ਪਲਾਸਟਿਕ ਦੀਆਂ ਥੈਲੀਆਂ ''ਚ ਥੁੱਕ ਭਰ ਕੇ ਘਰਾਂ ''ਚ ਸੁੱਟ ਰਹੀਆਂ ਔਰਤਾਂ,CCTV ''ਚ ਕੈਦ ਹੋਈ ਹਰਕਤ

Monday, Apr 13, 2020 - 04:57 PM (IST)

ਪਲਾਸਟਿਕ ਦੀਆਂ ਥੈਲੀਆਂ ''ਚ ਥੁੱਕ ਭਰ ਕੇ ਘਰਾਂ ''ਚ ਸੁੱਟ ਰਹੀਆਂ ਔਰਤਾਂ,CCTV ''ਚ ਕੈਦ ਹੋਈ ਹਰਕਤ

ਕੋਟਾ- ਰਾਜਸਥਾਨ 'ਚ ਕੁਝ ਔਰਤਾਂ ਵਲੋਂ ਪਲਾਸਟਿਕ ਦੀਆਂ ਥੈਲੀਆਂ 'ਚ ਥੁੱਕ ਭਰ ਕੇ ਘਰਾਂ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਨਤਕ ਰੂਪ ਨਾਲ ਥੁੱਕਣ 'ਤੇ ਪਾਬੰਦੀ ਹੈ ਪਰ ਕੋਟਾ ਦੇ ਵਲੱਭਵਾੜੀ ਇਲਾਕੇ 'ਚ ਕੁਝ ਔਰਤਾਂ ਪਲਾਸਟਿਕ ਦੀਆਂ ਥੈਲੀਆਂ 'ਚ ਥੁੱਕ ਭਰ ਕੇ ਘਰਾਂ 'ਚ ਸੁੱਟਦੀਆਂ ਹੋਈਆਂ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋਈਆਂ ਹਨ। ਗੁਮਾਨਪੁਰਾ ਸਰਕਿਲ ਇੰਸਪੈਕਟਰ ਮਨੋਜ ਸਿਕਰਵਾਰ ਨੇ ਕਿਹਾ ਹੈ ਕਿ ਪੂਰੇ ਇਲਾਕੇ ਨੂੰ ਸੈਨੇਟਾਈਜ਼ ਕਰ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

PunjabKesari

ਦੱਸਣਯੋਗ ਹੈ ਕਿ ਰਾਜਸਥਾਨ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਗਹਿਲੋਤ ਸਰਕਾਰ ਨੇ ਜਨਤਕ ਥਾਂਵਾਂ 'ਤੇ ਥੁੱਕਣ 'ਤੇ ਪਾਬੰਦੀ ਲਗਾਈ ਹੋਈ ਹੈ। ਪ੍ਰਦੇਸ਼ 'ਚ ਹੁਣ ਜੋ ਜਨਤਕ ਥਾਂ 'ਤੇ ਪਾਨ-ਮਸਾਲਾ ਆਦਿ ਚਬਾ ਕੇ ਥੁੱਕਦਾ ਹੋਇਆ ਦੇਖਿਆ ਗਿਆ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਵਧ ਕੇ 804 ਹੋ ਗਈ ਹੈ। ਪ੍ਰਦੇਸ਼ 'ਚ ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦੋਂਕਿ 21 ਮਰੀਜ਼ ਪੂਰੀ ਤਰਾਂ ਨਾਲ ਠੀਕ ਹੋ ਚੁਕੇ ਹਨ ਜਾਂ ਉਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

PunjabKesari


author

DIsha

Content Editor

Related News