ਟੀਕਾਕਰਨ ਦੀ ਸ਼ੁਰੂਆਤ ਤੋਂ ਬਾਅਦ ਲੋਕਾਂ 'ਚ ਉਤਸ਼ਾਹ, ਕੋਰੋਨਾ ਵਾਇਰਸ ਦਾ ਸਾੜਿਆ ਪੁਤਲਾ

Saturday, Jan 16, 2021 - 01:48 PM (IST)

ਮਹਾਰਾਸ਼ਟਰ- ਕੋਰੋਨਾ ਵਾਇਰਸ ਵਿਰੁੱਧ ਦੇਸ਼ ਭਰ 'ਚ ਅੱਜ ਯਾਨੀ ਸ਼ਨੀਵਾਰ ਤੋਂ ਦੁਨੀਆ ਦਾ ਹੁਣ ਤੱਕ ਸਭ ਤੋਂ ਵੱਡਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਦਾ ਟੀਕਾ ਲੱਗਣਾ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਮਹਾਰਾਸ਼ਟਰ 'ਚ ਵੀ ਸ਼ਨੀਵਾਰ ਨੂੰ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ 'ਚ ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ ਲੋਕਾਂ 'ਚ ਕਾਫ਼ੀ ਉਤਸ਼ਾਹ ਦੇਖਿਆ ਗਿਆ। ਮੁੰਬਈ ਦੇ ਘਾਟਕੋਪਰ ਇਲਾਕੇ 'ਚ ਭਾਜਪਾ ਵਰਕਰਾਂ ਨੇ ਟੀਕਾਕਰਨ ਦੀ ਖ਼ੁਸ਼ੀ 'ਚ ਕੋਰੋਨਾ ਵਾਇਰਸ ਦਾ ਪੁਤਲਾ ਸਾੜਿਆ।

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਮੁਹਿੰਮ : PM ਮੋਦੀ ਬੋਲੇ- ਅੱਜ ਦੇ ਦਿਨ ਦੀ ਬੇਸਬਰੀ ਨਾਲ ਸੀ ਉਡੀਕ

PunjabKesariਦੱਸਣਯੋਗ ਹੈ ਕਿ ਦੇਸ਼ ਦੇ ਬਾਕੀ ਸੂਬਿਆਂ ਨਾਲ ਹੀ ਮਹਾਰਾਸ਼ਟਰ 'ਚ ਵੀ ਸ਼ਨੀਵਾਰ ਨੂੰ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ। ਮੁੰਬਈ 'ਚ ਜੇ.ਜੇ. ਹਸਪਤਾਲ ਦੇ ਡੀਨ ਡਾਕਟਰ ਰੰਜੀਤ ਮਾਨਕੇਸ਼ਵਰ ਅਤੇ ਜਾਲਨਾ ਸਿਵਲ ਹਸਪਤਾਲ ਦੀ ਡਾਕਟਰ ਸਭ ਤੋਂ ਪਹਿਲਾਂ ਟੀਕਾ ਲਗਵਾਉਣ ਵਾਲਿਆਂ 'ਚ ਸ਼ਾਮਲ ਰਹੇ। ਇਕ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ 285 ਕੇਂਦਰਾਂ 'ਚ ਟੀਕੇ ਲਗਾਏ ਜਾ ਰਹੇ ਹਨ। ਜਿੱਥੇ ਇਕ ਦਿਨ 'ਚ 100 ਸਿਹਤ ਕਾਮਿਆਂ ਨੂੰ ਟੀਕੇ ਲਗਾਏ ਜਾਣਗੇ। ਕੁੱਲ ਮਿਲਾ ਕੇ ਦਿਨ ਭਰ 'ਚ 28,500 ਕਾਮਿਆਂ ਨੂੰ ਟੀਕੇ ਦੀ ਖੁਰਾਕ ਦਿੱਤੀ ਜਾਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News