ਦੇਸ਼ ’ਚ ਕੋਰੋਨਾ ਦਾ ਮੁੜ ਵਧਿਆ ਗਰਾਫ਼, ਇਕ ਦਿਨ ’ਚ ਆਏ 25, 320 ਨਵੇਂ ਕੇਸ

Sunday, Mar 14, 2021 - 01:32 PM (IST)

ਦੇਸ਼ ’ਚ ਕੋਰੋਨਾ ਦਾ ਮੁੜ ਵਧਿਆ ਗਰਾਫ਼, ਇਕ ਦਿਨ ’ਚ ਆਏ 25, 320 ਨਵੇਂ ਕੇਸ

ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਵਾਇਰਸ ਦੇ ਐਤਵਾਰ ਨੂੰ 25,320 ਨਵੇਂ ਕੇਸ ਸਾਹਮਣੇ ਆਏ, ਜੋ ਪਿਛਲੇ 84 ਦਿਨਾਂ ’ਚ ਪੀੜਤਾਂ ਦੀ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਦੇਸ਼ ’ਚ ਹੁਣ ਤੱਕ ਪੀੜਤ ਪਾਏ ਗਏ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 1,13,59,048 ਹੋ ਗਈ ਹੈ। ਇਸ ਤੋਂ ਪਹਿਲਾਂ 20 ਦਸੰਬਰ ਨੂੰ ਵਾਇਰਸ ਦੇ 26,624 ਨਵੇਂ ਕੇਸ ਸਾਹਮਣੇ ਆਏ ਸਨ। ਕੇਂਦਰ ਸਿਹਤ ਮੰਤਰਾਲਾ ਦੇ ਸਵੇਰੇ 8 ਵਜੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਵਿਡ-19 ਕਾਰਨ ਐਤਵਾਰ ਨੂੰ 161 ਲੋਕਾਂ ਦੀ ਮੌਤ ਹੋ ਗਈ, ਜੋ ਕਿ ਪਿਛਲੇ 44 ਦਿਨਾਂ ਵਿਚ ਸਭ ਤੋਂ ਵੱਧ ਮਿ੍ਰਤਕਾਂ ਦੀ ਗਿਣਤੀ ਹੈ। 

ਦੇਸ਼ ਵਿਚ ਵਾਇਰਸ ਕਾਰਨ ਹੁਣ ਤੱਕ ਕੁੱਲ 1,58,607 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲਾ ਨੇ ਦੱਸਿਆ ਕਿ ਦੇਸ਼ ਵਿਚ 2,10,544 ਲੋਕ ਜੇਰੇ ਇਲਾਜ ਹਨ, ਜੋ ਕੁੱਲ ਪੀੜਤਾਂ ਦਾ 1.85 ਫ਼ੀਸਦੀ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ 1,09,89,897 ਲੋਕ ਵਾਇਰਸ ਮੁਕਤ ਹੋ ਚੁੱਕੇ ਹਨ, ਜਦਕਿ ਮੌਤ ਦਰ 1.40 ਫ਼ੀਸਦੀ ਬਣੀ ਹੋਈ ਹੈ। 

ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ ਦੇਸ਼ ਵਿਚ 13 ਮਾਰਚ ਤੱਕ 22,67,03,641 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 8,64,368 ਨਮੂਨਿਆਂ ਦੀ ਜਾਂਚ ਸ਼ਨੀਵਾਰ ਨੂੰ ਕੀਤੀ ਗਈ। ਐਤਵਾਰ ਨੂੰ ਜਿਨ੍ਹਾਂ 161 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਮਹਾਰਾਸ਼ਟਰ ਦੇ 88, ਪੰਜਾਬ ਦੇ 22 ਅਤੇ ਕੇਰਲ ਦੇ 12 ਲੋਕ ਸ਼ਾਮਲ ਹਨ। ਦੱਸ ਦੇਈਏ ਕਿ ਦੇਸ਼ ਵਿਚ ਕੁੱਲ 2,97,38,409 ਲੋਕਾਂ ਦੀ ਕੋਰੋਨਾ ਵੈਕਸੀਨ ਲਾਈ ਜਾ ਚੁੱਕੀ ਹੈ।


author

Tanu

Content Editor

Related News