ਭਾਰਤ ''ਚ ''ਕੋਰੋਨਾ'' ਦਾ ਕਹਿਰ ਜਾਰੀ, ਪੀੜਤ ਮਰੀਜ਼ਾਂ ਦੀ ਗਿਣਤੀ 17 ਹਜ਼ਾਰ ਤੋਂ ਪਾਰ

Monday, Apr 20, 2020 - 10:43 AM (IST)

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 17 ਹਜ਼ਾਰ ਤੋਂ ਪਾਰ ਹੋ ਗਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ 'ਚੋਂ 2,546 ਲੋਕ ਹੁਣ ਤਕ ਸਿਹਤਮੰਦ ਹੋ ਚੁੱਕੇ ਹਨ। ਕੋਰੋਨਾ ਮਰੀਜ਼ਾਂ ਦੀ ਗਿਣਤੀ 17,265 ਹੋ ਗਈ ਹੈ। ਹੁਣ ਤਕ 543 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਸੋਮਵਾਰ ਭਾਵ ਅੱਜ ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 1,553 ਨਵੇਂ ਕੇਸ ਸਾਹਮਣੇ ਆਏ ਹਨ ਅਤੇ 36 ਲੋਕਾਂ ਦੀ ਮੌਤ ਹੋਈ ਹੈ।

PunjabKesari

ਸਿਹਤ ਮੰਤਰਾਲਾ ਮੁਤਾਬਕ ਵਾਇਰਸ ਦਾ ਸਭ ਤੋਂ ਜ਼ਿਆਦਾ ਕਹਿਰ ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਆਦਿ ਸੂਬਿਆਂ 'ਚ ਸਭ ਤੋਂ ਵਧੇਰੇ ਹੈ। ਮਹਾਰਾਸ਼ਟਰ 'ਚ ਕੁੱਲ ਪਾਜ਼ੀਟਿਵ ਕੇਸ 4,203 ਹਨ, ਜਦਕਿ 507 ਲੋਕ ਠੀਕ ਹੋਏ ਹਨ ਅਤੇ 223 ਲੋਕਾਂ ਦੀ ਇੱਥੇ ਮੌਤ ਹੋਈ ਹੈ। ਦੂਜੇ ਨੰਬਰ 'ਤੇ ਦਿੱਲੀ ਹੈ, ਜਿੱਥੇ 2,003 ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ 72 ਲੋਕ ਠੀਕ ਹੋਏ ਹਨ ਅਤੇ 45 ਲੋਕ ਵਾਇਰਸ ਨਾਲ ਜਾਨ ਗੁਆ ਚੁੱਕੇ ਹਨ। ਤੀਜੇ ਨੰਬਰ 'ਤੇ ਰਾਜਸਥਾਨ ਹੈ, ਜਿੱਥੇ 1,478 ਪਾਜ਼ੀਟਿਵ ਕੇਸ ਹਨ, ਜਿਨ੍ਹਾਂ 'ਚੋਂ 183 ਲੋਕ ਠੀਕ ਹੋਏ ਹਨ ਅਤੇ 14 ਲੋਕਾਂ ਦੀ ਮੌਤ ਹੋਈ ਹੈ। ਚੌਥਾ ਨੰਬਰ ਮੱਧ ਪ੍ਰਦੇਸ਼ ਦਾ ਹੈ, ਇੱਥੇ 1,477 ਕੇਸ ਹਨ ਅਤੇ 127 ਲੋਕ ਠੀਕ ਹੋਏ, ਜਦਕਿ 70 ਲੋਕਾਂ ਦੀ ਮੌਤ ਹੋਈ ਹੈ। ਦੱਸ ਦੇਈਏ ਭਾਰਤ 'ਚ ਇਹ ਵਾਇਰਸ 32 ਦੇ ਕਰੀਬ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲ ਚੁੱਕਾ ਹੈ।

ਦੱਸਣਯੋਗ ਹੈ ਕਿ ਦੁਨੀਆ ਭਰ ਦੇ 200 ਤੋਂ ਵਧੇਰੇ ਦੇਸ਼ਾਂ 'ਚ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਚੁੱਕਾ ਹੈ। ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1,65,073 ਅਤੇ ਵਾਇਰਸ ਨਾਲ ਮਰੀਜ਼ਾਂ ਦੀ ਗਿਣਤੀ 24 ਲੱਖ ਤੋਂ ਪਾਰ ਹੋ ਚੁੱਕੀ ਹੈ। ਇਸ ਵਾਇਰਸ ਤੋਂ ਬਚਣ ਦਾ ਇਕੋ-ਇਕ ਉਪਾਅ ਹੈ- ਲਾਕਡਾਊਨ। ਇਸ ਲਈ ਲੋਕ ਲਾਕਡਾਊਨ ਦਾ ਪਾਲਣ ਕਰਨ ਅਤੇ ਘਰਾਂ 'ਚ ਸੁਰੱਖਿਅਤ ਰਹਿਣ। ਆਪਣੇ ਹੱਥਾਂ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸਾਬਣ ਨਾਲ ਧੋਣ। ਫਲਾਂ ਅਤੇ ਸਬਜ਼ੀਆਂ ਨੂੰ ਪਾਣੀ ਨਾਲ ਧੋਇਆ ਜਾਵੇ, ਨਾ ਕਿ ਸੈਨੇਟਾਈਜ਼ਰ ਨਾਲ।


Tanu

Content Editor

Related News