ਕੋਰੋਨਾ ਵਾਇਰਸ : ਟਰੈਫਿਕ ਸਿਗਨਲ 'ਤੇ ਪੁਲਸ ਸਿਖਾ ਰਹੀ ਹੱਥ ਧੋਣ ਦਾ ਤਰੀਕਾ

03/19/2020 5:09:16 PM

ਹੈਦਰਾਬਾਦ— ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਭਾਰਤ 'ਚ ਵੀ ਹੁਣ ਤੱਕ ਕਰੀਬ 174 ਮਾਮਲੇ ਸਾਹਮਣੇ ਆਏ ਹਨ। ਇਸੇ ਦੇ ਮੱਦੇਨਜ਼ਰ ਲੋਕਾਂ ਨੂੰ ਘਰੋਂ ਘੱਟ ਨਿਕਲਣ, ਭੀੜ ਵਾਲੀਆਂ ਥਾਂਵਾਂ 'ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਕੁਝ-ਕੁਝ ਸਮੇਂ 'ਤੇ ਹੱਥ ਚੰਗੀ ਤਰ੍ਹਾਂ ਨਾਲ ਧੋਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ।

 

ਟਰੈਫਿਕ ਪੁਲਸ ਹੱਥ ਸਾਫ਼ ਰੱਖਣ ਲਈ ਕੈਂਪੇਨ ਚੱਲਾ ਰਹੀ ਹੈ
ਇਸ ਵਿਚ ਤੇਲੰਗਾਨਾ ਦੀ ਟਰੈਫਿਕ ਪੁਲਸ ਨੇ ਅਨੋਖਾ ਤਰੀਕਾ ਅਪਣਾਇਆ ਹੈ। ਟਰੈਫਿਕ ਪੁਲਸ ਹੱਥ ਸਾਫ਼ ਰੱਖਣ ਲਈ ਕੈਂਪੇਨ ਚੱਲਾ ਰਹੀ ਹੈ। ਰਚਕੋਂਡਾ ਪੁਲਸ ਨੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ 'ਚ ਟਰੈਫਿਕ ਪੁਲਸ ਕਰਮਚਾਰੀ ਲੋਕਾਂ ਨੂੰ ਹੱਥ ਧੋਣ ਦੇ ਤਰੀਕੇ ਦੱਸ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੇਰਲ ਪੁਲਸ ਨੇ ਕੋਰੋਨਾਵਾਇਰਸ ਤੋਂ ਬਚਾਅ ਲਈ ਦੱਸਿਆ ਅਨੋਖਾ ਤਾਰੀਕਾ, ਵੀਡੀਓ ਵਾਇਰਲ

ਵਾਇਰਸ ਨੂੰ ਰੋਕਣ ਤੋਂ ਫੈਲਣ ਲਈ 20 ਸੈਕਿੰਡ ਤੱਕ ਸਾਬਣ ਨਾਲ ਧੋਵੋ ਹੱਥ
ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਵੀ ਸੇਫ ਹੈਂਡਜ਼ ਚੈਲੇਂਜ ਸ਼ੁਰੂ ਕੀਤਾ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜੋ ਇਕ ਆਸਾਨ ਜਿਹੀ ਚੀਜ਼ ਅਸੀਂ ਕਰ ਸਕਦੇ ਹਾਂ ਉਹ ਹੈ ਆਪਣੇ ਹੱਥਾਂ ਨੂੰ ਸਾਫ਼ ਰੱਖਣਾ। ਹੱਥਾਂ ਨੂੰ 20 ਸੈਕਿੰਡ ਤੱਕ ਸਾਬਣ ਨਾਲ ਧੋਣਾ ਚਾਹੀਦਾ। ਨਾਲ ਹੀ ਲੋਕਾਂ ਨਾਲ ਹੱਥ ਮਿਲਾਉਣ ਤੋਂ ਬਚਣਾ ਚਾਹੀਦਾ।


DIsha

Content Editor

Related News