ਯੂ.ਪੀ 'ਚ ਇਕ ਹੀ ਪਰਿਵਾਰ ਦੇ 19 ਮੈਂਬਰ ਕੋਰੋਨਾ ਪਾਜ਼ੀਟਿਵ, ਇਲਾਕਾ ਸੀਲ

04/25/2020 11:10:07 AM

ਲਖਨਊ-ਦੇਸ਼ ਭਰ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ 'ਚ ਇਕੋ ਪਰਿਵਾਰ ਦੇ 19 ਮੈਂਬਰ ਕੋਰੋਨਾ ਪਾਜ਼ੀਟਿਵ ਮਿਲਣ ਕਾਰਨ ਹਫੜਾ-ਦਫੜੀ ਮੱਚ ਗਈ ਹੈ। ਦੱਸਣਯੋਗ ਹੈ ਕਿ
ਇੱਥੋ ਦੇ ਸੰਤਕਬੀਰਨਗਰ ਜ਼ਿਲੇ 'ਚ ਦੇਵਬੰਦ ਤੋਂ ਵਾਪਸ ਆਏ ਇਕ ਵਿਦਿਆਰਥੀ ਦੇ ਪਰਿਵਾਰ ਦੇ 19 ਮੈਂਬਰ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਨਫੈਕਟਡ ਵਿਦਿਆਰਥੀ ਅਸਦੁੱਲਾ ਦੇ ਪਰਿਵਾਰ ਦੇ 29 ਮੈਂਬਰਾਂ ਦੇ ਨਮੂਨੇ ਗੋਰਖਪੁਰ ਸਥਿਤ ਬੀ.ਆਰ.ਡੀ. ਮੈਡੀਕਲ ਕਾਲਜ 'ਚ ਭੇਜੇ ਗਏ ਸੀ। ਸ਼ੁੱਕਰਵਾਰ ਰਾਤ ਨੂੰ ਮਿਲੀ ਜਾਂਚ ਰਿਪੋਰਟ 'ਚ 19 ਮੈਂਬਰ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਜਾਣਕਾਰੀ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਅਲਰਟ ਜਾਰੀ ਕੀਤਾ। ਪੂਰੇ ਇਲਾਕੇ ਨੂੰ ਹਾਟਸਪਾਟ ਐਲਾਨ ਕਰਦੇ ਹੋਏ ਸੀਲ ਕਰ ਦਿੱਤਾ ਹੈ। ਡੀ.ਐੱਮ. ਨੇ ਦੱਸਿਆ ਹੈ ਕਿ ਸਾਰੇ ਪਾਜ਼ੀਟਿਵ ਮਰੀਜ਼ਾਂ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ ਹੈ।

ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ 24 ਅਪ੍ਰੈਲ ਤੱਕ ਸੂਬੇ 'ਚ 17,289 ਲੋਕਾਂ 'ਚ ਕੋਰੋਨਾ ਵਰਗੇ ਲੱਛਣ ਸਾਹਮਣੇ ਆਏ ਹਨ। ਉੱਤਰ ਪ੍ਰਦੇਸ਼ ਦੇ 57 ਜ਼ਿਲਿਆਂ 'ਚ ਕੋਰੋਨਾ ਪੈਰ ਪਸਾਰ ਲਏ ਹਨ। ਹੁਣ ਤੱਕ 11 ਜ਼ਿਲੇ ਅਜਿਹੇ ਵੀ ਹਨ ਜਿੱਥੇ ਕੋਰੋਨਾਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।  ਪੂਰੇ ਦੇਸ਼ 'ਚ ਕੋਰੋਨਾ ਦੇ 24506 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 775 ਲੋਕਾਂ ਦੀਮੌਤ ਹੋ ਚੁੱਕੀ ਹੈ। ਇਸ ਦੇ ਨਾਲ 5063 ਲੋਕ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ। 


Iqbalkaur

Content Editor

Related News