ਮਜ਼ਦੂਰਾਂ ਨੂੰ ਰਾਹਤ : ਬਿਨਾਂ ਕਾਰਡ ਦੇ ਵੀ ਹਰ ਵਿਅਕਤੀ ਨੂੰ ਮਿਲੇਗਾ 5 ਕਿਲੋ ਅਨਾਜ

05/14/2020 4:52:42 PM

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਕਿਸਾਨਾਂ, ਪ੍ਰਵਾਸੀ ਮਜ਼ਦੂਰਾਂ, ਰੇਹੜੀ-ਪੱਟੜੀ ਵਾਲਿਆਂ ਲਈ ਕਈ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ, ਕਿਸਾਨ ਅਤੇ ਗਰੀਬ ਸਾਡੀ ਪਹਿਲ ਹਨ। ਸੰਕਟ ਆਉਣ 'ਤੇ ਅਸੀਂ ਸਭ ਤੋਂ ਪਹਿਲਾਂ ਗਰੀਬ ਦੇ ਖਾਤੇ 'ਚ ਪੈਸੇ ਪਹੁੰਚਾਏ। ਲਾਕਡਾਊਨ ਜ਼ਰੂਰ ਹੈ ਪਰ ਸਰਕਾਰ ਲਗਾਤਾਰ ਦਿਨ-ਰਾਤ ਕੰਮ ਕਰ ਰਹੀ ਹੈ।
 

ਬੇਘਰ ਲੋਕਾਂ ਨੂੰ ਸ਼ੈਲਟਰ ਹੋਮ 'ਚ 3 ਟਾਈਮ ਦਾ ਦਿੱਤਾ ਜਾ ਰਿਹਾ ਹੈ ਖਾਣਾ
ਸੀਤਾਰਮਨ ਨੇ ਕਿਹਾ ਕਿ 25 ਲੱਖ ਕਿਸਾਨ ਕ੍ਰੇਡਿਟ ਕਾਰਡ ਦਿੱਤੇ ਗਏ ਹਨ, 3 ਕਰੋੜ ਕਿਸਾਨਾਂ ਤੱਕ ਮਦਦ ਪਹੁੰਚਾਈ ਗਈ ਹੈ। ਸਰਕਾਰ ਲਾਕਡਾਊਨ 'ਚ ਵੀ ਲਗਾਤਾਰ ਕੰਮ ਕਰ ਰਹੀ ਹੈ। ਰਾਜਾਂ ਨੂੰ ਆਫਤ ਫੰਡ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਗਰੀਬਾਂ ਨੂੰ 11 ਹਜ਼ਾਰ ਕਰੋੜ ਰੁਪਏ ਦੀ ਮਦਦ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਗਰੀਬਾਂ ਲਈ ਭੋਜਨ ਅਤੇ ਰਿਹਾਇਸ਼ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ਼ਹਿਰੀ ਇਲਾਕਿਆਂ 'ਚ ਰਹਿਣ ਵਾਲੇ ਬੇਘਰ ਲੋਕਾਂ ਨੂੰ ਸ਼ੈਲਟਰ ਹੋਮ 'ਚ 3 ਟਾਈਮ ਦਾ ਖਾਣਾ ਦਿੱਤਾ ਜਾ ਰਿਹਾ ਹੈ।
 

ਪ੍ਰਵਾਸੀ ਮਜ਼ੂਦਰਾਂ ਨੂੰ ਮਨਰੇਗਾ 'ਚ ਕੰਮ ਦਿੱਤਾ ਜਾਵੇਗਾ
ਨਿਰਲਾ ਸੀਤਰਮਨ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਧਿਆਨ 'ਚ ਰੱਖਿਆ ਜਾ ਰਿਹਾ ਹੈ। ਪ੍ਰਵਾਸੀ ਮਜ਼ੂਦਰਾਂ ਨੂੰ ਮਨਰੇਗਾ 'ਚ ਕੰਮ ਦਿੱਤਾ ਜਾਵੇਗਾ। 2.33 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਪੰਚਾਇਤ 'ਚ ਕੰਮ ਮਿਲਿਆ। ਮਨਰੇਗਾ 'ਚ 50 ਫੀਸਦੀ ਐਪਲੀਕੇਸ਼ਨ ਵਧੀਆਂ ਹਨ। ਦਿਹਾੜੀ ਨੂੰ ਵਧਾ ਕੇ 202 ਰੁਪਏ ਕਰ ਦਿੱਤਾ ਗਿਆ ਹੈ।
 

