ਲਾਕ ਡਾਊਨ : 'ਦੁੱਧ' 'ਤੇ ਪਈ ਕੋਰੋਨਾ ਦੀ ਮਾਰ, 40 ਫੀਸਦੀ ਤੱਕ ਘਟੀ ਵਿਕਰੀ

04/02/2020 10:37:37 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਨਾਲ ਇਸ ਸਮੇਂ ਪੂਰੀ ਦੁਨੀਆ ਜੂਝ ਰਹੀ ਹੈ। ਭਾਰਤ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਵਾਇਰਸ ਤੋਂ ਬਚਾਅ ਲਈ ਇਕੋਂ-ਇਕ ਬਚਾਅ ਹੈ, ਲਾਕ ਡਾਊਨ। ਯਾਨੀ ਕਿ ਘਰਾਂ 'ਚ ਬੰਦ ਰਹੋ। ਲਾਕ ਡਾਊਨ ਕਾਰਨ ਹੋਣ ਨਾਲ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਦੀ ਮੰਗ ਘਟੀ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਦੁੱਧ ਦੀ ਵਿਕਰੀ 'ਤੇ ਪਿਆ ਹੈ। ਲਾਕ ਡਾਊਨ ਕਾਰਨ ਦੁੱਧ ਦੀ ਮੰਗ ਘੱਟ ਗਈ ਹੈ। ਹੋਟਲ, ਰੈਸਟੋਰੈਂਟ ਸਮੇਤ ਸਰਕਾਰੀ ਅਦਾਰੇ ਬੰਦ ਹੋਣ ਕਾਰਨ ਸਹਿਕਾਰੀ ਸੰਸਥਾਵਾਂ ਦੀ ਦੁੱਧ ਦੀ ਵਿਕਰੀ 40 ਫੀਸਦੀ ਤੱਕ ਘੱਟ ਗਈ ਹੈ। 

ਰੋਜ਼ਾਨਾ ਬਣਦੈ 1810 ਟਨ ਮਿਲਕ ਪਾਊਡਰ—
ਵਿਕਰੀ ਘੱਟ ਹੋਣ ਕਾਰਨ ਹੁਣ ਰੋਜ਼ਾਨਾ 1810 ਟਨ ਮਿਲਕ ਪਾਊਡਰ ਰੋਜ਼ਾਨਾ ਬਣਾਇਆ ਜਾ ਰਿਹਾ ਹੈ। ਅਮੂਲ, ਸਾਂਚੀ, ਸਰਸ, ਪਾਰਸ, ਸੁਧਾ ਅਤੇ ਨੰਦਨੀ ਵਰਗੇ 27 ਸਟੇਟ ਮਿਲਕ ਫੈਡਰੇਸ਼ਨ ਅਤੇ 1.63 ਕਰੋੜ ਡੇਅਰੀ ਕਿਸਾਨਾਂ ਦੇ ਮੈਂਬਰ ਵਾਲੀ ਸਰਵਉੱਚ ਸੰਸਥਾ 'ਨੈਸ਼ਨਲ ਕੋਆਪਰੇਟਿਵ ਡੇਅਰੀ ਫੈਡਰੇਸ਼ਨ ਆਫ ਇੰਡੀਆ (ਐੱਨ. ਸੀ. ਡੀ. ਐੱਫ.) ਹੈ। ਇਸ ਦੇ ਮੁਤਾਬਕ ਸਹਿਕਾਰੀ ਸੰਸਥਾਵਾਂ ਰੋਜ਼ਾਨਾ 5.10 ਕਰੋੜ ਲੀਟਰ ਦੁੱਧ ਸੋਸਾਇਟੀ ਵਲੋਂ ਖਰੀਦ ਰਹੀਆਂ ਹਨ, ਜਦਕਿ ਵਿਕਰੀ 3.15 ਕਰੋੜ ਦੀ ਹੋ ਰਹੀ ਹੈ। 

ਆਈਕ੍ਰੀਮ, ਪੇੜਾ ਤੇ ਪਨੀਰ ਦੀ ਡਿਮਾਂਡ ਨਾ ਦੇ ਬਰਾਬਰ—
ਐੱਨ. ਸੀ. ਡੀ. ਐੱਫ. ਦੇ ਸਾਬਕਾ ਚੇਅਰਮੈਨ ਸੁਭਾਸ਼ ਮਾਂਡਗੇ ਨੇ ਕਿਹਾ ਕਿ ਆਈਕ੍ਰੀਮ, ਪੇੜਾ, ਪਨੀਰ, ਖੀਰ ਆਦਿ ਦੀ ਡਿਮਾਂਡ ਨਾ ਦੇ ਬਰਾਬਰ ਹੋ ਗਈ ਹੈ। ਐੱਨ. ਸੀ. ਡੀ. ਐੱਫ. ਦੇ ਮੈਨੇਜਿੰਗ ਡਾਇਰੈਕਟਰ ਕਿਸ਼ੋਰ ਸੁਪੇਕਰ ਨੇ ਕਿਹਾ ਕਿ ਨਿੱਜੀ ਖੇਤਰ ਦੀ ਖਰੀਦਦਾਰੀ ਬੰਦ ਹੈ, ਇਸ ਲਈ ਸੰਸਥਾ ਦੀ ਕਿਸਾਨਾਂ ਤੋਂ ਖਰੀਦਦਾਰੀ 10 ਤੋਂ 15 ਫੀਸਦੀ ਵੱਧ ਗਈ ਹੈ। ਓਧਰ ਅਮੂਲ ਬਰਾਂਡ ਦੀ ਸੰਸਥਾ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਵਲੋਂ ਦੱਸਿਆ ਗਿਆ ਕਿ ਸੰਸਥਾ ਰੋਜ਼ਾਨਾ 2.6 ਕਰੋੜ ਲੀਟਰ ਦੁੱਧ ਰੋਜ਼ਾਨਾ ਖਰੀਦ ਰਹੀ ਹੈ, ਜਦਕਿ ਵਿਕਰੀ 1.4 ਕਰੋੜ ਲੀਟਰ ਦੀ ਹੋ ਰਹੀ ਹੈ। ਇਕ ਕਰੋੜ ਲੀਟਰ ਦੁੱਧ ਤੋਂ ਇਕ ਹਜ਼ਾਰ ਟਨ ਮਿਲਕ ਪਾਊਡਰ ਬਣ ਰਿਹਾ ਹੈ। ਬਾਕੀ ਬਚੇ ਹੋਏ ਦੁੱਧ ਤੋਂ ਮੱਖਣ ਅਤੇ ਪਨੀਰ ਦਾ ਉਤਪਾਦਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲਾਕ ਡਾਊਨ ਦੀ ਸ਼ੁਰੂਆਤੀ 3-4 ਦਿਨ ਦੁੱਧ ਦੀ ਵਿਕਰੀ 15 ਫੀਸਦੀ ਵਧੀ ਪਰ ਇਸ ਤੋਂ ਬਾਅਦ 25 ਫੀਸਦੀ ਡਿੱਗ ਗਈ।


Tanu

Content Editor

Related News