ਹਿਮਾਚਲ 'ਚ ਕੋਰੋਨਾ ਪੀੜਤਾਂ ਦੀ ਗਿਣਤੀ 247 ਤੱਕ ਪਹੁੰਚੀ, ਹੁਣ ਤੱਕ 5 ਮੌਤਾਂ

05/27/2020 4:43:14 PM

ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਸੂਬੇ 'ਚ 2 ਦਿਨਾਂ ਦੌਰਾਨ ਕੋਰੋਨਾ ਦੇ 44 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਮਾਮਲਿਆਂ ਦਾ ਅੰਕੜਾ 247 ਤੱਕ ਪਹੁੰਚ ਚੁੱਕਿਆ ਹੈ। ਹੁਣ ਤੱਕ 63 ਮਰੀਜ਼ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਬਾਹਰੋਂ ਆਉਣ ਵਾਲਿਆਂ ਦੇ ਕਾਰਨ ਪਾਜ਼ੇਟਿਵ ਮਾਮਲਿਆਂ 'ਚ ਵਾਧਾ ਹੋਇਆ ਹੈ। 

PunjabKesari

ਸੂਬੇ 'ਚ ਹੁਣ ਤੱਕ ਇਸ ਮਹਾਮਾਰੀ ਕਾਰਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਦੀ ਪੁਸ਼ਟੀ ਐਡੀਸ਼ਨਲ ਚੀਫ ਸਕੱਤਰ ਸਿਹਤ ਅਤੇ ਕੋਵਿਡ-19 ਦੇ ਨੋਡਲ ਅਧਿਕਾਰੀ ਆਰ.ਡੀ. ਧੀਮਾਨ ਨੇ ਕੀਤੀ ਹੈ। ਹੁਣ ਤੱਕ ਸੂਬੇ 'ਚ ਸਰਗਰਮ ਮਾਮਲਿਆਂ ਦੀ ਗਿਣਤੀ 175 ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਬਾਹਰੀ ਸੂਬਿਆਂ ਤੋਂ ਆਏ ਲੋਕਾਂ ਦੇ ਕਾਰਨ ਸੂਬੇ 'ਚ ਮਾਮਲੇ ਵਧੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਪੰਜ ਜ਼ਿਲਿਆਂ 'ਚ ਕੁੱਲ 24 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਹਮੀਰਪੁਰ ਜ਼ਿਲੇ ਤੋਂ 15 ਮਾਮਲੇ ਸਾਹਮਣੇ ਆਏ ਹਨ। ਸ਼ਿਮਲਾ ਅਤੇ ਕਾਂਗੜਾ ਤੋਂ 3-3 ਮਾਮਲੇ, ਚੰਬਾ ਤੋਂ 2 ਅਤੇ ਜ਼ਿਲਾ ਊਨਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ।

ਸ਼੍ਰੀ ਧੀਮਾਨ ਨੇ ਦੱਸਿਆ ਹੈ ਕਿ ਸੂਬੇ 'ਚ ਹੁਣ ਤੱਕ 38265 ਲੋਕਾਂ ਦੀ ਨਿਗਰਾਨੀ ਪੂਰੀ ਹੋ ਚੁੱਕੀ ਹੈ, ਜਿਸ 'ਚ 12843 ਲੋਕਾਂ ਨੇ 28 ਦਿਨਾਂ ਦੀ ਮਿਆਦ ਪੂਰੀ ਕਰ ਚੁੱਕੇ ਹਨ ਅਤੇ ਮੌਜੂਦਾ ਸਮੇਂ 25433 ਲੋਕ ਨਿਗਰਾਨੀ 'ਚ ਹਨ ਅਤੇ 29379 ਲੋਕਾਂ ਦੇ ਟੈਸਟ ਹੋ ਚੁੱਕੇ ਹਨ, ਜਿਸ 'ਚ 28989 ਲੋਕਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਬੀਤੇ ਦਿਨ 143 ਲੋਕਾਂ ਦੇ ਸੈਂਪਲ ਲਏ ਗਏ ਸੀ, ਜਿਨ੍ਹਾਂ 'ਚੋਂ 66 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਨ੍ਹਾਂ 'ਚੋਂ 77 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।


Iqbalkaur

Content Editor

Related News