ਲਾਕਡਾਊਨ ਦੌਰਾਨ ਪੁਲਸ ਵਾਲਿਆਂ ਨੇ ਕਿਤੇ ਵਜਾਈ ਗਿਟਾਰ ਤੇ ਕਿਤੇ ਪਾਇਆ ਭੰਗੜਾ (ਵੀਡੀਓ)

03/23/2020 2:07:42 PM

ਇੰਟਰਨੈਸ਼ਨਲ ਡੈਸਕ– ਪੂਰੀ ਦੁਨੀਆ ’ਚ ਇਸ ਸਮੇਂ ਕਿਸੇ ਗੱਲ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਤਾਂ ਉਹ ਹੈ ਕੋਰੋਨਾਵਾਇਰਸ। 22 ਮਾਰਚ ਦੇ ਦਿਨ ਭਾਰਤ ’ਚ ‘ਜਨਤਾ ਕਰਫਿਊ’ ਸੀ। ਲੋਕ ਆਪਣੇ ਘਰਾਂ ’ਚੋਂ ਬਾਹਰ ਨਹੀਂ ਨਿਕਲੇ। ਪੂਰੀ ਦੁਨੀਆ ’ਚ ਲਾਕਡਾਊਨ ਹੋਣ ਵਲ ਵਧ ਰਹੀ ਹੈ। ਕਈ ਦੇਸ਼ ਪੂਰੀ ਤਰ੍ਹਾਂ ਬੰਦ ਹਨ। ਭਾਰਤ ’ਚ ਵੀ ਰਾਜਸਥਾਨ, ਦਿੱਲੀ, ਪੰਜਾਬ ਵਰਗੇ ਰਾਜਾਂ ਨੂੰ 31 ਮਾਰਚ ਤਕ ਲਾਕਡਾਊਨ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਦੁਨੀਆ ਭਰ ਦੀ ਪੁਲਸ ਦੀਆਂ ਕੁਝ ਵੀਡੀਓਜ਼ ਹਨ। ਕਿਸੇ ’ਚ ਉਹ ਲਾਕਡਾਊਨ ਦੌਰਾਨ ਗਿਟਾਰ ਵਜਾਉਂਦੇ ਨਜ਼ਰ ਆ ਰਹੇ ਹਨ, ਤਾਂ ਕਿਸੇ ’ਚ ਭੰਗੜਾ ਕਰਦੇ ਹੋਏ। 

ਇਹ ਰਹੀ ਪਹਿਲੀ ਵੀਡੀਓ


Rachel Clarke ਨੇ ਇਹ ਵੀਡੀਓ ਆਪਣੇ ਟਵਿਟਰ ’ਤੇ ਸ਼ੇਅਰ ਕੀਤੀ ਹੈ। ਉਹ ਲਿਖਦੀ ਹੈ, ‘ਇਨ੍ਹਾਂ ਸਪੈਨਿਸ਼ ਪੁਲਸ ਕਰਮਚਾਰੀਆਂ ਨੇ ਦੱਸ ਦਿੱਤਾ ਕਿ ਲਾਕਡਾਊਨ ਦੌਰਾਨ ਕਿਵੇਂ ਚੀਅਰ-ਅਪ ਕਰੋ। ਬਹੁਤ ਸੁੰਦਰ।’

60 ਲੱਖ ਲੋਕਾਂ ਨੇ ਦੇਖੀ ਇਹ ਵੀਡੀਓ


ਇਹ ਵੀਡੀਓ ਖਬਰ ਲਿਖੇ ਜਾਣ ਤਕ 60 ਲੱਖ ਲੋਕਾਂ ਨੇ ਦੇਖੀ। ਇਥੋਂ ਤਕ ਕਿ ਲੋਕਾਂ ਨੇ ਪੁਲਸ ਕਰਮਚਾਰੀਆਂ ਦਾ ਸਾਥ ਦਿੱਤਾ। ਇਕ ਪੁਲਸ ਕਰਮਚਾਰੀ ਨੇ ਇਸ ਵੀਡੀਓ ’ਚ ਗਿਟਾਰ ਕੱਢ ਲਈ। ਬਾਕੀ ਡਾਂਸ ਕਰਨ ਲੱਗੇ। ਪੂਰੀ ਗਲੀ ਉਨ੍ਹਾਂ ਦੇ ਨਾਲ ਗਾਣਾ ਗਾਉਣ ਲੱਗ ਪਈ। ਇਸ ਤੋਂ ਇਲਾਵਾ ਕਈ ਹੋਰ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। 

ਤਾਂ ਜੋ ਕੋਰੋਨਾ ਤੋਂ ਧਿਆਨ ਭਟਕ ਸਕੇ


ਲੋਕਾਂ ’ਚ ਕੋਰੋਨਾਵਾਇਰਸ ਨੂੰ ਲੈ ਕੇ ਇੰਨਾ ਡਰ ਬੈਠਾ ਹੈ ਕਿ ਉਹ ਘਰ ’ਚ ਬੈਠੇ-ਬੈਠੇ ਪੈਨਿਕ ਹੋ ਰਹੇ ਹਨ! ਅਜਿਹੇ ’ਚ ਪੁਲਸ ਦਾ ਇਹ ਕਦਮ ਉਨ੍ਹਾਂ ਦਾ ਧਿਆਨ ਭਟਕਾ ਰਿਹਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਵਲ ਕਦਮ ਵਧਾ ਰਿਹਾ ਹੈ। ਲੋਕ ਇਨ੍ਹਾਂ ਵੀਡੀਓਜ਼ ਨੂੰ ਟਵਿਟਰ ’ਤੇ ਸ਼ੇਅਰ ਕਰ ਰਹੇ ਹਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਇਹ ਗੱਲ ਪਹੁੰਚ ਸਕੇ, ਡਰਨ ਦੀ ਲੋੜ ਨਹੀਂ ਹੈ। 

ਪੰਜਾਬ ਪੁਲਸ ਨੇ ਵੀ ਗਾਇਆ ਗਾਣਾ

 

ਇਥੋਂ ਤਕ ਕਿ ਕੋਰੋਨਾਵਾਇਰਸ ਨੂੰ ਲੈ ਕੇ ਪੰਜਾਬ ਪੁਲਸ ਨੇ ਵੀ ਜਨਤਾ ਨੂੰ ਜਾਗਰੂਕ ਕੀਤਾ ਹੈ। ਉਨ੍ਹਾਂ ਵਲੋਂ ਬਣਾਇਆ ਗਿਆ ਇਹ ਗਾਣਾ ਕਾਫੀ ਵਾਇਰਲ ਹੋ ਰਿਹਾ ਹੈ। 

ਪੁਲਸ ਦਾ ਧੰਨਵਾਦ ਕਰ ਰਹੀ ਜਨਤਾ


ਇਸ ਵਿਚਕਾਰ ਦੁਨੀਆ ਦੇ ਤਮਾਮ ਲੋਕ ਘਰ ਦੀ ਬਾਲਕਨੀ ’ਚ ਆ ਕੇ ਪੁਲਸ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ। 
 


Rakesh

Content Editor

Related News