ਸਾਰੇ ਵਰਕਰਾਂ ਨੂੰ ਮਜ਼ਦੂਰੀ ਦਾ ਅਧਿਕਾਰ ਦੇਣ ਦੀ ਤਿਆਰੀ
ਉਨ੍ਹਾਂ ਨੇ ਕਿਹਾ ਕਿ ਸਾਰੇ ਵਰਕਰਾਂ ਨੂੰ ਘੱਟੋ-ਘੱਟ ਮਜ਼ਦੂਰੀ ਦਾ ਅਧਿਕਾਰ ਦੇਣ ਦੀ ਤਿਆਰੀ ਹੈ। ਇਸ ਤਰ੍ਹਾਂ ਘੱਟੋ-ਘੱਟ ਮਜ਼ਦੂਰੀ 'ਚ ਖੇਤੀ ਅਸਮਾਨਤਾ ਖਤਮ ਕਰਨ ਦੀ ਯੋਜਨਾ ਹੈ। ਸਾਰੇ ਕਰਮਚਾਰੀਆਂ ਲਈ ਸਾਲਾਨਾ ਹੈਲਥ ਚੈਕਅੱਪ ਵੀ ਜ਼ਰੂਰੀ ਕਰਨ ਯੋਜਨਾ ਹੈ। ਇਹ ਸਭ ਹਾਲੇ ਪਾਈਪਲਾਈਨ 'ਚ ਹੈ। ਸੰਸਦ 'ਚ ਇਨ੍ਹਾਂ 'ਤੇ ਵਿਚਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੇਬਰ ਕਾਨੂੰਨ 'ਤੇ ਕੰਮ ਕੀਤਾ ਜਾ ਰਿਹਾ ਹੈ। ਆਪਣੇ ਰਾਜਾਂ 'ਚ ਆਏ ਮਜ਼ਦੂਰਾਂ ਨੂੰ ਕੰਮ ਕੀਤਾ ਜਾਵੇਗਾ।
 

ਔਰਤਾਂ ਲਈ ਤਾਇਨਾਤ ਹੋਣਗੇ ਸੇਫਟੀ ਗਾਰਡ
ਉਨ੍ਹਾਂ ਨੇ ਕਿਹਾ ਕਿ ਖਤਰਨਾਕ ਖੇਤਰਾਂ ਕੰਮ ਕਰਨ ਵਾਲਿਆਂ ਨੂੰ ਈ.ਐੱਸ.ਆਈ. ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਔਰਤਾਂ ਨੂੰ ਦਿਨ-ਰਾਤ ਕੰਮ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਲਈ ਸੇਫਟੀ ਗਾਰਡ ਵੱਖ ਤੋਂ ਤਾਇਨਾਤ ਹੋਣਗੇ।
 

ਕੋਈ ਕਾਰਡ ਨਹੀਂ, ਉਨ੍ਹਾਂ ਨੂੰ ਦਿੱਤਾ ਜਾਵੇਗਾ 5 ਕਿਲੋ ਅਨਾਜ
ਸੀਤਾਰਮਨ ਨੇ ਕਿਹਾ ਕਿ ਜਿਨ੍ਹਾਂ ਕੋਲ ਰਾਸ਼ਨ ਕਾਰਡ ਜਾਂ ਕੋਈ ਕਾਰਡ ਨਹੀਂ ਹੈ, ਉਨ੍ਹਾਂ ਨੂੰ ਵੀ 5 ਕਿਲੋ ਆਟਾ, ਚਾਵਲ ਅਤੇ ਇਕ ਕਿਲੋ ਛੋਲਿਆਂ ਦੀ ਮਦਦ ਦਿੱਤੀ ਜਾਵੇਗੀ। 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਇਸ 'ਚ 3500 ਕਰੋੜ ਰੁਪਏ ਦਾ ਖਰਚ ਹੋਵੇਗਾ। ਰਾਜ ਸਰਕਾਰਾਂ ਰਾਹੀਂ ਇਸ ਕਾਰਗਰ ਬਣਾਇਆ ਜਾਵੇਗਾ। ਰਾਜਾਂ ਕੋਲ ਹੀ ਇਨ੍ਹਾਂ ਮਜ਼ਦੂਰਾਂ ਦੀ ਜਾਣਕਾਰੀ ਹੈ। ਅਗਲੇ 2 ਮਹੀਨੇ ਤੱਕ ਇਹ ਪ੍ਰਕਿਰਿਆ ਲਾਗੂ ਰਹੇਗੀ।
 

