ਖ਼ੁਸ਼ਖ਼ਬਰੀ : ਭਾਰਤ ’ਚ 2 ਕੋਰੋਨਾ ਟੀਕਿਆਂ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ

01/03/2021 12:00:52 PM

ਨਵੀਂ ਦਿੱਲੀ (ਵਾਰਤਾ) : ਭਾਰਤ ਵਿੱਚ ਕੋਰੋਨਾ ਵਾਇਰਸ ਕੋਵਿਡ-19 ਦੀ 2 ਟੀਕਿਆਂ ਦੀ ਐਮਰਜੈਂਸੀ ਵਰਤੋਂ ਲਈ ਰੈਗੂਲੇਟਰੀ ਮਨਜ਼ੂਰੀ ਮਿਲ ਗਈ ਹੈ, ਜਿਸ ਨਾਲ ਕੋਰੋਨਾ ਦੇ ਟੀਕਾਕਰਨ ਦਾ ਰਾਹ ਪੱਧਰਾ ਹੋ ਗਿਆ ਹੈ।

ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ ਦੇ ਝੰਡੇ ਬਰਦਾਰ ਬਜ਼ੁਰਗ ਪਰ ਕਾਫੀ ਪੜ੍ਹੇ-ਲਿਖੇ'

ਕੰਟਰੋਲਰ ਜਨਰਲ ਆਫ ਇੰਡੀਅਨ ਮੈਡੀਸਨ (ਡੀ.ਸੀ.ਜੀ.ਆਈ.) ਡਾ. ਵੇਣੁਗੋਪਾਲ ਜੀ  ਸੋਮਾਨੀ ਨੇ ਅੱਜ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (ਸੀ.ਡੀ.ਐਸ.ਸੀ.ਓ.) ਨੇ ਭਾਰਤ ਬਾਇਓਟੇਕ ਦੀ ‘ਕੋਵੈਕਸੀਨ’ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ‘ਕੋਵੀਸ਼ੀਲਡ ’ ਦੀ ਐਮਰਜੈਂਸੀ ਵਰਤੋਂ ਨੂੰ ਲੈ ਕੇ ਕੀਤੀ ਗਈ ਆਪਣੀ ਸਬਜੈਕਟ ਐਕਸਪਟਰ ਕਮੇਟੀ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਬੱਚਿਆਂ ਸਮੇਤ 9 ਲੋਕਾਂ ਦੀ ਮੌਤ

ਡਾ. ਸੋਮਾਨੀ ਨੇ ਦੱਸਿਆ ਕਿ ਸੀ.ਡੀ.ਐਸ.ਸੀ.ਓ. ਦੀ ਇਸ ਕਮੇਟੀ ਵਿੱਚ ਕਈ ਵੀਸ਼ਿਆਂ ਦੇ ਮਾਹਰ ਸ਼ਾਮਿਲ ਹਨ। ਇਸ ਕਮੇਟੀ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੈਠਕ ਕੀਤੀ ਸੀ ਅਤੇ ਆਪਣੀਆਂ 3 ਸਿਫਾਰੀਸ਼ਾਂ ਪੇਸ਼ ਕੀਤੀਆਂ ਸਨ। ਇਨ੍ਹਾਂ ਸਿਫਾਰਿਸ਼ਾਂ ਵਿੱਚ 2 ਕੋਰੋਨਾ ਟੀਕਿਆਂ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੇ ਜਾਣ ਅਤੇ ਇੱਕ ਤੀਜੇ ਪੜਾਅ ਦੇ ਮਨੁੱਖੀ ਪ੍ਰੀਖਣ ਲਈ ਕੈਡਿਲਾ ਹੇਲਥਕੇਅਰ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਸੰਬੰਧ ਵਿੱਚ ਸਨ। ਇਨ੍ਹਾਂ ਤਿੰਨਾਂ ਸਿਫਾਰਿਸ਼ਾਂ ਨੂੰ ਸੀ.ਡੀ.ਐਸ.ਸੀ.ਓ. ਨੇ ਮਨਜੂਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਬਾਇਓਟੇਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ 2 ਡੋਜ਼ ਵਿੱਚ ਦਿੱਤੀ ਜਾਣ ਵਾਲੀ ਵੈਕਸੀਨ ਹੈ ਜਦੋਂ ਕਿ ਕੈਡਿਲਾ ਹੇਲਥਕੇਅਰ ਵੱਲੋਂ ਵਿਕਸਿਤ ਕੀਤੀ ਜਾ ਰਹੀ ਵੈਕਸੀਨ 3 ਡੋਜ ਵਾਲੀ ਹੈ।

ਇਹ ਵੀ ਪੜ੍ਹੋ : ਪ੍ਰੇਮੀ ਦਾ ਪ੍ਰਪੋਜ਼ਲ ਸੁਣਦੇ ਹੀ 650 ਫੁੱਟ ਚਟਾਨ ਤੋਂ ਹੇਠਾਂ ਡਿੱਗੀ ਪ੍ਰੇਮਿਕਾ, ਡਿੱਗਦੇ ਹੋਏ ਦਿੱਤਾ ਇਹ ਜਵਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News