ਉਤਰਾਖੰਡ ''ਚ ਕੋਰੋਨਾ ਕਾਰਨ 4 ਹੋਰ ਮਰੀਜ਼ਾਂ ਦੀ ਮੌਤ

Friday, Jul 31, 2020 - 10:11 PM (IST)

ਉਤਰਾਖੰਡ ''ਚ ਕੋਰੋਨਾ ਕਾਰਨ 4 ਹੋਰ ਮਰੀਜ਼ਾਂ ਦੀ ਮੌਤ

ਦੇਹਰਾਦੂਨ- ਉਤਰਾਖੰਡ ਵਿਚ ਸ਼ੁੱਕਰਵਾਰ ਨੂੰ 4 ਹੋਰ ਕੋਵਿਡ-19 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ ਕੋਰੋਨਾ ਦੇ 118 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਸੂਬੇ ਵਿਚ ਹੁਣ ਤੱਕ ਕੁੱਲ 7,183 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਸੂਬੇ ਦੇ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਇਕ ਬੁਲੇਟਿਨ ਮੁਤਾਬਕ ਕੋਵਿਡ -19 ਨਾਲ ਪੀੜਤ 55 ਸਾਲਾ ਵਿਅਕਤੀ, 75 ਸਾਲਾ ਵਿਅਕਤੀ ਅਤੇ 24 ਸਾਲਾ ਔਰਤ ਨੇ ਏਮਜ਼ ਰਿਸ਼ੀਕੇਸ਼ ਵਿਚ ਦਮ ਤੋੜਿਆ ਜਦੋਂ ਕਿ ਇਕ 60 ਸਾਲਾ ਵਿਅਕਤੀ ਦੀ ਹਲਦਵਾਨੀ ਦੇ ਸੁਸ਼ੀਲਾ ਤਿਵਾੜੀ ਹਸਪਤਾਲ ਵਿਚ ਮੌਤ ਹੋ ਗਈ।

ਸੂਬੇ ਵਿਚ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 80 ਹੋ ਗਈ ਹੈ। ਦੂਜੇ ਪਾਸੇ, ਦੇਹਰਾਦੂਨ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 55 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਨੈਨੀਤਾਲ ਵਿਚ 34 ਮਾਮਲੇ ਦਰਜ ਕੀਤੇ ਗਏ। ਹੁਣ ਤੱਕ ਕੁੱਲ 4,168 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ ਅਤੇ ਇਲਾਜ ਅਧੀਨ ਲੋਕਾਂ ਦੀ ਗਿਣਤੀ 2,897 ਹੈ। ਕੋਵਿਡ -19 ਦੇ 38 ਮਰੀਜ਼ ਸੂਬੇ ਤੋਂ ਬਾਹਰ ਚਲੇ ਗਏ ਹਨ। ਲੋਕਾਂ ਨੂੰ ਮਾਸਕ ਪਾ ਕੇ ਰੱਖਣ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ। 


author

Sanjeev

Content Editor

Related News