ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜ਼ਰੂਰੀ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ : ਸਿਹਤ ਮੰਤਰਾਲੇ
Friday, Mar 20, 2020 - 05:18 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਮੰਤਰਾਲੇ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲਦਾ ਹੈ, ਵਿਕਸਿਤ ਦੇਸ਼ਾਂ ਸਮੇਤ 160 ਦੇਸ਼ ਇਸ ਨਾਲ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਨਾਲ ਨਜਿੱਠਣ ਲਈ ਤੁਹਾਡੀ ਦੂਰੀ ਬਣਾਏ ਰੱਖਣਾ ਸ਼ੁਰੂਆਤੀ ਬਚਾਅ, ਕਿਸੇ ਤਰ੍ਹਾਂ ਦੇ ਸਵਾਲ ਲਈ ਟੋਲ-ਫਰੀ ਨੰਬਰ 1075 'ਤੇ ਕਾਲ ਕਰੋ, ਅਸੀਂ ਬਚਾਅ/ਰੋਕਥਾਮ 'ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜ਼ਰੂਰੀ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਜਨਤਾ ਕਰਫਿਊ ਦੀ ਅਪੀਲ ਕੀਤੀ ਹੈ, ਇਕ ਦਿਨ ਦਾ ਸਹਿਯੋਗ ਇਨਫੈਕਸ਼ਨ ਪ੍ਰਸਾਰ ਦੀ ਚੈਨ ਨੂੰ ਰੋਕਣ 'ਚ ਮਦਦ ਕਰੇਗਾ।
ਕੋਰੋਨਾ ਨਾਲ ਮਰਨ ਵਾਲਿਆਂ ਦੀ ਉਮਰ 64 ਸਾਲ ਤੋਂ ਵਧ
ਉਨ੍ਹਾਂ ਨੇ ਦੱਸਿਆ ਕਿ ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਇਨਫੈਕਟਡ ਦੇ 206 ਮਾਮਲਿਆਂ ਦੀ ਪੁਸ਼ਟੀ, 6700 ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਚਾਰ ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਦੀ ਉਮਰ 64 ਸਾਲ ਤੋਂ ਵਧ ਸੀ। ਸਿਹਤ ਮੰਤਰਾਲੇ ਨੇ ਦੱਸਿਆ ਕਿ ਇਟਲੀ ਦੇ ਜਿਸ ਨਾਗਰਿਕ ਦੇ ਜੈਪੁਰ 'ਚ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਸੀ, ਉਹ ਸਿਹਤਮੰਦ ਹੋ ਗਿਆ ਸੀ, ਬਾਅਦ 'ਚ ਉਸ ਦੇ ਨਮੂਨੇ ਜਾਂਚ 'ਚ ਨੈਗੇਟਿਵ ਆਏ ਸਨ, ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਜੈਪੁਰ 'ਚ ਮਰਨ ਵਾਲੇ ਇਟਲੀ ਦੇ ਵਿਅਕਤੀ ਨੂੰ ਅਸੀਂ ਭਾਰਤ 'ਚ ਕੋਰੋਨਾ ਇਨਫੈਕਸ਼ਨ ਨਾਲ ਹੋਣ ਵਾਲੀਆਂ ਮੌਤਾਂ 'ਚ ਨਹੀਂ ਗਿਣ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਟੀਮਾਂ ਨੂੰ ਸੂਬਿਆਂ 'ਚ ਭੇਜਿਆ ਗਿਆ ਹੈ ਤਾਂ ਕਿ ਉਹ ਕੋਰੋਨਾ ਵਾਇਰਸ ਨਾਲ ਨਜਿੱਠਣ 'ਚ ਉਨ੍ਹਾਂ ਦੀ ਮਦਦ ਕਰ ਸਕਣ।