ਵਨ ਨੇਸ਼ਨ-ਵਨ ਰਾਸ਼ਨ ਕਾਰਡ ਦੀ ਯੋਜਨਾ 'ਤੇ ਕੰਮ
ਸੀਤਾਰਮਨ ਨੇ ਕਿਹਾ ਕਿ ਵਨ ਨੇਸ਼ਨ-ਵਨ ਰਾਸ਼ਨ ਕਾਰਡ ਦੀ ਯੋਜਨਾ 'ਤੇ ਕੰਮ ਹੋਵੇਗਾ। ਹਰ ਰਾਜ 'ਚ ਇਹ ਲਾਗੂ ਹੋਵੇਗਾ। ਪ੍ਰਵਾਸੀ ਕਿਸੇ ਵੀ ਰਾਜ ਦੇ ਰਾਸ਼ਨ ਡਿਪੋ ਤੋਂ ਇਸ ਕਾਰਡ ਦੀ ਮਦਦ ਨਾਲ ਰਾਸ਼ਨ ਲੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਗਰੀਬ ਪ੍ਰਵਾਸੀਆਂ ਲਈ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਕਿਫਾਇਤੀ ਕਿਰਾਏ 'ਤੇ ਮਕਾਨ ਦੀ ਯੋਜਨਾ ਸ਼ੁਰੂ ਕਰੇਗੀ।
 

ਸ਼ਿਸ਼ੂ ਮੁਦਰਾ ਲੋਨ 'ਚ ਛੋਟ
ਸੀਤਰਮਨ ਨੇ ਕਿਹਾ ਕਿ ਸ਼ਿਸ਼ੂ ਮੁਦਰਾ ਲੋਨ 'ਚ ਰਿਜ਼ਰਵ ਬੈਂਕ ਨੇ ਤਿੰਨ ਮਹੀਨਿਆਂ ਦਾ ਮੌਰੀਟੋਰੀਅਮ ਦਿੱਤਾ ਹੈ ਪਰ ਇਸ਼ ਤੋਂ ਬਾਅਦ ਸਮੱਸਿਆ ਹੋ ਸਕਦੀ ਹੈ ਤਾਂ ਸ਼ਿਸ਼ੂ ਮੁਦਰਾ ਲੋਨ 'ਚ 50 ਹਜ਼ਾਰ ਰੁਪਏ ਤੱਕ ਲੋਨ ਲੈਣ ਵਾਲੇ ਨੂੰ ਮੌਰੀਟੋਰੀਅਮ ਤੋਂ ਬਾਅਦ 2 ਫੀਸਦੀ ਸਬਵੈਂਸ਼ਨ ਸਕੀਮ ਯਾਨੀ ਵਿਆਜ਼ 'ਚ ਛੋਟ ਦਾ ਫਾਇਦਾ ਅਗਲੇ 12 ਮਹੀਨਿਆਂ ਲਈ ਹੋਵੇਗਾ। 3 ਕਰੋੜ ਲੋਕਾਂ ਨੂੰ ਇਸ ਨਾਲ ਕੁੱਲ 1500 ਕਰੋੜ ਰੁਪਏ ਦਾ ਫਾਇਦਾ ਹੋਵੇਗਾ।
 

ਹਾਊਸਿੰਗ ਲੋਨ 'ਤੇ ਕ੍ਰੇਡਿਟ ਲਿਕੰਡ ਸਬਸਿਡੀ ਸਕੀਮ ਦੀ ਤਾਰੀਕ ਵਧੀ
ਵਿੱਤ ਮੰਤਰੀ ਨੇ ਕਿਹਾ ਕਿ ਮਿਡਿਲ ਇਨਕਮ ਗਰੁੱਪ 6 ਤੋਂ 18 ਲੱਖ ਸਾਲਾਨਾ ਇਨਕਮ ਵਾਲਿਆਂ ਨੂੰ ਹਾਊਂਸਿੰਗ ਲੋਨ 'ਤੇ ਕ੍ਰੇਡਿਟ ਲਿੰਕਡ ਸਬਸਿਡੀ ਸਕੀਮ ਮਈ 2017 'ਚ ਸ਼ੁਰੂ ਹੋਈ ਹੈ। ਇਸ ਨੂੰ 31 ਮਾਰਚ 2020 ਤੱਕ ਵਧਾਇਆ ਗਿਆ ਸੀ। ਹੁਣ ਇਸ ਨੂੰ ਵਧਾ ਕੇ ਮਾਰਚ 2021 ਤੱਕ ਕੀਤਾ ਗਿਆ।


DIsha

Content Editor

Related News