾ ਟੀਕਿਆਂ ਦੀ ਕਮੀ ਗੰਭੀਰ ਸਮੱਸਿਆ, ਸਾਰੇ ਸੂਬਿਆਂ ਦੀ ਬਿਨਾਂ ਪੱਖਪਾਤ ਮਦਦ ਕਰੇ ਕੇਂਦਰ : ਰਾਹੁਲ

ਕਾਂਗਰਸ ਨੇਤਾ ਨੇ ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਨਵੀਂ ਲਹਿਰ ਆਉਣ ਅਤੇ ਟੀਕਾਕਰਨ ਦੀ ਗਤੀ ਕਥਿਤ ਤੌਰ 'ਤੇ ਹੌਲੀ ਹੋਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਮੌਜੂਦਾ ਗਤੀ ਨਾਲ ਟੀਕਾਕਰਨ ਚੱਲਦਾ ਰਿਹਾ ਤਾਂ ਦੇਸ਼ ਦੀ 75 ਫੀਸਦੀ ਆਬਾਦੀ ਨੂੰ ਟੀਕਾ ਲਗਾਉਣ 'ਚ ਕਈ ਸਾਲ ਲੱਗ ਜਾਣਗੇ। ਉਨ੍ਹਾਂ ਨੇ ਇਹ ਅਪੀਲ ਕੀਤੀ,''ਟੀਕੇ ਦੇ ਨਿਰਯਾਤ 'ਤੇ ਤੁਰੰਤ ਰੋਕ ਲਗਾਈ ਜਾਵੇ। ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੂਜੇ ਟੀਕਿਆਂ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ। ਜਿਨ੍ਹਾਂ ਨੂੰ ਵੀ ਟੀਕੇ ਦੀ ਜ਼ਰੂਰ ਹੈ, ਉਨ੍ਹਾਂ ਲਈ ਟੀਕਾਕਰਨ ਦੀ ਵਿਵਸਥਾ ਕੀਤੀ ਜਾਵੇ। ਟੀਕਾਕਰਨ ਲਈ ਤੈਅ ਰਾਸ਼ੀ 35 ਹਜ਼ਰਾ ਕਰੋੜ ਰੁਪਏ 'ਚ ਵਾਧਾ ਕੀਤਾ ਜਾਵੇ।'' ਉਨ੍ਹਾਂ ਨੇ ਪ੍ਰਧਾਨ ਮੰਤਰੀ ਇਹ ਵੀ ਕਿਹਾ ਕਿ ਟੀਕੇ ਦੀ ਖਰੀਦ ਅਤੇ ਵੰਡ 'ਚ ਸੂਬਿਆਂ ਦੀ ਭੂਮਿਕਾ ਵਧਾਈ ਜਾਵੇ ਅਤੇ ਇਸ ਮੁਸ਼ਕਲ ਸਮੇਂ 'ਚ ਗਰੀਬ ਤਬਕਿਆਂ ਨੂੰ ਸਿੱਧੀ ਆਰਥਿਕ ਮਦਦ ਦਿੱਤੀ ਜਾਵੇ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਚਿੱਠੀ 'ਚ ਕਿਹਾ,''ਸਾਡੀ ਟੀਕਾਕਰਨ ਮੁਹਿੰਮ ਨੂੰ, ਹੁਣ ਟੀਕੇ ਦੇ ਪ੍ਰਮਾਣ ਪੱਤਰ 'ਤੇ ਕਿਸੇ ਵਿਅਕਤੀ ਦੀ ਤਸਵੀਰ ਤੋਂ ਅੱਗੇ, ਵੱਧ ਤੋਂ ਵੱਧ ਟੀਕਾਕਰਨ ਦੀ ਦਿਸ਼ਾ 'ਚ ਵਧਾਉਣਾ ਹੋਵੇਗਾ।''

ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਸਿਹਤ ਮੰਤਰੀ ਬੋਲੇ-ਉੱਤਰ ਪ੍ਰਦੇਸ਼, ਗੁਜਰਾਤ ਨੂੰ ਦਿੱਤੇ ਜ਼ਿਆਦਾ ਟੀਕੇ, ਸਾਨੂੰ ਘੱਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News